ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲੇ ਅੰਦਰ ਆਏ ਹੜ੍ਹਾਂ ਕਾਰਨ ਜਿੱਥੇ ਆਮ ਲੋਕਾਂ ਦੀ ਜ਼ਿੰਦਗੀ ਅਤੇ ਪਸ਼ੂ ਪੰਛੀਆਂ ਸਮੇਤ ਕਈ ਤਰ੍ਹਾਂ ਦੇ ਵੱਡੇ ਨੁਕਸਾਨ ਹੋਏ ਹਨ, ਉੱਥੇ ਹੀ ਇਨ੍ਹਾਂ ਹੜ੍ਹਾਂ ਦਾ ਪਰਛਾਵਾਂ ਗੁਰਦਾਸਪੁਰ ਜ਼ਿਲੇ ਦੇ ਸਿਵਲ ਹਸਪਤਾਲਾਂ ’ਚ ਬਲੱਡ ਬੈਂਕਾਂ ’ਤੇ ਵੀ ਪਿਆ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਗੁਰਦਾਸਪੁਰ ਦੇ ਜ਼ਿਲਾ ਹੈੱਡਕੁਆਰਟਰ ਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਖੂਨ ਦਾ ਸਟਾਕ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਜਦੋਂ ਕਿ ਬਟਾਲਾ ਦੇ ਬਲੱਡ ਬੈਂਕ ’ਚ ਵੀ ਬਹੁਤ ਘੱਟ ਖੂਨ ਬਾਕੀ ਬਚਿਆ ਹੈ, ਜਿਸ ਕਾਰਨ ਅੱਜ ਬਲੱਡ ਬੈਂਕ ਗੁਰਦਾਸਪੁਰ ਦੀ ਇੰਚਾਰਜ ਡਾ. ਪੂਜਾ ਖੋਸਲਾ ਵੱਲੋਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਖੂਨਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਖੂਨਦਾਨ ਕਰ ਕੇ ਸਹਿਯੋਗ ਕਰਨ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਤਨੀ ਨਾਲ ਵਿਦੇਸ਼ ਗਏ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਥੇ ਇਹ ਵੀ ਦੱਸਣਯੋਗ ਹੈ ਕਿ ਪੂਰੇ ਜ਼ਿਲਾ ਗੁਰਦਾਸਪੁਰ ਅਤੇ ਬਟਾਲਾ ਦੇ ਸਿਵਲ ਹਸਪਤਾਲਾਂ ’ਚ ਸਿਰਫ ਦੋ ਹੀ ਬਲੱਡ ਬੈਂਕ ਹਨ, ਜਿੱਥੋਂ ਪੂਰੇ ਜ਼ਿਲੇ ਦੀ ਸਪਲਾਈ ਹੁੰਦੀ ਹੈ, ਜਦੋਂ ਕਿ ਗੁਰਦਾਸਪੁਰ ਵਿਖੇ ਇਕ ਨਿੱਜੀ ਹਸਪਤਾਲ ’ਚ ਵੀ ਬਲੱਡ ਬੈਂਕ ਬਣਾਇਆ ਗਿਆ ਹੈ। ਇਸ ਤਰ੍ਹਾਂ ਐਮਰਜੈਂਸੀ ਦੀ ਸੂਰਤ ’ਚ ਬਲੱਡ ਬੈਂਕਾਂ ਵਿਚ ਖੂਨ ਦੀ ਘਾਟ ਕਾਫੀ ਚਿੰਤਾਜਨਕ ਹੈ।
ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਕੀ ਹੈ ਗੁਰਦਾਸਪੁਰ ਅਤੇ ਬਟਾਲਾ ਦੇ ਬਲੱਡ ਬੈਂਕਾਂ ਦੀ ਸਥਿਤੀ?
