ਬਟਾਲਾ (ਜ. ਬ., ਯੋਗੀ, ਅਸ਼ਵਨੀ) : ਭਾਰਤੀ ਕਿਸਾਨ ਯੂਨੀਅਨ ਮਾਝਾ ਵੱਲੋਂ ਸਰਕਾਰ ਖ਼ਿਲਾਫ਼ ਕਾਦੀਆਂ ’ਚ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਦੱਸਿਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ 16 ਨਵੰਬਰ ਨੂੰ ਪੰਜਾਬ ਭਰ ’ਚ ਚੱਕਾ ਜਾਮ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਸੂਬਾ ਪ੍ਰਧਾਨ ਬਾਬਾ ਕੰਵਲਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਜਿਵੇਂ ਰਾਜਪੁਰਾ ਪਟਿਆਲਾ ਰੋਡ ਉਪਰ ਧਰੇੜੀ ਜੱਟਾਂ ਟੋਲ ਪਲਾਜ਼ਾ ਕੋਲ, ਫਰੀਦਕੋਟ ਕਹਿਣਾ ਟੀ-ਪੁਆਇੰਟ ਕੋਲ, ਸ੍ਰੀ ਅੰਮ੍ਰਿਤਸਰ ਸਾਹਿਬ ਭੰਡਾਰੀ ਪੁਲ, ਮਾਨਸਾ ਤਿੰਨ ਕੌਨੀਆਂ ਪੁਲ ਮਾਨਸਾ, ਮੁਕੇਰੀਆਂ, ਤਲਵੰਡੀ ਸਾਬੋ ਵਿਖੇ ਵੱਡੇ ਪੱਧਰ ’ਤੇ ਚੱਕਾ ਜਾਮ ਹੋਵੇਗਾ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਮਨੀ ਤੇ ਤੂਫਾਨ ਦਾ ਵੱਡਾ ਖੁਲਾਸਾ, ਦਰਮਨ ਕਾਹਲੋਂ ਦਾ ਨਾਂ ਆਇਆ ਸਾਹਮਣੇ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਐੱਸ. ਕੇ. ਐੱਮ. ਨਾਲ ਬੀਤੀ 6 ਅਕਤੂਬਰ ਨੂੰ ਮੀਟਿੰਗ ਕਰ ਕੇ ਭਰੋਸਾ ਦਿਵਾਇਆ ਗਿਆ ਸੀ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਇਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਗੰਨਾ ਮਿੱਲਾਂ ਦਾ ਵਾਅਦਾ ਕੀਤਾ ਸੀ ਕਿ 5 ਨਵੰਬਰ ਨੂੰ ਚਾਲੂ ਕੀਤੀਆਂ ਜਾਣਗੀਆਂ ਪਰ ਅਜੇ ਤੱਕ ਮਿੱਲਾਂ ਚਾਲੂ ਨਹੀਂ ਹੋ ਸਕੀਆਂ। ਸਰਕਾਰ ਸਾਰੇ ਵਾਅਦੇ ਤੋਂ ਮੁਕਰ ਗਈ ਹੈ। ਇਸ ਕਰ ਕੇ ਸਾਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ ਹੈ। ਇਸ ਮੌਕੇ ਸਤਨਾਮ ਸਿੰਘ ਜਫ਼ਰਵਾਲ, ਜਸਬੀਰ ਸਿੰਘ ਰੋੜਾਂਵਾਲੀ, ਕੈਪਟਨ ਮੋਹਨ ਲਾਲ ਮਾਲੀਆ, ਸਤਨਾਮ ਸਿੰਘ ਔਲਖ, ਹਰਪਾਲ ਸਿੰਘ ਡੇਹਰੀਵਾਲ,ਹਰਭਾਲ ਸਿੰਘ ਮੱਲ੍ਹੀਆ ਆਦਿ ਹਾਜ਼ਰ ਸਨ।
ਭਾਰਤ ਸਰਕਾਰ ਨੇ ਦਿੱਤਾ ਤਰਨਤਾਰਨ ਜ਼ਿਲ੍ਹੇ ਨੂੰ ਕਾਂਸੀ ਮੈਡਲ, ਟੀ.ਬੀ. ਵਿਭਾਗ ਦੀ ਕਾਰਗੁਜ਼ਾਰੀ ਨੂੰ ਵੇਖ ਮਿਲਿਆ ਐਵਾਰਡ
NEXT STORY