ਅੰਮ੍ਰਿਤਸਰ (ਨੀਰਜ)- ਆਪਣੇ ਮਨੋਰੰਜਨ ਲਈ ਪਤੰਗ ਉਡਾਉਂਦੇ ਸਮੇਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਵਿਚ ਸ਼ਾਇਦ ਰਹਿਮ ਵਰਗੀ ਕੋਈ ਚੀਜ਼ ਨਹੀਂ ਹੈ, ਜਦੋਂਕਿ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਹਰ ਰੋਜ਼ ਪੰਛੀ ਅਤੇ ਜਾਨਵਰ ਤੜਫ਼-ਤੜਫ ਕੇ ਮਰ ਰਹੇ ਹਨ ਅਤੇ ਪੰਛੀ ਤਾਂ ਤਾਰਾਂ ਅਤੇ ਘਰਾਂ ਦੀਆਂ ਛੱਤਾਂ ਵਿਚ ਚਾਈਨਾ ਡੋਰ ਦੇ ਨਾਲ ਲਟਕਦੇ ਨਜ਼ਰ ਆਉਦੇ ਹਨ। ਪਸ਼ੂ ਜਿਸ ਵਿਚ ਅਵਾਰਾ ਪਸ਼ੂ ਜੋ ਗਲਤੀ ਨਾਲ ਚਾਈਨਾ ਡੋਰ ਨਿਗਲ ਲੈਂਦੇ ਹਨ ਤਾਂ ਉਹ ਵੀ ਬੱਚਦੇ ਨਹੀਂ ਹਨ ਅਤੇ ਮਰ ਜਾਂਦੇ ਹਨ। ਸੀਵਰੇਜ ਤੱਕ ਜਾਮ ਹੋ ਜਾਂਦੇ ਹਨ। ਇੱਥੋਂ ਤੱਕ ਸਕੂਟਰ ਅਤੇ ਮੋਟਰਸਾਈਕਲ ਦੇ ਪਹੀਆਂ ਦੇ ਐਕਸਲ ਤੱਕ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਕੱਟ ਜਾਂਦੇ ਹਨ, ਇੰਨੀ ਖ਼ਤਰਨਾਕ ਡੋਰ ਹੋਣ ਦੇ ਬਾਵਜੂਦ ਵੀ ਜ਼ਿਆਦਾਤਰ ਬੱਚੇ ਅਤੇ ਨੌਜਵਾਨ ਚਾਈਨਾ ਡੋਰ ਦੀ ਵਰਤੋ ਕਰ ਰਹੇ ਹਨ ਪਰ ਪ੍ਰਸ਼ਾਸਨ ਵਲੋਂ ਇਸ ਡੋਰ ਦੀ ਵਰਤੋਂ ਰੋਕਣ ਲਈ ਕੀਤੇ ਜਾਣ ਦਾਅਵੇ ਸਿਰਫ ਬਿਆਨਾਂ ਤੱਕ ਹੀ ਸੀਮਤ ਨਜ਼ਰ ਆਉਂਦੇ ਹਨ।
ਦੂਜੇ ਪਾਸੇ ਇਸ ਡੋਰ ਦਾ ਨਿਰਮਾਣ ਕਰਨ ਵਾਲੀਆਂ ਫੈਕਟਰੀਆਂ ਵੱਲੋਂ ਚਾਈਨਾ ਗੱਟੂ ਦੇ ਸਟਿੱਕਰ ’ਤੇ ਲਿਖਿਆ ਗਿਆ ਹੈ ਕਿ 'ਨਾਟ ਫਾਰ ਕਾਇਟ' ਯੂਜ਼ ਭਾਵ ਕਿ ਫੜੇ ਜਾਣ ’ਤੇ ਕਾਨੂੰਨ ਦੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਚਾਈਨਾ ਡੋਰ ਮੁੱਖ ਤੌਰ ਨਾਲ ਪੰਜਾਬ ਦੇ ਇਲਾਕਿਆਂ ਵਿਚ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ।
ਇਹ ਵੀ ਪੜ੍ਹੋ- ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ
ਚਾਈਨਾ ਡੋਰ ਵੇਚਣ ਵਾਲੇ ਪੇਸ਼ੇਵਰ ਅਪਰਾਧੀ ਫਿਰ ਤੋਂ ਸਰਗਰਮ
ਚਾਈਨਾ ਡੋਰ ਕਰੀਬ 16 ਤੋਂ 17 ਸਾਲ ਪਹਿਲਾਂ ਪ੍ਰਚਲਿਤ ਹੋਈ ਸੀ ਅਤੇ ਇਸ ਦੀ ਵਿਕਰੀ ਰਵਾਇਤੀ ਡੋਰ ਅਤੇ ਪਤੰਗ ਵਿਕਰੇਤਾਵਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਪਰ ਜਦੋਂ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਗਈ ਤਾਂ ਡੋਰ ਵੇਚਣ ਵਾਲਿਆਂ ਨੇ ਇਸ ਦੀ ਵਿਕਰੀ ਬੰਦ ਕਰ ਦਿੱਤੀ ਪਰ ਕੁਝ ਅਜਿਹੇ ਪੇਸ਼ੇਵਰ ਹਨ, ਜਿਨ੍ਹਾਂ ਦਾ ਪਤੰਗ ਅਤੇ ਡੋਰ ਦੇ ਕਾਰੋਬਾਰ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਸੀ। ਉਨ੍ਹਾਂ ਚਾਈਨਾ ਡੋਰ ਦੀ ਵਿੱਕਰੀ ਕਰਨੀ ਸ਼ੁਰੂ ਕਰ ਦਿੱਤੀ। ਇਸਲਾਮਾਬਾਦ ਇਲਾਕੇ ਵਿੱਚ ਇੱਕ ਸਮੋਸਾ ਵਿਕਰੇਤਾ ਜੋ ਕਈ ਵਾਰ ਚਾਈਨਾ ਡੋਰ ਵੇਚਦਾ ਫੜਿਆ ਜਾ ਚੁੱਕਾ ਹੈ। ਅੱਜ ਵੀ ਚਾਈਨਾ ਡੋਰ ਵੇਚ ਰਿਹਾ ਹੈ ਅਤੇ ਪੁਲਸ ਦੀ ਚੁੱਪੀ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ। ਇਹੀ ਹਾਲ ਕਟੜਾ ਕਰਮ ਸਿੰਘ ਵਿੱਚ ਚਾਈਨਾ ਡੋਰ ਵੇਚਣ ਵਾਲੇ ਇੱਕ ਵਿਕਰੇਤਾ ਦੇ ਖਿਲਾਫ ਦਰਜ ਕੀਤਾ ਗਿਆ ਹੈ ਉਹ ਚਾਈਨਾ ਡੋਰ ਦੀ ਗੈਰ-ਕਾਨੂੰਨੀ ਵਿਕਰੀ ਕਰਦਾ ਸੀ ਪਰ ਅੱਜ ਵੀ ਉਹ ਕੁਝ ਪੁਲਸ ਅਫਸਰਾਂ ਦੀ ਸ਼ਹਿ ਹੇਠ ਚਾਈਨਾ ਡੋਰ ਵੇਚ ਰਿਹਾ ਹੈ।
ਇਹ ਵੀ ਪੜ੍ਹੋ- ਯੂਕੇ ਦੇ ਨਵੇਂ ਵੀਜ਼ਾ ਨਿਯਮਾਂ ਨਾਲ ਪੰਜਾਬ 'ਚ ਕਾਨਟਰੈਕਟ ਵਿਆਹਾਂ 'ਤੇ ਪੈ ਸਕਦੈ ਵੱਡਾ ਅਸਰ
ਪੁਲਸ ਅਤੇ ਪ੍ਰਸ਼ਾਸਨ ਨੂੰ ਸਾਂਝੀਆਂ ਟੀਮਾਂ ਬਣਾਉਣ ਦੀ ਲੋੜ
ਚਾਈਨਾ ਡੋਰ ਦੀ ਵਰਤੋਂ ਸ਼ੁਰੂ ਹੋਣ ’ਤੇ ਸਾਬਕਾ ਡੀ. ਸੀ. ਕਾਹਨ ਸਿੰਘ ਪੰਨੂ ਵਲੋਂ ਪੁਲਸ ਅਤੇ ਡਿਊਟੀ ਮੈਜਿਸਟ੍ਰੇਟ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਸਨ ਅਤੇ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਵੇਚਣ ਵਾਲਿਆਂ ਵਿਰੁੱਧ ਵੀ ਸਾਂਝੀ ਕਾਰਵਾਈ ਕੀਤੀ ਗਈ ਸੀ। ਉਸ ਤੋਂ ਬਾਅਦ ਵੀ ਆਉਣ ਵਾਲੇ ਡਿਪਟੀ ਕਮਿਸ਼ਨਰਾਂ ਵਲੋਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ ਪਰ ਮੌਜੂਦਾ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਅਜਿਹਾ ਨਹੀਂ ਕੀਤਾ ਗਿਆ। ਉਧਰ, ਸਮਾਜਿਕ ਜਥੇਬੰਦੀਆਂ ਗੰਭੀਰਤਾ ਨਾਲ ਮੰਗ ਕਰ ਰਹੀਆਂ ਹਨ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਹਾਲੇ ਤੱਕ ਸਾਂਝੀਆਂ ਟੀਮਾਂ ਦਾ ਗਠਨ ਨਹੀਂ ਕੀਤਾ ਗਿਆ।
