ਗੁਰਦਾਸਪੁਰ (ਵਿਨੋਦ)-ਇਕ 14 ਸਾਲਾ ਵਿਦਿਆਰਥਣ ਨੂੰ ਵਿਆਹ ਦਾ ਲਾਲਚ ਦੇ ਕੇ ਭਜਾ ਕੇ ਲੈ ਜਾਣ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਨੂੰ ਫਾਸਟ ਟ੍ਰੈਕ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ ਬਲਜਿੰਦਰ ਸਿੰਘ ਸਿੱਧੂ ਨੇ 20 ਸਾਲ ਦੀ ਕੈਦ ਦੀ ਸਜ਼ਾ ਅਤੇ 2 ਲੱਖ 85 ਹਜ਼ਾਰ ਰੁਪਏ ਦਾ ਜੁਰਮਾਨੇ ਦਾ ਹੁਕਮ ਸੁਣਾਇਆ। ਜੱਜ ਬਲਜਿੰਦਰ ਸਿੰਘ ਸਿੱਧੂ ਵੱਲੋਂ ਸੁਣਾਏ ਫੈਸਲੇ ਅਨੁਸਾਰ ਗੁਰਦਾਸਪੁਰ ਸਦਰ ਪੁਲਸ ਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਨਾਬਾਲਿਗਾ 14 ਸਾਲਾ ਨੌਵੀਂ ਕਲਾਸ ਦੀ ਵਿਦਿਆਰਥਣ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ 24 ਮਾਰਚ 2022 ਨੂੰ ਘਰ ਵਿਚ ਨਹੀਂ ਸਨ, ਜਦ ਸ਼ਾਮ ਨੂੰ ਘਰ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਲੜਕੀ ਘਰ ਵਿਚ ਨਹੀਂ ਸੀ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਕੁੜੀ ਨੂੰ ਸੰਦੀਪ ਸਿੰਘ ਪੁੱਤਰ ਸੰਤੋਖ ਸਿੰਘ, ਜਿਸ ਨੂੰ ਤਰਲੋਕ ਸਿੰਘ ਵੀ ਕਿਹਾ ਜਾਂਦਾ ਹੈ, ਨਿਵਾਸੀ ਪਿੰਡ ਜਾਗੋਚੱਕ ਟਾਂਡਾ, ਪੁਲਸ ਸਟੇਸ਼ਨ ਬਹਿਰਾਮਪੁਰ ਵਿਆਹ ਦਾ ਲਾਲਚ ਦੇ ਕੇ ਭਜਾ ਕੇ ਲੈ ਗਿਆ। ਪੁਲਸ ਨੇ ਕੁੜੀ ਨੂੰ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿਚ ਪੀੜਤਾ ਦਾ ਬਿਆਨ ਵੀ ਦਰਜ ਕਰਵਾਇਆ ਅਤੇ ਉਸ ਦੇ ਬਾਅਦ ਮੁਲਜ਼ਮ ਸੰਦੀਪ ਸਿੰਘ ਦੇ ਖਿਲਾਫ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ’ਚ ਦਰਜ ਕੇਸ ’ਚ ਧਾਰਾ 363, 366, 376, 506 ਅਤੇ ਪੈਸਕੋ ਐਕਟ ਅਧੀਨ ਕੇਸ ਦਰਜ ਕਰ ਕੇ ਉਸਨੂੰ ਅਦਾਲਤ ਵਿਚ ਪੇਸ਼ ਕਰ ਕੇ ਅਦਾਲਤ ਦੇ ਹੁਕਮ ’ਤੇ ਜੇਲ੍ਹ ਭੇਜਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਹੋਵੇਗੀ ਸ਼ੁਰੂਆਤ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਮਾਨਯੋਗ ਜੱਜ ਨੇ ਸਰਕਾਰੀ ਵਕੀਲ ਹਰਦੀਪ ਸਿੰਘ ਵੱਲੋਂ ਕੇਸ ਦੀ ਪੈਰਵੀ ਕਰਦੇ ਹੋਏ ਪੇਸ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਸੰਦੀਪ ਸਿੰਘ ਨੂੰ ਦੋਸ਼ੀ ਮੰਨਿਆ ਗਿਆ, ਜਿਸ ’ਤੇ ਜੱਜ ਨੇ ਦੋਸ਼ੀ ਨੂੰ ਧਾਰਾ 376 ਅਧੀਨ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ, ਧਾਰਾ 363 ਅਧੀਨ 5 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ, ਧਾਰਾ 366 ਅਧੀਨ 7 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ, ਧਾਰਾ 506 ਅਧੀਨ 3 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 4 (2) ਪੈਸਕੋ ਐਕਟ ਅਧੀਨ 20 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ ਅਤੇ ਧਾਰਾ 6 ਪੈਸਕੋ ਐਕਟ ਅਧੀਨ 20 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਹੁਕਮ ਅਨੁਸਾਰ ਸਾਰੀਆਂ ਸ਼ਜਾਵਾਂ ਇਕੱਠੀਆਂ ਚੱਲਣਗੀਆਂ ਅਤੇ ਜੁਰਮਾਨਾ ਰਾਸ਼ੀ ਅਦਾ ਨਾ ਕਰਨ ’ਤੇ 3 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਹੋਵੇਗੀ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, ਨਵੇਂ ਸਾਲ ’ਚ ਹੋ ਸਕਦੈ ਵੱਡਾ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਸਤੌਲ ਦੀ ਨੋਕ ’ਤੇ ਕੋਰੀਅਰ ਦਫ਼ਤਰ ਦੇ ਕਰਿੰਦੇ ਤੋਂ 70 ਹਜ਼ਾਰ ਲੁੱਟੇ
NEXT STORY