ਅੰਮ੍ਰਿਤਸਰ (ਬਿਊਰੋ): ਸ਼ਨੀਵਾਰ ਦੇਰ ਰਾਤ ਪੁਲਸ ਨੇ ਹੁੱਕਾ ਬਾਰ 'ਤੇ ਸ਼ਿਕੰਜਾ ਕੱਸਦਿਆਂ ਤੇ ਦੋ ਥਾਵਾਂ 'ਤੇ ਛਾਪੇਮਾਰੀ ਕਰ ਹੁੱਕੇ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਦੌਰਾਨ ਬਾਰ ਦੇ ਮਾਲਕਾਂ ਤੇ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - BSF ਨੇ ਪੰਜਾਬ 'ਚ ਤਿੰਨ ਪਾਕਿਸਤਾਨੀ ਡਰੋਨ ਕੀਤੇ ਢੇਰ, ਭਾਰੀ ਮਾਤਰਾ 'ਚ ਹੈਰੋਇਨ ਬਰਾਮਦ
ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਏ.ਸੀ.ਪੀ. ਵਰਿੰਦਰ ਖੋਸਾ ਦੇ ਹੁਕਮਾਂ 'ਤੇ ਪੁਲਸ ਸਟੇਸ਼ਨ ਰਣਜੀਤ ਐਵੇਨਿਊ ਦੇ ਸਬ ਇੰਸਪੈਕਟਰ ਵਾਰਸ ਮਸੀਹ ਵੱਲੋਂ ਪੁਲਸ ਪਾਰਟੀ ਸਮੇਤ ਹੁੱਕਾ ਬਾਰ 'ਤੇ ਛਾਪੇਮਾਰੀ ਕਰ ਕੇ ਨਾਜਾਇਜ਼ ਸਮਾਨ ਬਰਾਮਦ ਕੀਤਾ ਗਿਆ। ਇਸ ਤਹਿਤ ਪੁਲਸ ਵੱਲੋਂ ਤਮਜ਼ਾਰਾ ਨਾਈਟਸ ਵਿਚ ਛਾਪੇਮਾਰੀ ਕਰ ਕੇ 5 ਹੁੱਕੇ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉਸ ਮਾਮਲੇ ਵਿਚ ਤਮਜ਼ਾਰਾ ਨਾਈਟਸ ਦੇ ਮਾਲਕ, ਮੈਨੇਜਰ ਤੇ 2 ਮੁਲਾਜ਼ਮਾਂ ਵਿਰੁੱਧ FIR ਦਰਜ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਆਇਆ ਨਵਾਂ ਫ਼ਰਮਾਨ, ਜਾਰੀ ਹੋਇਆ ਨੋਟੀਫਿਕੇਸ਼ਨ
ਇਸ ਤੋਂ ਇਲਾਵਾ ਪੁਲਸ ਵੱਲੋਂ ਰਣਜੀਤ ਐਵੇਨਿਊ 'ਚ ਇਜੀਪਟੀਅਨ ਕੈਫ਼ੇ 'ਤੇ ਛਾਪੇਮਾਰੀ ਕਰ ਕੇ 10 ਹੁੱਕੇ ਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਮਾਮਲੇ ਵਿਚ ਇਜੀਪਟੀਅਨ ਕੈਫ਼ੇ ਦੇ ਮਾਲਕ, ਮੈਨੇਜਰ ਅਤੇ 1 ਮੁਲਾਜ਼ਮ ਵਿਰੁੱਧ FIR ਦਰਜ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
BSF ਨੇ ਪੰਜਾਬ 'ਚ ਤਿੰਨ ਪਾਕਿਸਤਾਨੀ ਡਰੋਨ ਕੀਤੇ ਢੇਰ, ਭਾਰੀ ਮਾਤਰਾ 'ਚ ਹੈਰੋਇਨ ਬਰਾਮਦ
NEXT STORY