ਅੰਮ੍ਰਿਤਸਰ (ਸਰਬਜੀਤ) - ਇਲਾਹਾਬਾਦ ਹਾਈਕੋਰਟ ਦੇ ਜੱਜ ਮਨੀਸ਼ ਕੁਮਾਰ ਨੇ ਪਰਿਵਾਰ ਸਮੇਤ ਸ਼੍ਰੀ ਦੁਰਗਿਆਣਾ ਮੰਦਰ ਪਹੁੰਚ ਕੇ ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਦਰਸ਼ਨ ਕੀਤੇ। ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ਸ਼੍ਰੀ ਠਾਕੁਰ ਜੀ ਦਾ ਸਿਰੋਪਾਓ ਅਤੇ ਪ੍ਰਸ਼ਾਦ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸ਼੍ਰੀ ਵੱਡਾ ਹਨੂਮਾਨ ਮੰਦਰ ਅਤੇ ਪ੍ਰਾਚੀਨ ਸ਼ੀਤਲਾ ਮੰਦਰ ਵਿਖੇ ਵੀ ਪੂਜਾ-ਅਰਚਨਾ ਕੀਤੀ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਉਪ-ਪ੍ਰਧਾਨ ਸੁਧੀਰ ਸ਼੍ਰੀਧਰ, ਚੇਅਰਮੈਨ ਵਿਜੇ ਜੋਸ਼ੀ ਅਤੇ ਸੁਪਰਡੈਂਟ ਪਿੰਕ ਰਾਜ ਨੇ ਜੱਜ ਮਨੀਸ਼ ਕੁਮਾਰ ਦਾ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤਾ। ਅਹੁਦੇਦਾਰਾਂ ਨੇ ਦੱਸਿਆ ਕਿ ਇਹ ਮੰਦਰ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਦੀ ਆਸਥਾ ਦਾ ਮੁੱਖ ਕੇਂਦਰ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ’ਚ ਸੰਗਤਾਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
ਵਿਕਰਮਜੀਤ ਸਾਹਨੀ ਨੇ ਬੀ.ਐਲ. ਸੰਤੋਸ਼ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਕੀਤਾ ਭੇਟ
NEXT STORY