ਬਟਾਲਾ, (ਜ.ਬ)— ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸੇਖਵਾਂ ਨਜ਼ਦੀਕ ਬੱਸ ਹੇਠਾਂ ਆਉਣ ਨਾਲ ਇਕ 4 ਸਾਲਾ ਬੱਚੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਸਹਿਜਪ੍ਰੀਤ ਕੌਰ ਪੁੱਤਰੀ ਮਲਕੀਤ ਸਿੰਘ ਵਾਸੀ ਠੱਕਰ ਸੰਧੂ ਉਮਰ 4 ਸਾਲ ਜੋ ਕਿ ਅੱਡਾ ਡੇਰੀਵਾਲ ਵਿਖੇ ਮੀਰੀ ਪੀਰੀ ਸਕੂਲ ਐਲ. ਕੇ. ਜੀ 'ਚ ਪੜ੍ਹਦੀ ਸੀ, ਸਕੂਲ ਤੋਂ ਛੁੱਟੀ ਹੋਣ ਉਪਰੰਤ ਸਕੂਲ ਬੱਸ 'ਚ ਬੈਠ ਕੇ ਆਪਣੇ ਘਰ ਆ ਰਹੀ ਸੀ, ਜਦੋਂ ਘਰ ਦੇ ਨੇੜੇ ਬੱਸ 'ਚੋਂ ਉਤਰ ਕੇ ਘਰ ਜਾਣ ਲੱਗੀ ਤਾਂ ਉਸੇ ਬੱਸ ਹੇਠਾਂ ਆ ਗਈ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਸੇਖਵਾਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਭਾਈ ਲੌਗੋਵਾਲ ਨੇ ਕੈਪਟਨ ਨੂੰ ਚਿੱਠੀ ਲਿਖ ਕੇ ਪ੍ਰਗਟਾਈ ਇਹ ਇੱਛਾ
NEXT STORY