ਬਾੜਮੇਰ– ਰਾਜਸਥਾਨ ’ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਿਨੌਣੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਨਵਜੰਮੇ ਬੱਚੇ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨ ਵਾਲੀ ਦੋਸ਼ੀ ਔਰਤ ਦੀ ਹਰਕਤ ਦਾ ਜਿਵੇਂ ਹੀ ਖ਼ੁਲਾਸਾ ਹੋਇਆ ਤਾਂ ਇਲਾਕੇ ’ਚ ਸਨਸਨੀ ਫੈਲ ਗਈ। ਸ਼ੇਅਰ ਕੀਤੀ ਵੀਡੀਓ ’ਚ ਦੱਸਿਆ ਗਿਆ ਹੈ ਕਿ ਬਾੜਮੇਰ ਜ਼ਿਲੇ ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਔਰਤ ਨੇ ਆਪਣੇ ਘਰ ਦੇ ਬੱਚੇ ਨੂੰ ਜ਼ਹਿਰ ਦੇ ਦਿੱਤਾ।
ਸੌਂਦੇ ਹੋਏ ਦਰਾਣੀ ਦੇ ਬੱਚੇ ਨੂੰ ਦਿੱਤਾ ਜ਼ਹਿਰ
ਆਪਣੀ ਦਰਾਣੀ ਦੇ ਬੱਚੇ ਨੂੰ ਮਾਰਨ ਲਈ ਔਰਤ ਨੇ ਸੌਂਦੇ ਹੋਏ ਉਸ ਨੂੰ ਜ਼ਹਿਰ ਪਿਲਾ ਦਿੱਤਾ। ਇਹ ਸਨਸਨੀਖੇਜ਼ ਖ਼ੁਲਾਸਾ ਵੀਡੀਓ ’ਚ ਹੋਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਇਕ ਔਰਤ ਨਵਜੰਮੇ ਬੱਚੇ ਦੀ ਜਾਨ ਦੀ ਦੁਸ਼ਮਣ ਕਿਵੇਂ ਬਣ ਸਕਦੀ ਹੈ। ਉਹ ਬੱਚੇ ਦੇ ਮੂੰਹ ’ਚ ਕੁਝ ਬੂੰਦਾਂ ਪਾਉਂਦੀ ਹੈ, ਜਿਸ ਬਾਰੇ ਉਹ ਦਾਅਵਾ ਕਰਦੀ ਹੈ ਕਿ ਉਹ ਜ਼ਹਿਰ ਹੈ। ਰੋਂਗਟੇ ਖੜ੍ਹੇ ਕਰਨ ਵਾਲੀ ਫੁਟੇਜ ਘਟਨਾ ਨੂੰ ਕੈਦ ਕਰਦੀ ਹੈ, ਜਿਥੇ ਔਰਤ ਬੱਚੇ ਨੂੰ ਜ਼ਹਿਰ ਦਿੰਦੀ ਹੈ ਤੇ ਤੇਜ਼ੀ ਨਾਲ ਕਮਰੇ ਤੋਂ ਬਾਹਰ ਭੱਜ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਬਾਜ਼ਾਰੀ ਆਚਾਰ ਖਾਣ ਵਾਲੇ ਸਾਵਧਾਨ! ਡੱਬੇ ’ਚੋਂ ਮਿਲਿਆ ਸੱਪ ਦਾ ਮਰਿਆ ਬੱਚਾ, ਵੇਖ ਪਰਿਵਾਰ ਵਾਲਿਆਂ ਦੇ ਸੁੱਕ ਗਏ ਸਾਹ
ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ
