ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) ਪਿੰਡ ਜੰਗਲਾਂ ਨਿਵਾਸੀ ਹਿਮਾਂਸੀ ਸਪੁੱਤਰੀ ਰੋਸਲ ਲਾਲ ਜੋ ਕਿ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਅੱਠਵੀਂ ਦੇ ਨਤੀਜਿਆਂ ਦੋਰਾਨ ਹਿਮਾਂਸੀ ਨੇ ਸਭ ਤੋਂ ਵੱਧ (589/600) ਅੰਕ ਪ੍ਰਾਪਤ ਕਰਕੇ ਜਿਲ੍ਹਾ ਪਠਾਨਕੋਟ 'ਚ ਪਹਿਲਾ ਸਥਾਨ ਅਤੇ ਪੰਜਾਬ ਪੱਧਰ ਤੇ 12 ਵਾਂ ਸਥਾਨ ਪ੍ਰਾਪਤ ਕਰਕੇ ਜਿੱਥੇ ਜਿਲ੍ਹਾ ਪਠਾਨਕੋਟ ਦਾ ਮਾਣ ਵਧਾਇਆ ਹੈ ਉੱਥੇ ਹੀ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ।
ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਿੰਡ ਜੰਗਲਾਂ ਵਿਖੇ ਹਿਮਾਂਸੀ ਦੇ ਘਰ ਪਹੁੰਚਣ ਤੋਂ ਬਾਅਦ ਮਾਨਸੀ ਨੂੰ ਵਧਾਈ ਦੇਣ ਮਗਰੋਂ ਕੀਤਾ।ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਖੁਸੀ ਦੀ ਗੱਲ ਹੈ ਕਿ ਵਿਧਾਨ ਸਭਾ ਹਲਕਾ ਭੋਆ ਦੀ ਬਹੁਤ ਹੀ ਹੋਣਹਾਰ ਲੜਕੀ ਹਿਮਾਂਸੀ ਜਿਸ ਨੇ ਅੱਠਵੀਂ ਕਲਾਸ ਦੀ ਪ੍ਰੀਖਿਆਵਾਂ 'ਚੋਂ ਜਿਲ੍ਹੇ 'ਚ ਪਹਿਲਾ ਅਤੇ ਪੰਜਾਬ ਪੱਧਰ 'ਤੇ 12ਵਾਂ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਹਿਮਾਂਸੀ ਨੂੰ ਮਿਲਣ ਲਈ ਇੱਕ ਹੀ ਉਦੇਸ਼ ਹੈ ਕਿ ਅਜਿਹੇ ਬੱਚਿਆਂ ਦਾ ਹੌਂਸਲਾ ਜਰੂਰ ਵਧਾਉਂਣਾ ਚਾਹੀਦਾ ਹੈ ਤਾਂ ਜੋ ਇਹ ਅੱਗੇ ਹੋਰ ਵੀ ਤਰੱਕੀ ਕਰ ਸਕਣ। ਉਨ੍ਹਾਂ ਇਸ ਮੌਕੇ 'ਤੇ ਹਿਮਾਂਸੀ ਨੂੰ ਲੱਡੂ ਖਿਲਾ ਕੇ ਮੂੰਹ ਵੀ ਮਿੱਠਾ ਕਰਵਾਇਆ ਅਤੇ ਉਸ ਮਾਪਿਆਂ ਨੂੰ ਵੀ ਵਧਾਈ ਦਿੱਤੀ।
ਵੱਡਾ ਹਾਦਸਾ! ਦਰਿਆ 'ਚ ਡਿੱਗੀ ਗੰਨੇ ਨਾਲ ਭਰੀ ਟਰੈਕਟਰ ਟਰਾਲੀ, ਪੈ ਗਿਆ ਚੀਕ-ਚਿਹਾੜਾ
NEXT STORY