ਇਸ ਸਬੰਧੀ ਬਲੱਡ ਬੈਂਕ ਗੁਰਦਾਸਪੁਰ ਦੀ ਇੰਚਾਰਜ ਡਾ. ਪੂਜਾ ਖੋਸਲਾ ਨੇ ਦੱਸਿਆ ਕਿ ਆਮ ਤੌਰ ’ਤੇ ਗੁਰਦਾਸਪੁਰ ਦੇ ਬਲੱਡ ਬੈਂਕ ’ਚ ਤਕਰੀਬਨ 400 ਯੂਨਿਟ ਖੂਨ ਸਟੋਰ ਕੀਤਾ ਜਾ ਸਕਦਾ ਹੈ ਅਤੇ ਆਮ ਤੌਰ ’ਤੇ ਉਨ੍ਹਾਂ ਕੋਲ 250 ਦੇ ਕਰੀਬ ਯੂਨਿਟ ਦਾ ਸਟੋਕ ਹਮੇਸ਼ਾ ਰਹਿੰਦਾ ਹੈ। ਰੋਜ਼ਾਨਾ ਹੀ ਇਸ ਬਲੱਡ ਬੈਂਕ ’ਚ 20 ਤੋਂ 25 ਯੂਨਿਟ ਖੂਨ ਦੀ ਡਿਮਾਂਡ ਆਉਂਦੀ ਹੈ। ਇਸ ਡਿਮਾਂਡ ਨੂੰ ਪੂਰਾ ਕਰਨ ਲਈ ਵੱਖ-ਵੱਖ ਖੂਨਦਾਨੀ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਗਾਏ ਜਾਂਦੇ ਕੈਂਪਾਂ ਰਾਹੀਂ ਬਲੱਡ ਬੈਂਕ ’ਚ ਖੂਨ ਦਾ ਸਟਾਕ ਪੂਰਾ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆਉਣ ਵਾਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ ਖ਼ਬਰ, ਜਾਣੋ ਵਿਭਾਗ ਦੀ Latest Update
ਉਨ੍ਹਾਂ ਕਿਹਾ ਕਿ ਇਸ ਬਲੱਡ ਬੈਂਕ ਨਾਲ ਸਬੰਧਤ ਥੈਲੇ ਸਿਮੀਆ ਦੇ 12 ਮਰੀਜ਼ ਹਨ, ਜੋ ਲਗਾਤਾਰ ਤਕਰੀਬਨ 10 ਦਿਨਾਂ ਦੇ ਵਕਫੇ ਦੇ ਨਾਲ ਇਸ ਬਲੱਡ ਬੈਂਕ ’ਚੋਂ ਖੂਨ ਲੈਂਦੇ ਹਨ। ਇਸੇ ਤਰ੍ਹਾਂ 45 ਦੇ ਕਰੀਬ ਮਰੀਜ਼ ਹੀਮੋਫਿਲਿਆ ਬਿਮਾਰੀ ਤੋਂ ਪੀੜਤ ਹਨ, ਜਿਨ੍ਹਾਂ ਨੂੰ ਤਕਰੀਬਨ ਇਕ ਜਾਂ ਦੋ ਦਿਨਾਂ ਦੇ ਵਕਫੇ ਦੇ ਨਾਲ ਖੂਨ ਚੜ੍ਹਾਉਣਾ ਪੈਂਦਾ ਹੈ।
ਇਹ ਵੀ ਪੜ੍ਹੋ- ਹਾਂਗਕਾਂਗ ਤੋਂ ਪੰਜਾਬ ਆਈ ਕੁੜੀ ਨੂੰ ਮੁੰਡਾ ਮਿਲਣ ਦੀ ਕਰਦਾ ਸੀ ਜ਼ਿੱਦ, ਜਦੋਂ ਮਿਲਣ ਗਈ ਤਾਂ...
ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਖੂਨ ਦੀ ਕਮੀ ਪੂਰੀ ਕਰਨ ਵਾਸਤੇ ਸਰਕਾਰ ਵੱਲੋਂ ਇੰਜੈਕਸ਼ਨ ਭੇਜੇ ਜਾਂਦੇ ਹਨ। ਇੰਜੈਕਸ਼ਨਾਂ ਦੀ ਸਪਲਾਈ ਨਾ ਹੋਣ ਕਾਰਨ ਹੁਣ ਅਜਿਹੇ ਮਰੀਜ਼ਾਂ ਨੂੰ ਵੀ ਖੂਨ ਹੀ ਚੜ੍ਹਾਉਣਾ ਪੈ ਰਿਹਾ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ ’ਚ ਰੋਜ਼ਾਨਾ ਹੀ 8 ਤੋਂ 10 ਸਜੇਰੀਅਨ ਅਤੇ ਹੋਰ ਆਪ੍ਰੇਸ਼ਨ ਵੀ ਹੁੰਦੇ ਹਨ, ਜਿਨ੍ਹਾਂ ਤੋਂ ਇਲਾਵਾ ਐਮਰਜੈਂਸੀ ’ਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਕਈ ਵਾਰ ਖੂਨ ਚੜ੍ਹਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਹੈੱਡਕੁਆਰਟਰ ਹੋਣ ਕਾਰਨ ਬਲੱਡ ਬੈਂਕ ’ਚ ਖੂਨ ਦਾ ਸਟਾਕ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਬਟਾਲਾ ਦੇ ਬਲੱਡ ਬੈਂਕ ’ਚ 300 ਯੂਨਿਟਸ ਖੂਨ ਸਟੋਰ ਕਰਨ ਦੀ ਸਮਰੱਥਾ ਅਤੇ ਇਸ ਮੌਕੇ ਇਸ ਬਲੱਡ ਬੈਂਕ ’ਚ ਵੀ ਸਿਰਫ 50 ਦੇ ਕਰੀਬ ਯੂਨਿਟ ਹੀ ਉਪਲਬਧ ਹਨ, ਜਦੋਂ ਕਿ ਇਸ ਹਸਪਤਾਲ ਦੇ ਬਲੱਡ ਬੈਂਕ ’ਚ ਵੀ ਰੋਜ਼ਾਨਾ 10 ਤੋਂ 15 ਯੂਨਿਟ ਖੂਨ ਦੀ ਡਿਮਾਂਡ ਰਹਿੰਦੀ ਹੈ।
