ਪੱਟੀ (ਸੌਰਭ) : ਗੁਰੂ ਨਾਨਕ ਕਲੋਨੀ ਵਿਖੇ ਦੇਰ ਰਾਤ ਦੀਵਾਲੀ ਵਾਲੇ ਦਿਨ ਡਾਕਟਰ ਦੇ ਘਰ ਖੜ੍ਹੀ ਕਾਰ ਨੂੰ ਪਟਾਕਿਆਂ ਕਾਰਨ ਅੱਗ ਲੱਗ ਗਈ। ਜਿਸ ਕਾਰਨ ਇਹ ਗੱਡੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੱਡੀ ਦੇ ਮਾਲਕ ਡਾਕਟਰ ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਚੱਲ ਰਹੀ ਆਤਿਸ਼ਬਾਜੀ ਦੌਰਾਨ ਕੁਝ ਪਟਾਕੇ ਗੱਡੀ ਦੇ ਉੱਪਰ ਆਣ ਕੇ ਡਿੱਗ ਪਏ ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ ਅਤੇ ਗੱਡੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਅੱਗ ਉਪਰ ਲੋਕਾਂ ਵੱਲੋਂ ਬੜੀ ਹੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ।
ਉਥੇ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਫਾਈਬਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਭਿੱਖੀ ਵਿੰਡ ਗਏ ਹੋਏ ਹਨ ਉਹ ਨਹੀਂ ਆ ਸਕਦੇ। ਉਥੇ ਹੀ ਡਾਕਟਰ ਅਤੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗੱਡੀ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਗੱਡੀ ਦੀ ਕੀਮਤ 18 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ।
ਥਾਣਾ ਗੇਟ ਹਕੀਮਾ ਦੇ ਸਾਮਣੇ ਸ਼ਰਾਬ ਦੇ ਨਸ਼ੇ 'ਚ ਧੁੱਤ ਲੋਕਾਂ ਨੇ ਪੁਲਸ 'ਤੇ ਕੀਤਾ ਹਮਲਾ
NEXT STORY