ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਉਸ ਸਟੇਸ਼ਨ ਦੌਰਾਂਗਲਾ ਦੇ ਪਿੰਡ ਦਬੂੜੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਟੈਲੀਫੋਨ ਕਰਕੇ 10 ਲੱਖ ਰੁਪਏ ਦੀ ਮੰਗ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਿਸ ਤਹਿਤ ਪੁਲਸ ਵੱਲੋਂ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਸ ਦੇ ਜਾਂਚ ਅਧਿਕਾਰੀ ਰਾਜਪਾਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੰਗਤ ਰਾਮ ਪੁੱਤਰ ਅਮਰ ਨਾਥ ਵਾਸੀ ਦਬੂੜੀ ਨੇ ਦਰਜ ਕਰਵਾਇਆ ਕਿ ਮੈਂ ਆਪਣੇ ਪਿੰਡ ਵਿਚ ਹੀ ਜਿੰਮ ਚਲਾਉਦਾ ਹਾਂ । ਮਿਤੀ 26-07-2024 ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਕਿਸੇ ਨਾਮਲੂਮ ਵਿਅਕਤੀ ਵਲੋਂ ਮੇਰੇ ਫੋਨ 'ਤੇ ਫੋਨ ਕਰਕੇ ਮੈਨੂੰ ਧਮਕੀ ਦਿੱਤੀ ਅਤੇ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਧਮਕੀ ਦੇ ਕੇ ਕਿਹਾ ਕਿ ਜੇਕਰ 10 ਲੱਖ ਰੁਪਏ ਨਹੀਂ ਦਿੱਤੇ ਤਾਂ ਤੇਰੀ ਭੈਣ ਦਾ ਮੁੰਡਾ ਅਤੇ ਤੇਰਾ ਮੰਡਾ ਜੋ ਇਕ ਪ੍ਰਾਈਵੇਟ ਸਕੂਲ ਗੁਰਦਾਸਪੁਰ ਵਿਖੇ ਪੜ੍ਹਦੇ ਹਨ ਉਹਨਾਂ ਨੂੰ ਸਕੂਲ ਦੇ ਬਾਹਰ ਮਾਰ ਦਿੱਤਾ ਜਾਵੇਗਾ ਅਤੇ ਜੇਕਰ ਤੂੰ ਗੱਡੀ ਲੈ ਕੇ ਬਾਹਰ ਆਉਂਦਾ ਜਾਦਾ ਦਿਖਾਈ ਦਿੱਤਾ ਤਾਂ ਤੈਨੂੰ ਵੀ ਗੋਲੀਆਂ ਮਾਰ ਦੇਵਾਂਗਾ।
ਇਸ ਤੋਂ ਬਾਅਦ ਮਿਤੀ 27-07-2024 ਨੂੰ ਮੁੜ ਤੋਂ ਫੋਨ ਕਰਕੇ ਧਮਕੀ ਦਿੱਤੀ ਕਿ ਕੱਲ੍ਹ ਤੈਨੂੰ ਫੋਨ ਕਰਕੇ 10 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਤੂੰ ਅਜੇ ਤੱਕ ਸਾਡਾ ਕੰਮ ਨਹੀਂ ਕੀਤਾ ਤੇ ਹੁਣ ਤੈਨੂੰ ਦੇਖ ਲਵਾਂਗੇ ਅਤੇ ਜੋ ਵਿਅਕਤੀ ਧਮਕੀ ਦੇਣ ਵਾਲਾ ਸੀ ਉਹ ਪੰਜਾਬੀ ਬੋਲ ਰਿਹਾ ਸੀ ਪੁਲਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਇਕ ਨਾਮਾਲੂਮ ਵਿਅਕਤੀ ਖ਼ਿਲਾਫ਼ 10 ਲੱਖ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਵਿਅਕਤੀ ਨੇ ਸੜਕ ਕਿਨਾਰੇ ਖੜ੍ਹਾ ਕੀਤਾ ਮੋਟਰਸਾਈਕਲ, ਹੋਇਆ ਚੋਰੀ
NEXT STORY