ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ | ਇਸ ਕਾਰਨ ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਨੇ ਡਿੱਚ ਮਸ਼ੀਨ ਚਲਾ ਕੇ ਦੁਕਾਨਾਂ ਦੇ ਬਾਹਰ ਬਿਲਡਿੰਗ ਮਟੀਰੀਅਲ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ।
ਇਹ ਵੀ ਪੜ੍ਹੋ- ਬਟਾਲਾ ਦੇ ਪਿੰਡ ਦਹੀਆ ’ਚ ਦੋ ਧਿਰਾਂ ਵਿਚਾਲੇ ਗੋਲ਼ੀਆਂ ਚੱਲਣ ਨਾਲ ਦੂਜੇ ਵਿਅਕਤੀ ਦੀ ਮੌਤ
ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੇ ਦਫਤਰ ਦੇ ਬਾਹਰ ਕਚਹਿਰੀ ਚੌਕ ਦੇ ਸਾਹਮਣੇ ਬਿਲਡਿੰਗ ਮਟੀਰੀਅਲ ਵੇਚਣ ਵਾਲੇ ਦੁਕਾਨਦਾਰ ਨੇ ਦੁਕਾਨ ਦੇ ਬਾਹਰ ਭਾਰੀ ਰੇਤ ਦੇ ਢੇਰ ਲਾਏ ਹੋਏ ਸਨ, ਜਿਸ ਨੂੰ ਟੀਮ ਨੇ ਡਿੱਚ ਮਸ਼ੀਨ ਨਾਲ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ। ਅਜੇ ਇਹ ਕਾਰਵਾਈ ਕੀਤੀ ਜਾ ਰਹੀ ਸੀ ਕਿ ਦੁਕਾਨਦਾਰਾਂ ਨੇ ਵਿਭਾਗ ਦੀ ਟੀਮ ਨੂੰ ਲਿਖਤੀ ਤੌਰ 'ਤੇ ਉਕਤ ਸਾਮਾਨ ਖੁਦ ਚੁੱਕਣ ਲਈ ਦੇ ਦਿੱਤਾ।
ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਤੋਂ ਵੱਡੀ ਦੇਸ਼ ਸੇਵਾ! ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਪਹਿਲੀ ਵਾਰ 'ਚ ਪਾਸ ਕੀਤੀ ਅਗਨੀਵੀਰ ਪ੍ਰੀਖਿਆ
ਇਸ ਤੋਂ ਇਲਾਵਾ ਰਤਨ ਸਿੰਘ ਚੌਕ ਅੱਗੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਬਿਲਡਿੰਗ ਮਟੀਰੀਅਲ ਵੇਚਣ ਵਾਲੇ ਇਕ ਦੁਕਾਨਦਾਰ ਦੀ ਦੁਕਾਨ ਦੇ ਬਾਹਰ ਵੱਡੀ ਗਿਣਤੀ ਵਿਚ ਇੱਟਾਂ ਪਈਆਂ ਪਾਈਆਂ ਗਈਆਂ, ਟੀਮ ਨੇ ਉਥੋਂ ਵੀ ਵੱਡੀ ਗਿਣਤੀ ਵਿਚ ਇੱਟਾਂ ਜ਼ਬਤ ਕੀਤੀਆਂ | ਇਸ ਕਾਰਵਾਈ ਦੌਰਾਨ ਕੁਝ ਦੁਕਾਨਦਾਰਾਂ ਨੇ ਟੀਮ ਨਾਲ ਬਹਿਸ ਵੀ ਕੀਤੀ। ਅਸਟੇਟ ਅਫਸਰ ਸੁਪਰਡੈਂਟ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਬਿਲਡਿੰਗ ਮਟੀਰੀਅਲ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਦੀਆਂ ਸ਼ਿਕਾਇਤਾਂ ਉਨ੍ਹਾਂ ਕੋਲ ਪੁੱਜ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜ਼ਬਤ ਕੀਤਾ ਸਾਮਾਨ ਉਨ੍ਹਾਂ ਨੂੰ ਵਾਪਸ ਨਹੀਂ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਥਾਣਾ ਅਜਨਾਲਾ ਦੀ ਐੱਸ.ਐੱਚ.ਓ ਸਪਿੰਦਰ ਕੌਰ ਮੁਅੱਤਲ
NEXT STORY