ਬਟਾਲਾ (ਸਾਹਿਲ, ਯੋਗੀ)- ਕੇਸਾਂ ਦੀ ਬੇਅਦਬੀ ਕਰਨ, ਦੁਮਾਲਾ ਲਾਹੁਣ ਅਤੇ ਗਾਲੀ-ਗਲੋਚ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਵਲੋਂ ਪਤੀ-ਪਤੀ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ 19 ਸਾਲਾ ਪੀੜਤਾ ਅੰਮ੍ਰਿਤਪਾਲ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਬਾਉਲੀ ਇੰਦਰਜੀਤ ਬਟਾਲਾ ਨੇ ਲਿਖਵਾਇਆ ਹੈ ਕਿ ਉਹ ਠਠਿਆਰੀ ਗੇਟ ਵਿਖੇ ਸਥਿਤ ਬੂਟੀਕ ’ਤੇ ਕੰਮ ਕਰਦੀ ਹੈ ।
ਇਹ ਵੀ ਪੜ੍ਹੋ- ਅੰਧਵਿਸ਼ਵਾਸ ਦੇ ਚੱਕਰ 'ਚ ਪਏ ਪਰਿਵਾਰ ਨਾਲ ਹੋਇਆ ਵੱਡਾ ਕਾਂਡ, ਉਹ ਹੋਇਆ ਜੋ ਸੋਚਿਆ ਨਾ ਸੀ
ਬੀਤੀ 26 ਨਵੰਬਰ ਦੀ ਰਾਤ 10 ਵਜੇ ਦੇ ਕਰੀਬ ਮੈਂ, ਮੇਰਾ ਭਰਾ ਤੇ ਦੋ ਛੋਟੀਆਂ ਭੈਣਾਂ ਘਰ ਵਿਚ ਮੌਜੂਦ ਸੀ ਕਿ ਗੁਆਂਢੀ ਲਖਵਿੰਦਰ ਕੁਮਾਰ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ, ਕੰਮ ਤੋਂ ਘਰ ਆਇਆ ਤਾਂ ਸਾਡਾ ਕੁੱਤਾ ਇਸ ਨੂੰ ਦੇਖ ਕੇ ਭੌਂਕਣ ਲੱਗ ਪਿਆ, ਜਿਸ ’ਤੇ ਉਕਤ ਵਿਅਕਤੀ ਨੇ ਕੁੱਤੇ ਦੇ ਰੋੜਾ ਮਾਰਿਆ ਅਤੇ ਜਦੋਂ ਮੈਂ ਇਸ ਨੂੰ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਇਹ ਮੈਨੂੰ ਅੱਗੋਂ ਗਾਲੀ-ਗਲੋਚ ਕਰਨ ਲੱਗ ਪਿਆ। ਇਸਦੀ ਪਤਨੀ ਪੂਜਾ ਨੇ ਵੀ ਗਾਲੀ-ਗਲੋਚ ਕੀਤਾ ਅਤੇ ਮੇਰੇ ਕਾਫੀ ਸੱਟਾਂ ਮਾਰੀਆਂ। ਜਦਕਿ ਉਕਤ ਵਿਅਕਤੀ ਨੇ ਮੇਰੇ ਸਿਰ ਤੋਂ ਦੁਮਾਲਾ ਉਤਾਰ ਦਿੱਤਾ ਅਤੇ ਕੇਸਾਂ ਦੀ ਬੇਅਦਬੀ ਕੀਤੀ। ਉਕਤ ਬਿਆਨਕਰਤਾ ਪੀੜਤਾ ਮੁਤਾਬਕ ਕਰੀਬ 6/7 ਮਹੀਨੇ ਪਹਿਲਾਂ ਵੀ ਸਾਡਾ ਆਪਸੀ ਝਗੜਾ ਹੋਇਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ’ਚੋਂ ਦੋ ਟੀਨ ਤੇਲ ਦੇ ਚੋਰੀ ਕਰਕੇ ਨੌਜਵਾਨ ਫ਼ਰਾਰ, ਘਟਨਾ ਹੋਈ cctv ’ਚ ਕੈਦ
NEXT STORY