ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ’ਚ ਇਸ ਸਮੇਂ ਸੁੱਕੀ ਤੇ ਹਲਕੀ ਠੰਡ ਦਾ ਦੌਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਨਾ ਹੋਣ ਕਾਰਨ ਸਰਦੀ ਨੇ ਅਜੇ ਤੱਕ ਪੂਰੀ ਤਰ੍ਹਾਂ ਦਸਤਕ ਨਹੀਂ ਦਿੱਤੀ, ਹਾਲਾਂਕਿ ਤਾਪਮਾਨ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬਾਰਿਸ਼ ਦੀ ਕਮੀ ਕਾਰਨ ਆਸਮਾਨ ’ਚ ਧੂੜ ਅਤੇ ਮਿੱਟੀ ਦੇ ਕਣ ਛਾਏ ਰਹਿੰਦੇ ਹਨ, ਜਿਸ ਦਾ ਸਿੱਧਾ ਅਸਰ ਹਵਾ ਦੀ ਗੁਣਵੱਤਾ ’ਤੇ ਪੈ ਰਿਹਾ ਹੈ। ਜ਼ਿਲ੍ਹੇ ਅੰਦਰ ਦੁਪਹਿਰ ਤੋਂ ਪਹਿਲਾਂ ਹਵਾ ਗੁਣਵੱਤਾ ਸੂਚਿਕ ਅੰਕ 200 ਤੋਂ ਉੱਪਰ ਦਰਜ ਕੀਤਾ ਗਿਆ, ਜਦਕਿ ਦੁਪਹਿਰ ਬਾਅਦ ਇਹ ਲਗਭਗ 150 ਦੇ ਆਸ-ਪਾਸ ਰਿਹਾ। ਹਵਾ ਗੁਣਵੱਤਾ ਦੇ ਇਹ ਦੋਵੇਂ ਪੱਧਰ ਮਨੁੱਖੀ ਸਿਹਤ ਲਈ ਹਾਨੀਕਾਰਕ ਮੰਨੇ ਜਾਂਦੇ ਹਨ। ਮਾਹਿਰਾਂ ਅਨੁਸਾਰ ਬਾਰਿਸ਼ ਨਾ ਹੋਣ ਨਾਲ ਧੂੜ ਦੇ ਬਾਰੀਕ ਕਣ (ਪੀ. ਐੱਮ. 2.5 ਅਤੇ ਪੀ. ਐੱਮ. 10) ਹਵਾ ’ਚ ਵੱਧ ਜਾਂਦੇ ਹਨ, ਜਿਸ ਕਾਰਨ ਪ੍ਰਦੂਸ਼ਣ ’ਚ ਇਜ਼ਾਫਾ ਹੋ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...
ਇਸ ਖੇਤਰ ਅੰਦਰ ਦੇ ਔਸਤਨ ਤਾਪਮਾਨ ਭਾਈ ਡਿਗਰੀ ਸੈਂਟੀਗਰੇਟ ਦੇ ਕਰੀਬ ਦਰਜ ਕੀਤਾ ਜਾ ਰਿਹਾ ਹੈ, ਜਦੋਂ ਕਿ ਰਾਤ ਦਾ ਤਾਪਮਾਨ 8 ਤੋਂ 9 ਡਿਗਰੀ ਸਟੀਕ ਰੇਟ ਦੇ ਕਰੀਬ ਹੀ ਹੈ ਆਉਣ ਵਾਲੇ ਪੂਰੇ ਹਫਤੇ ਤਾਪਮਾਨ ਇਸ ਦੇ ਆਸ ਪਾਸ ਹੀ ਰਹਿਣ ਦੀ ਸੰਭਾਵਨਾ ਹੈ ਅਤੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅਜਿਹਾ ਆਉਣ ਵਾਲੇ ਦਿਨਾਂ ’ਚ ਬਾਰਿਸ਼ ਦੀ ਜ਼ਿਆਦਾ ਸੰਭਾਵਨਾ ਨਹੀਂ ਦੱਸੀ ਜਾ ਰਹੀ ਪਰ ਕੁਝ ਦਿਨਾਂ ਦੌਰਾਨ ਬਦਲ ਬਾਈ ਰਹਿਣ ਕਰਨ ਤਾਪਮਾਨ ’ਚ ਗਿਰਾਵਟ ਆ ਸਕਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਸਖ਼ਤ ਹੁਕਮ, ਅਧਿਕਾਰੀਆਂ ਨੂੰ ਵੀ ਦਿੱਤੀ ਚਿਤਾਵਨੀ
