ਗੁਰਦਾਸਪੁਰ(ਵਿਨੋਦ, ਹੇਮੰਤ)- ਇਲੈਕਟ੍ਰੋਨਿਕ ਮੀਟਰ (ਚਿੱਪ ਵਾਲੇ) ਅਤੇ ਸਟਰੀਟ ਲਾਇਟਾਂ ਠੀਕ ਕਰਨ ਅਤੇ ਨਵੀਆਂ ਲਗਾਉਣ ਦਾ ਮਿਊਸੀਪਲ ਕਮੇਟੀ ਗੁਰਦਾਸਪੁਰ ਦੀ ਹੱਦ ਅੰਦਰ ਟੈਂਡਰ ਲੈਣ ਸਬੰਧੀ ਦੱਸ ਕੇ ਸਰਕਾਰ ਦੇ ਖਾਤੇ ਵਿਚ ਸਕਿਊਰਿਟੀ ਜਮ੍ਹਾ ਕਰਵਾਉਣ ਦੇ ਨਾਂ ’ਤੇ 10.10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੁਲਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਨਾਨਕ ਸਹਾਇ ਕਾਲੋਨੀ ਡੇਰਾ ਬਾਬਾ ਨਾਨਕ ਰੋਡ ਗੁਰਦਾਸਪੁਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਸ਼ਾਮ ਲਾਲ ਪੁੱਤਰ ਯਸ਼ਪਾਲ, ਉਸ ਦੇ ਲੜਕੇ ਪੰਕਜ ਕੁਮਾਰ, ਦੀਪਕ ਕੁਮਾਰ ਪੁੱਤਰਾਨ ਸ਼ਾਮ ਲਾਲ ਵਾਸੀਆਨ ਗੀਤਾ ਭਵਨ ਰੋਡ ਗੁਰਦਾਸਪੁਰ ਨੇ ਉਸ ਤੋਂ ਮਿਤੀ 12-9-22 ਨੂੰ ਇਲੈਕਟ੍ਰੋਨਿਕ ਮੀਟਰ ਚਿੱਪ ਵਾਲੇ ਅਤੇ ਸਟਰੀਟ ਲਾਇਟਾਂ ਠੀਕ ਕਰਨ ਤੇ ਨਵੀਆਂ ਲਗਾਉਣ ਦਾ ਮਿਊਸੀਪਲ ਕਮੇਟੀ ਗੁਰਦਾਸਪੁਰ ਦੀ ਹੱਦ ਅੰਦਰ ਟੈਂਡਰ ਲੈਣ ਸਬੰਧੀ ਦੱਸ ਕੇ ਸਰਕਾਰ ਦੇ ਖਾਤੇ ਵਿਚ ਸਕਿਊਰਿਟੀ ਜਮ੍ਹਾ ਕਰਵਾਉਣ ਦੇ ਨਾਮ ’ਤੇ 10 ਲੱਖ 10 ਹਜ਼ਾਰ ਰੁਪਏ ਨਕਦ ਲੈ ਕੇ ਮੁਲਜ਼ਮਾਂ ਨੇ ਕੋਈ ਟੈਂਡਰ ਨਹੀਂ ਲਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਹਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸਪੈਸ਼ਲ ਬ੍ਰਾਚ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਮੁਲਜ਼ਮ ਪਾਏ ਗਏ ਸ਼ਾਮ ਲਾਲ ਅਤੇ ਉਸ ਦੇ ਲੜਕਿਆਂ ਪੰਕਜ ਅਤੇ ਦੀਪਕ ਕੁਮਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਨਾਗਰਿਕ ਹੁਣ ਮੈਪਲਜ਼ ਮੋਬਾਈਲ ਐਪ ਦੀ ਵਰਤੋਂ ਕਰਕੇ 'ਫ਼ਰਿਸ਼ਤੇ' ਹਸਪਤਾਲਾਂ ਦੀ ਖੋਜ ਕਰ ਸਕਣਗੇ : ਰਮਨ ਬਹਿਲ
NEXT STORY