2 ਪਹੀਆ ਵਾਹਨ ਚਾਲਕਾਂ ਦੇ ਕੱਟੇ ਜਾਂਦੇ ਹਨ ਗਲੇ
ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕ ਖਾਸ ਤੌਰ ’ਤੇ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਚਾਈਨਾ ਡੋਰ ਉਨ੍ਹਾਂ ਦੇ ਗਲੇ ਵਿਚ ਫਸ ਜਾਂਦੀ ਹੈ ਅਤੇ ਵਾਹਨ ਚਾਲਕ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਾਂ ਮੌਤ ਵੀ ਹੋ ਜਾਂਦੀ ਹੈ। ਚਾਈਨਾ ਡੋਰ ਦੇ ਡਰ ਕਾਰਨ ਕਈ ਦੋਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੇ ਚਾਰ ਪਹੀਆ ਵਾਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਦੋਪਹੀਆ ਵਾਹਨਾਂ ਨੂੰ ਛੱਡ ਦਿੱਤਾ ਹੈ ਪਰ ਹਰ ਵਿਅਕਤੀ ਦੇ ਘਰ ਕਾਰ ਜਾਂ ਐੱਸ. ਯੂ. ਵੀ. ਨਹੀਂ ਹੈ।
ਇਹ ਵੀ ਪੜ੍ਹੋ- ਛੇੜਛਾੜ ਤੋਂ ਤੰਗ ਆ ਕੇ ਸਰਪੰਚ ਦੀ 16 ਸਾਲਾ ਧੀ ਨੇ ਗਲ਼ ਲਾਈ ਮੌਤ, ਪਿੰਡ 'ਚ ਪਸਰਿਆ ਸੋਗ
ਚਾਈਨਾ ਡੋਰ ਵੇਚਣ ਵਾਲਿਆਂ ਦਾ ਪੂਰਾ ਨੈੱਟਵਰਕ ਫੜਿਆ ਜਾਵੇਗਾ
ਬੀਤੇ ਦਿਨੀਂ ਇੱਕ ਨੌਜਵਾਨ ਨੂੰ ਚਾਈਨਾ ਦੇ 55 ਗੱਟੂਆਂ ਸਮੇਤ ਫੜਨ ਵਾਲੇ ਏ. ਸੀ. ਪੀ. ਵਰਿੰਦਰ ਸਿੰਘ ਖੋਸਾ ਦਾ ਕਹਿਣਾ ਹੈ ਕਿ ਪੁਲਸ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ, ਭਾਵੇ ਉਹ ਕੋਈ ਵੀ ਹੋਵੇ। ਖੋਸਾ ਨੇ ਕਿਹਾ ਕਿ ਜਿਸ ਵਿਅਕਤੀ ਪਾਸੋਂ 55 ਗੱਟੂ ਫੜੇ ਗਏ ਸਨ, ਉਸ ਦੇ ਹੋਰ ਸਾਥੀ ਵੀ ਫੜੇ ਜਾਣਗੇ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ, ਕਿਉਂਕਿ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਤਿੰਨ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਟ੍ਰੀਟਿਡ ਪਾਣੀ ਡਰੇਨ 'ਚ ਰਿਹੈ ਵੱਗ
NEXT STORY