ਅੰਮ੍ਰਿਤਸਰ- ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਸਰ 'ਚ ਫੌਜੀ ਟਿਕਾਣਿਆਂ ਲਈ ਹਾਈ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ 'ਚ ਬੈਠੇ ਅੱਤਵਾਦੀ-ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ਵੱਲੋਂ ਅੰਮ੍ਰਿਤਸਰ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਖੁਫੀਆ ਇਨਪੁਟ 'ਚ ਪਾਕਿਸਤਾਨ 'ਚ ਮੌਜੂਦ ਦੋ ਵਿਅਕਤੀਆਂ ਰਾਣਾ ਭਾਈ ਅਤੇ ਮਲਿਕ ਦਾ ਨਾਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਪੰਜਾਬ : ਦਰਗਾਹ 'ਚ ਮੇਲੇ ਦੌਰਾਨ ਵੱਡਾ ਹਾਦਸਾ, 2 ਨੌਜਵਾਨਾਂ ਦੀ ਦਰਦਨਾਕ ਮੌਤ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੱਲੋਂ ਬਿਆਸ ਨੇੜੇ ਖਾਸਾ ਛਾਉਣੀ ਅਤੇ ਬੁੱਢਾ ਥੇਹ ਫੌਜੀ ਟਿਕਾਣੇ ਦੀ ਰੇਕੀ ਕੀਤੀ ਗਈ ਹੈ। ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ 5 ਮਈ ਨੂੰ ਖਾਸਾ ਛਾਉਣੀ ਦੀ ਬਾਹਰੀ ਕੰਧ ਨੇੜੇ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਸੀ, ਜਿਸ 'ਚ ਪੁਲਸ ਮੁਤਾਬਕ IED ਵਰਤੀ ਗਈ ਸੀ। ਅਲਰਟ ਤੋਂ ਬਾਅਦ ਖਾਸਾ ਛਾਉਣੀ, ਬੁੱਢਾ ਥੇਹ ਅਤੇ ਅੰਮ੍ਰਿਤਸਰ ਦੇ ਹੋਰ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਹਿਜ਼ਾਦ ਭੱਟੀ ਦਾ ਨਾਂ ਪਹਿਲਾਂ ਹੀ ਕਈ ਅੱਤਵਾਦੀ ਅਤੇ ਗੈਂਗਸਟਰ ਗਤੀਵਿਧੀਆਂ 'ਚ ਸਾਹਮਣੇ ਆ ਚੁੱਕਾ ਹੈ ਅਤੇ NIA ਸਮੇਤ ਹੋਰ ਏਜੰਸੀਆਂ ਉਸ ਦੇ ਨੈੱਟਵਰਕ ਦੀ ਜਾਂਚ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦਾ ਬੁਰਾ ਹਾਲ, ਕਈ ਦਿਨਾਂ ਤੋਂ ਬੱਚੇ ਨਹੀਂ ਗਏ ਸਕੂਲ-ਕਾਲਜ, ਮੀਂਹ ਮਗਰੋਂ ਹੋਰ ਵਿਗੜੇ ਹਾਲਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ
NEXT STORY