ਰਈਆ (ਹਰਜੀਪ੍ਰੀਤ)-ਪਿੰਡ ਭਲਾਈਪੁਰ ਡੋਗਰਾਂ ’ਚ ਚੋਰਾਂ ਨੇ ਰਾਤ ਸਮੇਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਘਰ ’ਚੋਂ 26 ਤੋਲੇ ਸੋਨਾ ਤੇ 23,000 ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਥ ਕਾਂਗਰਸ ਦੇ ਆਗੂ ਸੁਰਜਨ ਸਿੰਘ ਭਲਾਈਪੁਰ ਤੇ ਰਘਬੀਰ ਸਿੰਘ ਦੇ ਲੜਕੇ ਜਸਵੰਤ ਸਿੰਘ ਨੇ ਦੱਸਿਆ ਕਿ ਸਾਰਾ ਪਰਿਵਾਰ ਰਾਤ ਸਮੇਂ ਸੁੱਤਾ ਹੋਇਆ ਸੀ। ਰਘਬੀਰ ਸਿੰਘ ਰਾਤ 11 ਵਜੇ ਬਾਥਰੂਮ ਜਾਣ ਲਈ ਉਠਿਆ ਸੀ ਤਾਂ ਉਸ ਸਮੇਂ ਸਭ ਠੀਕ ਸੀ। ਜਸਵੰਤ ਸਿੰਘ ਜਦੋਂ ਸਵੇਰੇ ਚਾਰ ਵਜੇ ਪਾਠ ਕਰਨ ਲਈ ਉਠਿਆ ਤਾਂ ਉਸ ਨੇ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਟੁੱਟੀਆਂ ਹੋਈਆਂ ਸਨ ਤੇ ਸਾਮਾਨ ਖਿਲਰਿਆ ਪਿਆ ਸੀ।
ਇਹ ਵੀ ਪੜ੍ਹੋ- ਮੇਲੇ 'ਚ ਭੱਖਿਆ ਮਾਮਲਾ, 4 ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਉਨ੍ਹਾਂ ਕਿਹਾ ਕਿ ਚੋਰਾਂ ਨੇ 11 ਤੋਂ 4 ਵਜੇ ਦਰਮਿਆਨ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਵੱਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਚੋਰ ਉਪਰੋਕਤ ਸਾਮਾਨ ਚੋਰੀ ਕਰਕੇ ਲੈ ਗਏ ਸਨ। ਇਸ ਦੀ ਸੂਚਨਾ ਥਾਣਾ ਵੈਰੋਵਾਲ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ENCOUNTER, 4 ਜਣਿਆਂ ਦੇ ਵੱਜੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰਾਂ ਦੀ ਵੱਡੀ ਵਾਰਦਾਤ, ਬਟਾਲਾ ਦੀ ਗੈਸ ਏਜੰਸੀ 'ਚ ਕਰ ਗਏ ਹੱਥ ਸਾਫ਼
NEXT STORY