ਵੀਡੀਓ ਪੋਸਟ ਕਰਕੇ ਘਟਨਾ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵੀਡੀਓ ਦੇ ਅਨੁਸਾਰ, ਪਰਿਵਾਰ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਲਾਤ ’ਚ 2 ਮੌਤਾਂ ਦਰਜ ਕੀਤੀਆਂ ਸਨ। ਹਾਲਾਂਕਿ ਇਸ ਵਾਰ ਖ਼ੁਸ਼ਕਿਸਮਤੀ ਰਹੀ ਕਿ ਬੱਚੇ ਦੇ ਮੂੰਹ ’ਚ ਜ਼ਹਿਰ ਦੀਆਂ ਕੁਝ ਬੂੰਦਾਂ ਹੀ ਦਾਖ਼ਲ ਹੋਈਆਂ, ਜਿਸ ਨਾਲ ਬੱਚੇ ਦੀ ਜਾਨ ਬਚ ਗਈ। ਘਟਨਾ ਤੋਂ ਬਾਅਦ ਪੀੜਤ ਬੱਚੇ ਨੂੰ ਤਿੰਨ ਦਿਨਾਂ ਤੱਕ ਆਈ. ਸੀ. ਯੂ. ’ਚ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਹ ਠੀਕ ਹੋ ਗਿਆ ਤੇ ਉਸ ਦੀ ਜਾਨ ਬਚ ਗਈ।
ਦਰਾਣੀ ਦੇ 2 ਬੱਚਿਆਂ ਨੂੰ ਮਾਰਨ ਦਾ ਦੋਸ਼
ਜਾਣਕਾਰੀ ਮੁਤਾਬਕ ਦੋਸ਼ੀ ਔਰਤ ਹੋਰ ਕੋਈ ਨਹੀਂ, ਸਗੋਂ ਬੱਚੇ ਦੀ ਤਾਈ ਹੈ। ਔਰਤ ’ਤੇ ਪਹਿਲਾਂ ਵੀ ਆਪਣੀ ਦਰਾਣੀ ਦੇ 2 ਬੱਚਿਆਂ ਨੂੰ ਮਾਰਨ ਦਾ ਦੋਸ਼ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਇਸੇ ਤਰ੍ਹਾਂ ਦੇ ਹਾਲਾਤ ਕਾਰਨ ਆਪਣੇ 2 ਬੱਚਿਆਂ ਦੀ ਮੌਤ ਨੂੰ ਦੇਖ ਚੁੱਕੀ ਦਰਾਣੀ ਨੇ ਸ਼ੱਕੀ ਜਠਾਣੀ ਤੇ ਉਸ ਦੀਆਂ ਹਰਕਤਾਂ ’ਤੇ ਨਜ਼ਰ ਰੱਖਣ ਲਈ ਸਾਵਧਾਨੀ ਵਰਤੀ ਸੀ। ਉਸ ਨੂੰ ਕਥਿਤ ਤੌਰ ’ਤੇ ਜਠਾਣੀ ’ਤੇ ਆਪਣੇ ਬੱਚਿਆਂ ਨੂੰ ਮੌਤ ਦੀ ਸਜ਼ਾ ਦੇਣ ’ਚ ਸ਼ਾਮਲ ਹੋਣ ਦਾ ਸ਼ੱਕ ਸੀ। ਜ਼ਿਕਰਯੋਗ ਹੈ ਕਿ ਇਸ ਵਾਰ ਉਹ ਕੈਮਰੇ ’ਤੇ ਜਠਾਣੀ ਦੀਆਂ ਹਰਕਤਾਂ ਨੂੰ ਟਰੈਕ ਕਰਨ ਤੇ ਉਸ ਨੂੰ ਰੰਗੇ ਹੱਥੀਂ ਫੜਨ ਲਈ ਵਧੇਰੇ ਚੌਕਸ ਸੀ।
ਲੋਕਾਂ ਨੇ ਔਰਤ ਲਈ ਮੰਗੀ ਮੌਤ ਦੀ ਸਜ਼ਾ
ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੋਸ਼ੀ ਮਹਿਲਾ ਨੂੰ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਸ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਵੀਡੀਓ ’ਚ ਇਹ ਨਹੀਂ ਦੱਸਿਆ ਗਿਆ ਹੈ ਕਿ ਔਰਤ ਦੇ ਖ਼ਿਲਾਫ਼ ਪੁਲਸ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤਾਮਿਲਨਾਡੂ ’ਚ ਪਰਿਵਾਰ ਦੇ 5 ਜੀਆਂ ਨੇ ਕੀਤੀ ਖ਼ੁਦਕੁਸ਼ੀ
NEXT STORY