ਦੌਰਾਂਗਲਾ (ਨੰਦਾ)- ਇਥੇ ਬਸੰਤ ਪੰਚਮੀ ਮੌਕੇ ਧੜੱਲੇ ਨਾਲ ਵਿਕੀ ਚਾਈਨਾ ਡੋਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਪਲਾਸਟਿਕ ਡੋਰ ਦੀ ਵਰਤੋਂ ਨੂੰ ਠੱਲ੍ਹਣ ਲਈ ਜਾਰੀ ਹੁਕਮਾਂ ਦੀ ਅੱਜ 'ਗੁੱਡੀ' ਕੱਟ ਦਿੱਤੀ। ਪੁਲਸ ਵੱਲੋਂ ਚੀਨੀ ਡੋਰ ਦੀ ਰੋਕਥਾਮ ਲਈ ਵਰਤੀ ਗਈ ਢਿੱਲ ਕਾਰਨ ਕਈ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਪਤੰਗ ਬਾਜ਼ਾਂ ਨੂੰ ਬੇਖੌਫ ਅਤੇ ਸ਼ਰੇਆਮ ਪਲਾਸਟਿਕ ਡੋਰ ਵੇਚੀ। ਸ਼ਹਿਰ ਗੁਰਦਾਸਪੁਰ ਤੇ ਬਹਿਰਾਮਪੁਰ ਦੇ ਕੱਸਬਿਆਂ ਵਿੱਚ ਪਤੰਗਬਾਜ਼ੀ ਲਈ ਵੱਡੇ ਪੱਧਰ 'ਤੇ ਵਿਕੀ ਚੀਨੀ ਡੋਰ ਨੇ ਇਸ ਸਬੰਧੀ ਲਾਈ ਪਾਬੰਦੀ 'ਤੇ ਸਵਾਲੀ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਜਦੋਂ ਕਿ ਬਸੰਤ ਪੰਚਮੀ ਦੇ ਤਿਉਹਾਰ ਤੋਂ ਪਹਿਲਾਂ ਹੀ ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਚੁੱਕੇ ਸਨ। ਸੜਕਾਂ, ਗਲੀਆਂ-ਮੁਹੱਲਿਆਂ ਸਾਰਾ ਦਿਨ ਖਿਲਰੀ ਪਈ ਚਾਈਨਾ ਡੋਰ ਦੁਪਹੀਆ ਚਾਲਕਾਂ ਅਤੇ ਹੋਰ ਰਾਹਗੀਰਾਂ ਲਈ ਮੁਸੀਬਤ ਬਣੀ ਰਹੀ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਦੁਪਹੀਆ ਚਾਲਕ ਸਥਾਨਕ ਗਲੀਆਂ ਮੁਹੱਲਿਆਂ, ਸੜਕਾ 'ਤੇ ਇਸ ਜਾਨਲੇਵਾ ਡੋਰ ਵਿੱਚ ਉਲਝੇ ਆਮ ਦੇਖੇ ਗਏ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਵੇਚਣ ਅਤੇ ਇਸ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਗੈਰਜ਼ਮਾਨਤੀ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਹ ਅਮਲੀ ਤੌਰ 'ਤੇ ਲਾਗੂ ਹੁੰਦੇ ਨਜ਼ਰ ਨਹੀਂ ਆਏ। ਕੁੱਝ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਆਪਣਾ ਨਾਮ ਸਾਂਝਾ ਨਾ ਕਾਰਨ ਇਹ ਦੱਸਿਆ ਕਿ ਚੀਨੀ ਡੋਰ ਪਾਵਰਕੌਮ ਲਈ ਵੀ ਵੱਡੀ ਮੁਸੀਬਤ ਬਣਦੀ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ਜਦੋਂ ਬਿਜਲੀ ਦੀਆਂ ਤਾਰਾਂ ਨਾਲ ਉਲਝ ਜਾਂਦੀ ਹੈ ਤਾਂ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਠੀਕ ਕਰਨ ਵਿੱਚ ਕਈ-ਕਈ ਘੰਟੇ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਲੁੱਟੇ 5,000 ਰੁਪਏ
NEXT STORY