ਗੁਰਦਾਸਪੁਰ (ਹਰਮਨ): ਜੰਮੂ-ਕਸ਼ਮੀਰ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਟੂਰਿਸਟ ਬੱਸਾਂ ਨੂੰ ਨਾਕੇ ’ਤੇ ਘੇਰ ਕੇ ਗੁਰਦਾਸਪੁਰ ਦੇ RTO ਨਵਜੋਤ ਸ਼ਰਮਾ ਵੱਲੋਂ ਚਲਾਨ ਕੱਟੇ ਗਏ ਹਨ। ਇਹ ਬੱਸਾਂ ਬਿਨਾਂ ਟੈਕਸ ਦਿੱਤੇ ਸੂਬੇ ਵਿੱਚ ਦਾਖਲ ਹੋ ਰਹੀਆਂ ਸਨ, ਜਿਨ੍ਹਾਂ ਨੂੰ ਬਰੀਆਰ ਬਾਈਪਾਸ ’ਤੇ ਰੋਕ ਕੇ ਕਾਬੂ ਕੀਤਾ ਗਿਆ ਤੇ ਉਨ੍ਹਾਂ ਦੇ ਚਲਾਨ ਕੀਤੇ ਗਏ। ਜ਼ਿਕਰਯੋਗ ਹੈ ਕਿ RTO ਨਵਜੋਤ ਸ਼ਰਮਾ ਵੱਲੋਂ ਹਾਈਵੇ ’ਤੇ ਨਿਯਮ ਤੋੜਨ ਵਾਲੀਆਂ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਕੁਝ ਟੂਰ ਐਂਡ ਟ੍ਰੈਵਲ ਏਜੰਟ ਜੰਮੂ ਦੀਆਂ ਗੱਡੀਆਂ ਨੂੰ ਬੁੱਕ ਕਰਦੇ ਹਨ, ਤਾਂ ਜੋ ਮਾਂ ਵੈਸ਼ਨੋ ਦੇਵੀ ਜਾਂ ਹੋਰ ਤੀਰਥ ਸਥਾਨਾਂ ਦੀ ਯਾਤਰਾ ਲਈ ਆਉਣ ਵਾਲੀਆਂ ਬੁਕਿੰਗਾਂ ਨੂੰ ਪੂਰਾ ਕੀਤਾ ਜਾ ਸਕੇ। ਇਹ ਗੱਡੀਆਂ ਗੁਪਤ ਤਰੀਕੇ ਨਾਲ ਪੰਜਾਬ ਵਿੱਚ ਦਾਖਲ ਕਰਵਾਈਆਂ ਜਾਂਦੀਆਂ ਹਨ, ਜਿਸ ਨਾਲ ਪੰਜਾਬ ਦਾ ਟੈਕਸ ਚੋਰੀ ਹੁੰਦੀ ਹੈ।
ਇਹ ਵੀ ਪੜ੍ਹੋ- ਪੰਜਾਬ: ਡਾਕਟਰ ਦਾ ਗੋਲੀਆਂ ਮਾਰ ਕੇ ਕਤਲ
ਦੋ ਬੱਸਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ
RTO ਨਵਜੋਤ ਸ਼ਰਮਾ ਨੂੰ ਗੁਪਤ ਸੂਚਨਾ ਮਿਲਣ ’ਤੇ ਦੋ ਬੱਸਾਂ ਨੂੰ ਬਰੀਆਰ ਬਾਈਪਾਸ ’ਤੇ ਰੋਕਿਆ ਗਿਆ। ਜਦੋਂ ਉਨ੍ਹਾਂ ਕੋਲੋਂ ਟੈਕਸ ਸਬੰਧੀ ਦਸਤਾਵੇਜ਼ ਮੰਗੇ ਗਏ ਤਾਂ ਉਹ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਸਕੇ। ਇਸ ’ਤੇ ਵਿਭਾਗ ਵੱਲੋਂ ਦੋਵੇਂ ਬੱਸਾਂ ਉੱਤੇ 50-50 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ।
ਇਹ ਵੀ ਪੜ੍ਹੋ-ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ
ਕੁੱਲ 8 ਚਲਾਨਾਂ ਰਾਹੀਂ 3.85 ਲੱਖ ਰੁਪਏ ਜੁਰਮਾਨਾ ਵਸੂਲਿਆ
ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੋ ਜੰਮੂ ਦੀਆਂ ਬੱਸਾਂ ਅਤੇ 8 ਟਰੱਕਾਂ ਦੇ ਚਲਾਨ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਤੋਂ ਕੁੱਲ ਮਿਲਾ ਕੇ 3 ਲੱਖ 85 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਅਧਿਕਾਰੀ ਨੇ ਇਹ ਵੀ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਲਗਾਤਾਰ ਚਲਦੀ ਰਹੇਗੀ।
ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਵੱਲੋਂ ਬਦਮਾਸ਼ ਦਾ ਐਨਕਾਊਂਟਰ
NEXT STORY