ਬਟਾਲਾ( ਸਾਹਿਲ)- 25 ਲੱਖ ਦੀ ਫਿਰੌਤੀ ਮੰਗਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਆਈ ਮੇਜਰ ਸਿੰਘ ਨੇ ਦੱਸਿਆ ਕਿ ਦਰਖਾਸਤਕਰਤਾ ਕੁਸ਼ਲ ਸ਼ਰਮਾ ਪੁੱਤਰ ਜਗਪਾਲ ਰਾਏ ਵਾਸੀ ਪਿੰਡ ਸ਼ੰਕਰਪੁਰਾ ਨੇ ਐੱਸ.ਐੱਸ.ਪੀ ਬਟਾਲਾ ਨੂੰ ਦਰਖਾਸਤ ਦਿੱਤੀ ਕਿ ਅਣਪਛਾਤੇ ਵਿਅਕਤੀ ਨੇ ਉਸ ਨੂੰ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 25 ਲੱਖ ਰੁਪਏ ਦੀ ਫਿਰੌਤੀ ਮੰਗ ਕੀਤੀ ਹੈ।
ਐੱਸ.ਆਈ ਨੇ ਦੱਸਿਆ ਕਿ ਉਪਰੋਕਤ ਦਰਖਾਸਤ ਦੇ ਆਧਾਰ ’ਤੇ ਮਾਮਲੇ ਦੀ ਪੜਤਾਲ ਐੱਸ.ਆਈ ਅਜੀਤ ਸਿੰਘ ਸੀ.ਆਈ.ਏ ਸਟਾਫ ਬਟਾਲਾ ਵਲੋਂ ਕੀਤੇ ਜਾਣ ਉਪਰੰਤ ਐੱਸ.ਐੱਸ.ਪੀ ਬਟਾਲਾ ਦੀ ਮਨਜ਼ੂਰੀ ’ਤੇ ਅਣਪਛਾਤੇ ਵਿਅਕਤੀ ਖਿਲਾਫ ਬਣਦੀ ਧਾਰਾ ਹੇਠ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ।
ਚਾਈਨ ਡੋਰ ਦੇ 8 ਗੱਟੂਆਂ ਸਮੇਤ 2 ਨੌਜਵਾਨ ਗ੍ਰਿਫ਼ਤਾਰ
NEXT STORY