ਫਸਲਾਂ ਉੱਪਰ ਮੌਜੂਦਾ ਮੌਸਮ ਦਾ ਅਸਰ
ਬਾਰਿਸ਼ ਦੀ ਕਮੀ ਕਾਰਨ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਟਿਊਬਵੈੱਲਾਂ ਅਤੇ ਨਹਿਰੀ ਪਾਣੀ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਖਾਸ ਕਰ ਕੇ ਕਣਕ, ਸਰ੍ਹੋਂ ਅਤੇ ਹੋਰ ਰਬੀ ਫਸਲਾਂ ਲਈ ਨਮੀ ਦੀ ਲੋੜ ਹੁੰਦੀ ਹੈ। ਮੌਜੂਦਾ ਸੁੱਕੇ ਮੌਸਮ ਕਾਰਨ ਜਿੱਥੇ ਮਿੱਟੀ ’ਚ ਨਮੀ ਘੱਟ ਰਹੀ ਹੈ, ਉੱਥੇ ਹੀ ਫਸਲ ਦੀ ਸ਼ੁਰੂਆਤੀ ਵਾਧੇ ’ਤੇ ਵੀ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ- 19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ
ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੋੜ ਅਨੁਸਾਰ ਹੀ ਫਸਲ ਦੀ ਸਿੰਚਾਈ ਕਰਨ ਅਤੇ ਜ਼ਿਆਦਾ ਭਾਰੀ ਪਾਣੀ ਦੇਣ ਤੋਂ ਗੁਰੇਜ਼ ਕਰਨ, ਤਾਂ ਜੋ ਮਿੱਟੀ ਦੀ ਬਣਾਵਟ ਖਰਾਬ ਨਾ ਹੋਵੇ ਅਤੇ ਫਸਲਾਂ ਨੂੰ ਨੁਕਸਾਨ ਨਾ ਪਹੁੰਚੇ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਦਿਨਾਂ ’ਚ ਵੀ ਬਾਰਿਸ਼ ਨਹੀਂ ਹੁੰਦੀ ਤਾਂ ਸਿੰਚਾਈ ਦੀ ਯੋਜਨਾ ਸਮਝਦਾਰੀ ਨਾਲ ਬਣਾਉਣਾ ਬਹੁਤ ਜ਼ਰੂਰੀ ਹੋਵੇਗਾ।
ਮਨੁੱਖੀ ਸਿਹਤ ’ਤੇ ਪੈ ਰਿਹਾ ਅਸਰ
ਵਧ ਰਹੇ ਪ੍ਰਦੂਸ਼ਣ ਕਾਰਨ ਆਮ ਲੋਕਾਂ ’ਚ ਅੱਖਾਂ ਵਿਚ ਜਲਨ, ਸਾਹ ਲੈਣ ’ਚ ਤਕਲੀਫ਼, ਖੰਘ, ਜ਼ੁਕਾਮ ਅਤੇ ਦਮੇ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਖਾਸ ਕਰ ਕੇ ਬੱਚੇ, ਬਜ਼ੁਰਗ ਅਤੇ ਸਾਹ ਸਬੰਧੀ ਬਿਮਾਰੀਆਂ ਨਾਲ ਪੀੜਤ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਸਿਹਤ ਮਾਹਿਰਾਂ ਅਨੁਸਾਰ ਲੰਮੇ ਸਮੇਂ ਤੱਕ ਖਰਾਬ ਹਵਾ ’ਚ ਰਹਿਣ ਨਾਲ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਮੌਜੂਦਾ ਸਮੇਂ ਗੁਰਦਾਸਪੁਰ ’ਚ ਦਰਜ ਕੀਤੇ ਗਏ AQI ਪੱਧਰ ਸਿਹਤ ਲਈ ਸੁਰੱਖਿਅਤ ਨਹੀਂ ਮੰਨੇ ਜਾ ਸਕਦੇ। ਗੁਰਦਾਸਪੁਰ ਜ਼ਿਲੇ ’ਚ ਬਾਰਿਸ਼ ਦੀ ਕਮੀ ਕਾਰਨ ਜਿੱਥੇ ਇਕ ਪਾਸੇ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਵਧੀਕ ਮਿਹਨਤ ਕਰਨੀ ਪੈ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪ੍ਰਦੂਸ਼ਣ ਵਧਣ ਕਾਰਨ ਆਮ ਲੋਕਾਂ ਦੀ ਸਿਹਤ ’ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ। ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਗ਼ੈਰ-ਜ਼ਰੂਰੀ ਤੌਰ ’ਤੇ ਬਾਹਰ ਜਾਣ ਤੋਂ ਬਚਣ, ਮਾਸਕ ਦੀ ਵਰਤੋਂ ਕਰਨ ਅਤੇ ਕਿਸਾਨ ਮੌਸਮ ਦੇ ਮੱਦੇਨਜ਼ਰ ਸਿੰਚਾਈ ਸਬੰਧੀ ਸਾਵਧਾਨੀ ਵਰਤਣ।
ਹਵਾ ਗੁਣਵੱਤਾ ਸੂਚਕ ਅੰਕ (AQI) ਦੇ ਪੱਧਰ ਅਤੇ ਸਿਹਤ ’ਤੇ ਅਸਰ
ਮਾਹਿਰਾਂ ਅਨੁਸਾਰ ਹਵਾ ਦੇ ਗੁਣਵੱਤਾ ਸੂਚਿਕ ਅੰਕ ਦੇ 0 ਤੋਂ 50 ਤੱਕ ਦੇ ਪੱਧਰ ਨੂੰ ਸਿਹਤ ਲਈ ਪੂਰੀ ਤਰ੍ਹਾਂ ਲਾਭਦਾਇਕ ਮੰਨਿਆ ਜਾਂਦਾ ਹੈ ਜਦੋਂ ਕਿ 51 ਤੋਂ 100 ਨੂੰ ਸੰਵੇਦਨਸ਼ੀਲ ਲੋਕਾਂ ਲਈ ਹਲਕਾ ਨੁਕਸਾਨਦੇਹ ਹੁੰਦਾ ਹੈ। 101 ਤੋਂ 200 ਨੂੰ ਦਰਮਿਆਨਾ ਤੋਂ ਖਰਾਬ ਕਿਹਾ ਜਾਂਦਾ ਹੈ ਜੋ ਦਮਾ, ਦਿਲ ਅਤੇ ਸਾਹ ਦੇ ਮਰੀਜ਼ਾਂ ਲਈ ਹਾਨੀਕਾਰਕ ਹੈ। 201 ਤੋਂ 300 ਨੂੰ ਬਹੁਤ ਖਰਾਬ ਮੰਨਿਆ ਜਾਂਦਾ ਹੈ ਜੋ ਆਮ ਲੋਕਾਂ ਲਈ ਵੀ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। 301 ਤੋਂ ਉੱਪਰ ਗੰਭੀਰ ਸਿਹਤ ਖ਼ਤਰੇ ਦਾ ਕਾਰਨ ਬਣਦਾ ਹੈ, ਜਿਸ ਦੌਰਾਨ ਡਾਕਟਰ ਜਿਆਦਾਤਰ ਬਿਮਾਰ ਬਾਹਰ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ।
ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...
NEXT STORY