ਬਟਾਲਾ/ਨੌਸ਼ਹਿਰਾ ਮੱਝਾ ਸਿੰਘ/ਕਾਦੀਆਂ (ਗੋਰਾਇਆ, ਜ਼ੀਸ਼ਾਨ)-ਬੀਤੀ ਸ਼ਾਮ ਨੂੰ ਇਲਾਕੇ ਅੰਦਰ ਪਈ ਸੰਘਣੀ ਧੁੰਦ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰੇ ਲੁੱਟਖੋਹ ਦੀ ਇਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਗੁਰਦਾਸਪੁਰ -ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਪੈਂਦੇ ਸਠਿਆਲੀ ਦੇ ਕੋਲ ਇਕ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ ’ਤੇ ਪੰਪ ਦੇ ਕਰਿੰਦੇ ਕੋਲੋਂ ਕਰੀਬ 5 ਹਜ਼ਾਰ ਰੁਪਏ ਲੁੱਟ ਕੇ ਲੈ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਪੈਟਰੋਲ ਪੰਪ ਦੇ ਕਰਿੰਦੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਸਦੇ ਕੋਲ ਦੋ ਮੋਟਰਸਾਈਕਲ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਨੇ ਪੈਟਰੋਲ ਪੰਪ ’ਤੇ ਆ ਕੇ ਕਿਹਾ ਕਿ ਉਨ੍ਹਾਂ ਦੇ ਮੋਟਰਸਾਈਕਲ ਦੇ ਵਿਚ 50 ਰੁਪਏ ਦਾ ਪੈਟਰੋਲ ਪਾਇਆ ਜਾਵੇ। ਜਦੋਂ ਉਸਨੇ 50 ਰੁਪਏ ਦਾ ਤੇਲ ਪਾਇਆ ਤਾਂ ਉਕਤ ਲੁਟੇਰਿਆਂ ਨੇ 100 ਦੀਆਂ ਪਰਚੀਆਂ ਦੀ ਮੰਗ ਕੀਤੀ, ਜਦੋਂ ਉਹ ਪਰਚੀਆਂ ਦੇਣ ਲੱਗਾ ਤਾਂ ਲੁਟੇਰੇ ਉਸ ਕੋਲੋਂ ਝਪਟ ਮਾਰ ਕੇ ਸਾਰੇ ਪੈਸੇ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸ ਸਬੰਧੀ ਸ੍ਰੀ ਹਰਿਕ੍ਰਿਸ਼ਨ ਆਟੋ ਫਿਊਲ ਦੇ ਮਾਲਕ ਹਰਪ੍ਰੀਤ ਸਿੰਘ ਵੱਲੋਂ ਪੁਲਸ ਥਾਣਾ ਕਾਹਨੂੰਵਾਨ ਪੁਲਸ ਨੂੰ ਦਿੱਤਾ ਇਤਲਾਹ ਤੋਂ ਬਾਅਦ ਪੁਲਸ ਵੱਲੋਂ ਉਕਤ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
NEXT STORY