ਅੰਮ੍ਰਿਤਸਰ (ਰਮਨ)- ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਅਤੇ ਸਫਾਈ ਵਿਵਸਥਾ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਲਈ ਨਗਰ ਨਿਗਮ ਅੰਮ੍ਰਿਤਸਰ ਨੇ ਇਕ ਵੱਡਾ ਕਦਮ ਚੁੱਕਿਆ ਹੈ। ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਅੱਜ ਵਾਰਡ ਨੰਬਰ 4 ਦੇ ਆਨੰਦ ਐਵੇਨਿਊ ਵਿਖੇ ਘਰਾਂ ਦੀਆਂ ਕੰਧਾਂ ’ਤੇ ਕਿਊ. ਆਰ. ਕੋਡ ਲਗਾਉਣ ਦੀ ਮੁਹਿੰਮ ਦਾ ਰਸਮੀ ਉਦਘਾਟਨ ਕੀਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਨਸ਼ੇ ’ਚ 4 ਕੁੜੀਆਂ ਨੇ ਸੜਕ ’ਤੇ ਕੀਤਾ ਹੰਗਾਮਾ, ਧੀ ਨੂੰ ਵਾਲਾਂ ਤੋਂ ਫੜ ਕੇ ਲਿਜਾਣ ’ਤੇ ਪਿਤਾ ਨੂੰ...
ਮੇਅਰ ਭਾਟੀਆ ਨੇ ਦੱਸਿਆ ਕਿ ਇਸ ਤਕਨਾਲੋਜੀ ਰਾਹੀਂ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋ ਜਾਵੇਗੀ। ਜਦੋਂ ਕੂੜਾ ਚੁੱਕਣ ਵਾਲੀ ਗੱਡੀ ਘਰ ਆਵੇਗੀ, ਤਾਂ ਕਰਮਚਾਰੀ ਕੰਧ ’ਤੇ ਲੱਗੇ ਕਿਊ.ਆਰ. ਕੋਡ ਨੂੰ ਸਕੈਨ ਕਰੇਗਾ। ਇਸ ਨਾਲ ਤੁਰੰਤ ਘਰ ਦੇ ਮਾਲਕ ਨੂੰ ਇਕ ਆਟੋਮੈਟਿਕ ਮੈਸੇਜ ਮਿਲੇਗਾ।
ਇਹ ਵੀ ਪੜ੍ਹੋ- ਠੰਡ ਦਾ ਅਸਰ: ਅੰਮ੍ਰਿਤਸਰ 'ਚ ਸੈਲਾਨੀਆਂ ਦੀ ਆਮਦ ਘਟੀ, ਵੱਡੇ ਘਾਟੇ 'ਚ ਜਾ ਰਹੇ ਹੋਟਲ ਮਾਲਕ
ਫੀਡਬੈਕ ਦੀ ਸਹੂਲਤ
ਨਿਵਾਸੀ ਮੈਸੇਜ ਵਿਚ ‘ਹਾਂ’ ਜਾਂ ‘ਨਾ’ ਰਾਹੀਂ ਦੱਸ ਸਕਣਗੇ ਕਿ ਕੂੜਾ ਚੁੱਕਿਆ ਗਿਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਨਿਰਮਾਣ ਅਧੀਨ ਮਕਾਨ ਦੀ ਚੌਥੀ ਮੰਜ਼ਿਲ ਦਾ ਲੈਂਟਰ ਡਿੱਗਿਆ, ਮਲਬੇ ਹੇਠ ਦੱਬੇ 3 ਮਜ਼ਦੂਰ
ਆਟੋਮੈਟਿਕ ਸ਼ਿਕਾਇਤ
ਜੇਕਰ ਕੂੜਾ ਨਹੀਂ ਚੁੱਕਿਆ ਜਾਂਦਾ, ਤਾਂ ਨਿਗਮ ਦੇ ਪੋਰਟਲ ’ਤੇ ਆਪਣੇ ਆਪ ਸ਼ਿਕਾਇਤ ਦਰਜ ਹੋ ਜਾਵੇਗੀ ਅਤੇ ਵਾਹਨ ਦੁਬਾਰਾ ਭੇਜਿਆ ਜਾਵੇਗਾ।
ਨਕਦ ਭੁਗਤਾਨ ’ਤੇ ਪਾਬੰਦੀ ਅਤੇ ਨਾਗਰਿਕਾਂ ਨੂੰ ਅਪੀਲ
ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਨਿਵਾਸੀ ਨੂੰ ਕੂੜਾ ਚੁੱਕਣ ਵਾਲੇ ਕਰਮਚਾਰੀਆਂ ਨੂੰ ਨਕਦ ਪੈਸੇ ਦੇਣ ਦੀ ਲੋੜ ਨਹੀਂ ਹੈ। ਸਾਰੇ ਭੁਗਤਾਨ ਸਿਰਫ਼ ਆਨਲਾਈਨ ਹੀ ਹੋਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਸੜਕਾਂ ’ਤੇ ਨਾ ਸੁੱਟਣ ਅਤੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਸਹਿਯੋਗ ਦੇਣ।
ਪੂਰੇ ਸ਼ਹਿਰ ਵਿਚ ਲਾਗੂ ਹੋਵੇਗਾ ਪ੍ਰਾਜੈਕਟ
ਵਾਰਡ ਨੰਬਰ 4 ਨੂੰ ਇਸ ਪ੍ਰਾਜੈਕਟ ਲਈ ‘ਨੋਡਲ ਵਾਰਡ’ ਵਜੋਂ ਚੁਣਿਆ ਗਿਆ ਹੈ। ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ ਇਹ ਸਿਸਟਮ ਸ਼ਹਿਰ ਦੇ ਸਾਰੇ 84 ਵਾਰਡਾਂ ਵਿਚ ਲਾਗੂ ਕੀਤਾ ਜਾਵੇਗਾ। ਮੈਸਰਜ਼ ਆਰ.ਆਰ.ਆਰ. ਕੰਪਨੀ ਨੂੰ ਇਸ ਕੰਮ ਦਾ ਠੇਕਾ ਦਿੱਤਾ ਗਿਆ ਹੈ ਅਤੇ ਨਵੇਂ ਵਾਹਨ ਵੀ ਫਲੀਟ ਵਿੱਚ ਸ਼ਾਮਲ ਕੀਤੇ ਗਏ ਹਨ। ਇਸ ਉਦਘਾਟਨੀ ਸਮਾਰੋਹ ਦੌਰਾਨ ਵਾਰਡ ਕੌਂਸਲਰ ਮਨਦੀਪ ਸਿੰਘ ਆਹੂਜਾ, ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਸਿਹਤ ਅਧਿਕਾਰੀ ਡਾ. ਯੋਗੇਸ਼ ਅਰੋੜਾ, ਸੀ. ਐੱਸ. ਓ. ਮਲਕੀਅਤ ਸਿੰਘ ਅਤੇ ਕੰਪਨੀ ਦੇ ਨੁਮਾਇੰਦੇ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
19 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਦੋ ਨਾਮਜ਼ਦ
NEXT STORY