ਗੁਰੂ ਕਾ ਬਾਗ (ਭੱਟੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਾਸਾਂਸੀ, ਅਟਾਰੀ ਅਤੇ ਮਜੀਠਾ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਹੋਈ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਇਸ ਮੌਕੇ ਉਨ੍ਹਾਂ ਕਿਹਾ ਕਿ ਇੰਝ ਜਾਪਦਾ ਜਿਵੇਂ ਕੁਦਰਤ ਨੇ ਹਰੀਆਂ ਕਣਕਾਂ 'ਤੇ ਕੰਬਾਈਨ ਚਲਾ ਦਿੱਤੀ ਹੋਵੇ ਅਤੇ ਸਬਜ਼ੀਆਂ ਖੇਤਾਂ 'ਚ ਹੀ ਕੁਤਰ ਦਿੱਤੀਆਂ ਹੋਣ, ਬਾਗਾਂ ਦੇ ਬੂਟਿਆਂ ਦੇ ਪੱਤੇ, ਫੁੱਲ ਅਤੇ ਫ਼ਲ ਪੈਲੀਆਂ 'ਚ ਹੀ ਖਿੰਡ ਗਏ ਹੋਣ। ਉਨ੍ਹਾਂ ਕਿਹਾ ਕਿ 20 ਏਕੜ ਦੇ ਲਗਭਗ ਕਣਕ, ਹਰਾ ਚਾਰਾ, ਸਬਜ਼ੀਆਂ ਅਤੇ ਫਲ ਆਦਿ ਦੀ ਖੇਤੀ ਇਸ ਗੜੇ ਮਾਰੀ ਨਾਲ ਪ੍ਰਭਾਵਿਤ ਹੋਈ ਹੈ ਤੇ ਸਾਡਾ ਕਿਸਾਨ ਪਹਿਲਾਂ ਹੀ ਬੜੀ ਮੁਸ਼ਕਿਲ ਵਿੱਚ ਲੰਘ ਰਿਹਾ ਹੈ ਤੇ ਇਸ ਕਰੋਪੀ ਨੇ ਉਨ੍ਹਾਂ ਨੂੰ ਹੋਰ ਮਾਰ ਮਾਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀ ਸਾਰ ਲੈਣ ਤੇ ਅਤੇ ਬਰਬਾਦ ਫਸਲਾਂ ਦਾ ਤੁਰੰਤ ਮੁਆਵਜ਼ਾ ਦੇਣ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕਰ ਕੇ ਘਰ ਆ ਰਹੇ ਬਜ਼ੁਰਗ ਜੋੜੇ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਕਟਿਵਾ ’ਤੇ ਜਾ ਰਹੀ ਮਾਂ-ਧੀ ਕੋਲੋਂ ਲੁਟੇਰਿਆਂ ਨੇ ਖੋਹਿਆ ਪਰਸ
NEXT STORY