ਦੀਨਾਨਗਰ(ਗੋਰਾਇਆ)- ਪੁਰਾਣਾ ਸ਼ਾਲਾ ਪੁਲਸ ਨੇ ਯੂ.ਐੱਸ.ਏ ਭੇਜਣ ਦੇ ਨਾਂ ’ਤੇ ਔਰਤ ਨਾਲ 26ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਡੀ.ਐੱਸ.ਪੀ ਸੁਖਰਾਜ ਸਿੰਘ ਨੇ ਦੱਸਿਆ ਕਿ ਕੰਨਸੋ ਪਤਨੀ ਫਰਮਾਨ ਵਾਸੀ ਕਰਾਲ ਥਾਣਾ ਪੁਰਾਣਾ ਸ਼ਾਲਾ ਨੇ ਐੱਸ.ਪੀ ਇੰਵੈਸਟੀਗੇਸਨ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਅਮਨਦੀਪ ਸਿੰਘ ਗਾਗਰ ਵਾਸੀ ਚਲਾਂਗ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਾਜਨ ਸ਼ਰਮਾ ਪੁੱਤਰ ਵੀਸਵਾ ਨਾਥ ਪਿੰਡ ਕੁਰਾਲ ਨੇ ਉਸ ਦੇ ਲੜਕੇ ਸੰਦੀਪ ਨੂੰ ਯੂ.ਐੱਸ.ਏ ਭੇਜਣ ਦੇ ਨਾਂ ਤੇ 26 ਲੱਖ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕੀਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕੁੱਤੇ ਨੂੰ ਲੈ ਕੇ ਹੋਈ ਲੜਾਈ, ਹਮਲਾ ਕਰ ਕੇ ਕੀਤਾ ਜ਼ਖਮੀ
NEXT STORY