ਹੜ੍ਹਾਂ ਪ੍ਰਭਾਵਿਤ ਇਲਾਕਿਆਂ ’ਚ ਰੁਝੇ ਖੂਨਦਾਨੀ
ਡਾ. ਪੂਜਾ ਖੋਸਲਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਇਸ ਮੌਕੇ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਖੂਨਦਾਨੀ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸੇਵਾ ਕਰਨ ਵਿਚ ਰੁਝੇ ਹੋਏ ਹਨ, ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਕੋਈ ਵੀ ਖੂਨਦਾਨ ਕੈਂਪ ਨਹੀਂ ਲੱਗਾ। ਪਹਿਲਾ ਸਟੋਕ ਹੌਲੀ-ਹੌਲੀ ਕਰ ਕੇ ਖਤਮ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੜ੍ਹਾਂ ਦੇ ਕਾਰਨ ਲੋਕ ਬਿਮਾਰ ਹੋ ਰਹੇ ਹਨ, ਜਿਸਦੇ ਇਲਾਵਾ ਸੱਪ ਦੇ ਕੱਟਣ ਦੇ ਮਾਮਲੇ ਵੀ ਵਧੇ ਹਨ, ਜਿਸ ਕਰ ਕੇ ਖੂਨ ਦੀ ਮੰਗ ਵੀ ਵਧੀ ਹੈ। ਇਸੇ ਤਰ੍ਹਾਂ ਹਸਪਤਾਲ ’ਚ ਹੋਣ ਵਾਲੇ ਵੱਖ-ਵੱਖ ਮਰੀਜ਼ਾਂ ਦੇ ਇਲਾਜ ਅਤੇ ਐਕਸੀਡੈਂਟ ਕੇਸਾਂ ਲਈ ਵੀ ਖੂਨ ਦੀ ਡਿਮਾਂਡ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ 30 ਦੇ ਕਰੀਬ ਯੂਨਿਟ ਦੀ ਡਿਮਾਂਡ ਆ ਰਹੀ ਹੈ, ਜਦੋਂ ਕਿ ਕੈਂਪ ਨਾ ਲੱਗਣ ਕਾਰਨ ਹੁਣ ਉਨ੍ਹਾਂ ਕੋਲ ਸਟਾਕ ਬਿਲਕੁਲ ਖਤਮ ਹੋਣ ਕਿਨਾਰੇ ਹੈ। ਜੇਕਰ ਕੈਂਪ ਨਾ ਲੱਗੇ ਤਾਂ ਆਉਣ ਵਾਲੇ ਦਿਨਾਂ ’ਚ ਖੂਨ ਦੀ ਘਾਟ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੈਦਾ ਕਰ ਸਕਦੀ ਹੈ। ਡਾ. ਪੂਜਾ ਨੇ ਸਮੂਹ ਖੂਨਦਾਨੀਆਂ ਅਤੇ ਵੱਖ-ਵੱਖ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕੈਂਪ ਲਗਾ ਕੇ ਸਹਿਯੋਗ ਕਰਨ। ਇਸ ਦੇ ਨਾਲ ਹੀ ਉਨ੍ਹਾਂ ਵੱਖ-ਵੱਖ ਖੂਨਦਾਨੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਖੂਨਦਾਨ ਜ਼ਰੂਰ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹ ਪ੍ਰਭਾਵਿਤ ਖੇਤਰਾਂ ਦੇ 90 ਹਜ਼ਾਰ ਲੋਕਾਂ ਦਾ ਸਰਵੇ ਮੁਕੰਮਲ, 3300 ਮਰੀਜ਼ ਪਾਏ ਗਏ ਇਨਫੈਕਸ਼ਨ ਤੋਂ ਪੀੜਤ
NEXT STORY