ਗੁਰਦਾਸਪੁਰ/ਇਸਲਾਮਾਬਾਦ(ਵਿਨੋਦ)- ਪਾਕਿਸਤਾਨ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ’ਚ ਇਸਲਾਮਾਬਾਦ ਤੋਂ ਸਕਰਦੂ ਜਾ ਰਹੀ ਇਕ ਪੀ.ਆਈ.ਏ. ਉਡਾਣ ਨੇ ਰਾਜਧਾਨੀ ਦੇ ਹਵਾਈ ਅੱਡੇ ’ਤੇ ਇਕ ਛੇ ਸਾਲਾ ਬੱਚੇ ਦੀ ਲਾਸ਼ ਛੱਡ ਦਿੱਤੀ, ਜਦਕਿ ਉਸ ਦੇ ਮਾਤਾ-ਪਿਤਾ ਪੀ.ਆਈ.ਏ. ਦੀ ਗਲਤੀ ਦੇ ਕਾਰਨ ਸਦਮੇ ’ਚ ਹਨ।
ਇਹ ਵੀ ਪੜ੍ਹੋ- ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਸਕਰਦੂ ਹਵਾਈ ਅੱਡੇ ’ਤੇ ਹੈਰਾਨ ਅਤੇ ਬੇਹੋਸ਼ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਇਸਲਾਮਾਬਾਦ ਵਿਚ ਛੱਡ ਦਿੱਤੀ ਗਈ ਹੈ। ਪਾਕਿਸਤਾਨ ਦੇ ਖਰਮਾਂਗ ਜ਼ਿਲ੍ਹੇ ਦੇ ਕਟਸ਼ੀ ਪਿੰਡ ਦੇ ਰਹਿਣ ਵਾਲੇ 6 ਸਾਲਾ ਮੁਜਤਬਾ ਨੂੰ ਸਕਰਦੂ ਦੇ ਇਕ ਹਸਪਤਾਲ ਵਿਚ ਟਿਊਮਰ ਦਾ ਪਤਾ ਲੱਗਾ ਸੀ ਅਤੇ ਡਾਕਟਰਾਂ ਨੇ ਇਕ ਮਹੀਨਾ ਪਹਿਲਾਂ ਉਸ ਨੂੰ ਇਲਾਜ ਲਈ ਰਾਵਲਪਿੰਡੀ ਰੈਫਰ ਕਰ ਦਿੱਤਾ ਸੀ। ਮੁਜਤਬਾ ਦੀ ਸ਼ੁੱਕਰਵਾਰ ਨੂੰ ਹਸਪਤਾਲ ’ਚ ਮੌਤ ਹੋ ਗਈ। ਮਾਪਿਆਂ ਨੇ ਸ਼ਨੀਵਾਰ ਨੂੰ ਉਡਾਣ ਰਾਹੀਂ ਆਪਣੇ ਬੱਚੇ ਦੀ ਲਾਸ਼ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਾਤਸ਼ੀ ਲਿਜਾਣ ਦਾ ਫੈਸਲਾ ਕੀਤਾ, ਕਿਉਂਕਿ ਗਰਮ ਮੌਸਮ ਕਾਰਨ ਇਸਲਾਮਾਬਾਦ ਤੋਂ ਸਕਰਦੂ ਤੱਕ 24 ਘੰਟੇ ਦਾ ਸੜਕੀ ਸਫ਼ਰ ਸੰਭਵ ਨਹੀਂ ਸੀ।
ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ
ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਅਤੇ ਇਕ ਹੋਰ ਨੇ ਸ਼ਨੀਵਾਰ ਸਵੇਰੇ ਇਸਲਾਮਾਬਾਦ ਤੋਂ ਸਕਰਦੂ ਜਾਣ ਵਾਲੀ ਫਲਾਈਟ ਪੀ. ਆਈ. ਏ-451 ਦੀ ਟਿਕਟ ਦੀ ਪੁਸ਼ਟੀ ਕੀਤੀ ਤੇ ਲਾਸ਼ ਲਈ ਭੁਗਤਾਨ ਕੀਤਾ ਪਰ ਬੱਚੇ ਦੀ ਲਾਸ਼ ਨਾ ਆਉਣ ਕਾਰਨ ਮਾਤਾ ਪਿਤਾ ਤੇ ਰਿਸ਼ਤੇਦਾਰ ਇਕੱਠੇ ਹੋ ਗਏ ਅਤੇ ਪ੍ਰਬੰਧਕਾਂ ਦੀ ਲਾਪਰਵਾਹੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਡਿਊਟੀ ’ਤੇ ਮੌਜੂਦ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਬੱਚੇ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਕੋਲੋਂ ਗਲਤੀ ਮੰਨੀ ਤੇ ਲਾਸ਼ ਵਾਪਸ ਲਿਆਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਅਣਗਹਿਲੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫੈਸਲਾ, ਮੁਸਲਮਾਨਾਂ ਨੂੰ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦਾ ਅਧਿਕਾਰ ਨਹੀਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨਾਜ ਮੰਡੀ ਵਿਖੇ ਹਥਿਆਰਬੰਦ ਲੁਟੇਰਿਆਂ ਦਾ ਕਹਿਰ, ਬੋਲੇ ਧਮਕੇ ਭਰੇ ਸ਼ਬਦ
NEXT STORY