ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਨਸ਼ਾ ਸਮੱਗਲਰਾਂ, ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ ਤੇਜ਼ੀ ਨਾਲ ਕਾਰਵਾਈ ਕਰਦਿਆਂ (1 ਜਨਵਰੀ ਤੋਂ 31 ਮਾਰਚ ਤੱਕ) ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿਚ 576 ਕਰੋੜ ਦੀ ਹੈਰੋਇਨ, (114.74 ਕਿਲੋ), 68 ਪਿਸਤੌਲਾਂ ਬਰਾਮਦ ਕਰਨ ਤੋਂ ਇਲਾਵਾ 483 ਮਾਮਲੇ ਦਰਜ ਕਰ ਕੇ 706 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 5.871 ਗ੍ਰਾਮ ਅਫੀਮ, 61 ਹਜ਼ਾਰ ਨਸ਼ੀਲੇ ਕੈਪਸੂਲ, 62.37 ਲੱਖ ਡਰੱਗ ਮਨੀ ਅਤੇ 4 ਹਜ਼ਾਰ ਅਮਰੀਕੀ ਡਾਲਰ ਬਰਾਮਦ ਕੀਤੇ ਗਏ ਹਨ।
ਉੱਥੇ 68 ਪਿਸਤੌਲਾਂ, 2 ਰਿਵਾਲਵਰ, 2 ਬੰਦੂਕਾਂ, 152 ਕਾਰਤੂਸ, 64 ਮੈਗਜ਼ੀਨ, 3 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ 1 ਕਿਲੋ 132 ਗ੍ਰਾਮ ਚਰਸ, 36 ਮੋਬਾਈਲ ਫੋਨ, 88 ਕਿਲੋ ਭੁੱਕੀ, 55 ਇਲੈਕਟ੍ਰਾਨਿਕ ਕੰਡੇ, 32 ਵਾਹਨ ਬਰਾਮਦ ਕੀਤੇ ਗਏ ਹਨ। ਇਸ ਸਮੇਂ ਦੌਰਾਨ ਬਾਰਡਰ ਰੇਂਜ ਪੁਲਸ ਨੇ ਜਨਤਾ ਵਿਚ ਵਿਸ਼ਵਾਸ ਪੈਦਾ ਕਰਨ ਅਤੇ ਅਪਰਾਧੀਆਂ ’ਤੇ ਦਬਾਅ ਬਣਾਉਣ ਲਈ 113 ਕਾਸੋ ਆਪ੍ਰੇਸ਼ਨ ਵੀ ਕੀਤੇ ਹਨ।
ਇਹ ਵੀ ਪੜ੍ਹੋ- ਹਾਏ ਓ ਰੱਬਾ: ਚਾਰ ਭੈਣਾਂ ਦੇ ਇਕਲੌਤੇ ਫੌਜੀ ਭਰਾ ਦੀ ਡਿਊਟੀ ਦੌਰਾਨ ਮੌਤ
ਇਕ ਪ੍ਰੈੱਸ ਕਾਨਫਰੰਸ ਵਿਚ ਇਹ ਖੁਲਾਸਾ ਕਰਦਿਆਂ ਬਾਰਡਰ ਰੇਂਜ ਦੇ ਕਪਤਾਨ ਡੀ. ਆਈ. ਜੀ. ਸਤਿੰਦਰ ਸਿੰਘ ਆਈ. ਪੀ. ਐੱਸ. ਨੇ ਦੱਸਿਆ ਕਿ ਇਹ ਕਾਰਵਾਈ ਚਾਰ ਪੁਲਸ ਜ਼ਿਲ੍ਹਿਆਂ ਬਾਰਡਰ ਰੇਂਜ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦਿਹਾਤੀ ਵਿਚ ਤਾਇਨਾਤ ਪੁਲਸ ਟੀਮਾਂ ਵੱਲੋਂ ਵੱਖ-ਵੱਖ ਕਾਰਵਾਈਆਂ ਦੌਰਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਸ ਜ਼ਿਲ੍ਹਾ ਬਟਾਲਾ ਦੇ ਐੱਸ. ਐੱਸ. ਪੀ. ਸੋਹੇਲ ਕਾਸਿਮ ਮੀਰ, ਗੁਰਦਾਸਪੁਰ ਦੇ ਐੱਸ. ਐੱਸ. ਪੀ. ਆਦਿਤਿਆ ਕੁਮਾਰ, ਪਠਾਨਕੋਟ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਅਤੇ ਦਿਹਾਤੀ ਦੇ ਐੱਸ. ਐੱਸ. ਪੀ. ਮਨਜਿੰਦਰ ਸਿੰਘ ਦੀ ਭੂਮਿਕਾ ਮਹੱਤਵਪੂਰਨ ਸੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਚਾਰ ਜ਼ਿਲ੍ਹਿਆਂ ਵਿਚ 1196 ਮੀਟਿੰਗਾਂ ਕੀਤੀਆਂ ਗਈਆਂ। ਇਸ ਸਮੇਂ ਦੌਰਾਨ ਪੁਲਸ ਨੂੰ ਵਿਸ਼ੇਸ਼ ਤੌਰ ’ਤੇ ਹਦਾਇਤ ਕੀਤੀ ਗਈ ਸੀ ਕਿ ਉਹ ਅਪਰਾਧਿਕ ਜਾਣਕਾਰੀ ਦੇਣ ਵਾਲਿਆਂ ਦੇ ਨਾਮ ਗੁਪਤ ਰੱਖਣ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਵੀ ਦਿੱਤਾ ਗਿਆ ਸੀ ਤਾਂ ਜੋ ਪੁਲਸ ਨੂੰ ਜਾਣਕਾਰੀ ਦੇਣ ਵਾਲਿਆਂ ਦਾ ਸਹਿਯੋਗ ਜਾਰੀ ਰਹੇ। ਡੀ. ਆਈ. ਜੀ. ਨੇ ਕਿਹਾ ਕਿ ਸਰਹੱਦੀ ਰੇਂਜ ਦੇ ਸਾਰੇ ਜ਼ਿਲ੍ਹਿਆਂ ਨੂੰ ਜਲਦੀ ਹੀ ਅਪਰਾਧ ਮੁਕਤ ਬਣਾ ਦਿੱਤਾ ਜਾਵੇਗਾ।
30 ਗੈਂਗਸਟਰ, 14 ਗ੍ਰਨੇਡ-ਅਟੈਕਰਸ’ ਗ੍ਰਿਫਤਾਰ, 7 ਜ਼ਖਮੀ, 6 ਮਾਰੇ ਗਏ
ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਆਈ. ਪੀ. ਐੱਸ. ਦੀ ਅਗਵਾਈ ਹੇਠ ਬਾਰਡਰ ਰੇਂਜ ਵੱਲੋਂ ਗੈਂਗਸਟਰਾਂ ਖਿਲਾਫ ਕੀਤੀ ਗਈ ਕਾਰਵਾਈ ਦੌਰਾਨ 4 ਜ਼ਿਲ੍ਹਿਆਂ ਦੀ ਪੁਲਸ ਨੇ 10 ਮਾਮਲੇ ਦਰਜ ਕੀਤੇ ਅਤੇ 30 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਇਸੇ ਤਰ੍ਹਾਂ ਗ੍ਰਨੇਡ ਹਮਲੇ ਦੇ ਮਾਮਲਿਆਂ ਵਿਚ 4 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਐਂਨਕਾਊਟਰ ਵਿਚ 4 ਮਾਰੇ ਗਏ ਅਤੇ ਇਕ ਜ਼ਖਮੀ ਹੋ ਗਿਆ। ਪੁਲਸ ਨੇ ਇਨ੍ਹਾਂ ਖਤਰਨਾਕ ਅਪਰਾਧੀਆਂ ਤੋਂ 76.92 ਲੱਖ ਰੁਪਏ ਵੀ ਬਰਾਮਦ ਕੀਤੇ ਹਨ ਜੋ ਉਨ੍ਹਾਂ ਨੇ ਵਸੂਲੀ/ਫਿਰੌਤੀ ਰਾਹੀਂ ਇਕੱਠੇ ਕੀਤੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਪਿੰਡ ਦੀ ਪੰਚਾਇਤ ਦੇ ਸਖ਼ਤ ਫਰਮਾਨ ਜਾਰੀ, ਲਵ ਮੈਰਿਜ ਕਰਵਾਉਣ ਵਾਲਿਆਂ ਲਈ ਮਤਾ ਪਾਸ
ਦਿਹਾਤੀ ਪੁਲਸ ਰਿਕਵਰੀ/ਕਾਰਵਾਈ ਵਿਚ ਪਹਿਲੇ ਸਥਾਨ ’ਤੇ
ਡੀ. ਆਈ. ਜੀ. ਅੰਮ੍ਰਿਤਸਰ ਦਿਹਾਤੀ ਪੁਲਸ ਦੀ ਅਗਵਾਈ ਹੇਠ 160 ਐੱਨ. ਡੀ. ਪੀ. ਐੱਸ. ਮਾਮਲੇ ਦਰਜ ਕੀਤੇ ਗਏ ਹਨ ਅਤੇ 256 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਮੇਂ ਦੌਰਾਨ 515 ਕਰੋੜ ਦੀ ਹੈਰੋਇਨ, 1241 ਗ੍ਰਾਮ ਅਫੀਮ, 54 ਹਜ਼ਾਰ ਨਸ਼ੀਲੇ ਕੈਪਸੂਲ, 4 ਹਜ਼ਾਰ ਯੂ. ਐੱਸ. ਡਾਲਰ, ਭਾਰਤੀ ਕਰੰਸੀ ਦੇ ਰੂਪ ਵਿਚ 52.90 ਲੱਖ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਅਪਰਾਧੀਆਂ ਤੋਂ 48 ਪਿਸਤੌਲਾਂ, ਇਕ ਰਿਵਾਲਵਰ, ਇਕ ਬੰਦੂਕ, 40 ਕਾਰਤੂਸ, 40 ਮੈਗਜ਼ੀਨ, 3 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ 6 ਮੋਬਾਈਲ ਫੋਨ ਬਰਾਮਦ ਕੀਤੇ ਗਏ। ਪੁਲਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇੱਥੇ 41 ਕਾਸੋ ਆਪ੍ਰੇਸ਼ਨ ਵੀ ਕੀਤੇ। ਅੰਮ੍ਰਿਤਸਰ ਦਿਹਾਤੀ ਵਿਚ ਵੱਡੀ ਸਫਲਤਾ ਦੇ ਨਾਲ ਜਿੱਥੇ ਵੱਡੀ ਰਿਕਵਰੀ ਹੋਈ ਹੈ, ਉਥੇ ਜ਼ਿਲ੍ਹਾ ਪਠਾਨਕੋਟ ਦੇ ਖੇਤਰ ਪੁਲਸ ਫੋਰਸ ਦੀ ਸਖ਼ਤ ਮਿਹਨਤ ਕਾਰਨ ‘ਅਪਰਾਧ ਮੁਕਤ’ ਵੱਲ ਵਧ ਰਹੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ : ਨਹਿਰ 'ਚੋਂ ਮਿਲੀ ਲਾਲ ਚੂੜੇ ਵਾਲੀ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਉੱਡੇ ਹੋਸ਼
3 ਜਾਇਦਾਦਾਂ ਕੀਤੀਆਂ ਢਹਿ-ਢੇਰੀ, 22 ਭਗੌੜੇ ਗ੍ਰਿਫ਼ਤਾਰ
ਪੁਲਸ ਨੇ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਭਗੌੜਾ ਚੱਲ ਰਹੇ ਸਨ। ਪੁਲਸ ਦਾ ਮੰਨਣਾ ਹੈ ਕਿ ਸਭ ਤੋਂ ਖਤਰਨਾਕ ਵਰਗ ‘ਭਗੌੜਾ’ ਹੈ। ਇਹ ਲੋਕ ਸਭ ਤੋਂ ਵੱਡੇ ਅਪਰਾਧਾਂ ਵਿਚ ਸ਼ਾਮਲ ਹਨ, ਕਿਉਂਕਿ ਇਸ ਕਿਸਮ ਦੇ ਲੋਕਾਂ ਦਾ ਕੋਈ ਪੱਕਾ ਪਤਾ ਨਹੀਂ ਹੁੰਦਾ। ਇਹ ਲੋਕ ਪੁਲਸ ਨਾਲ ਲੁਕਣਮੀਟੀ ਖੇਡਣ ਦੇ ਮਾਹਰ ਹਨ ਅਤੇ ਅਪਰਾਧ ਕਰਨ ਤੋਂ ਬਾਅਦ ਉਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਵੱਡੇ ਤੋਂ ਵੱਡਾ ਅਪਰਾਧ ਕਰਨ ਤੋਂ ਬਾਅਦ ਵੀ ਇਹ ਲੋਕ ਰੂਪੋਸ਼ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਪੁਲਸ ਲਈ ਇਕ ਵੱਡੀ ਸਫਲਤਾ ਹੈ। ਦੂਜੇ ਪਾਸੇ ਪੁਲਸ ਨੇ ਅਪਰਾਧਿਕ ਗਤੀਵਿਧੀਆਂ ਰਾਹੀਂ ਕਮਾਏ ਪੈਸੇ ਨਾਲ ਬਣੀਆਂ 3 ਜਾਇਦਾਦਾਂ ਨੂੰ ਵੀ ਢਹਿ-ਢੇਰੀ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰਾਈਮ 'ਤੇ ਨੱਥ ਪਾਉਣ ’ਚ ਅੱਗੇ ਰਹਿਣ ਵਾਲੀ ਜ਼ਿਲ੍ਹਾ ਪੁਲਸ ਵੈੱਬਸਾਈਟ ਨੂੰ ਅਪਡੇਟ ਕਰਨ 'ਚ ਪਿੱਛੇ
NEXT STORY