ਅੰਮਿ੍ਰਤਸਰ(ਨੀਰਜ): ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ ਇਕ ਵਾਰ ਫਿਰ ਦੁਬਈ ਤੋਂ ਅੰਮਿ੍ਰਤਸਰ ਪਹੁੰਚੀ ਫਲਾਈਟ ਦੇ ਯਾਤਰੀ ਤੋਂ 47 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਯਾਤਰੀ ਨੇ ਸੋਨੇ ਦੀ ਫੋਮ ਬਣਾ ਕੇ ਉਸ ’ਤੇ ਕਾਰਬਨ ਪੇਪਰ ਚੜ੍ਹ੍ਹਾਇਆ ਹੋਇਆ ਸੀ ਤਾਂ ਕਿ ਐਕਸਰੇ ਮਸ਼ੀਨ ’ਚ ਉਸ ਨੂੰ ਟਰੇਸ ਨਾ ਕੀਤਾ ਜਾ ਸਕੇ ਪਰ ਅਧਿਕਾਰੀਆਂ ਨੇ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ।
ਜੁਆਇੰਟ ਕਮਿਸ਼ਨਰ ਬਲਬੀਰ ਸਿੰਘ ਮਾਂਗਟ ਦੀ ਨਿਗਰਾਨੀ ’ਚ ਕਸਟਮ ਵਿਭਾਗ ਦੀ ਟੀਮ ਨੇ ਪਿਛਲੇ ਇਕ ਮਹੀਨੇ ਦੌਰਾਨ ਸੋਨੇ ਦੀ ਸਮੱਗਲਿੰਗ ਦੇ ਕਈ ਵੱਡੇ ਕੇਸ ਬਣਾਏ ਹਨ ਅਤੇ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ।
ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾਂ ਨੂੰ ਪ੍ਰੋਡੈਕਸ਼ਨ ਵਾਰੰਟ ’ਤੇ ਲੈਣ ਦਿੱਲੀ ਪੁੱਜੀ ਤਰਨਤਾਰਨ ਪੁਲਸ
NEXT STORY