ਹਰਚੋਵਾਲ/ ਗੁਰਦਾਸਪੁਰ (ਵਿਨੋਦ)-ਕਸਬਾ ਹਰਚੋਵਾਲ ’ਚ ਹਲਕਾਏ ਕੁੱਤੇ ਨੇ ਲਗਭਗ ਅੱਧੀ ਦਰਜ਼ਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਮੁਤਾਬਕ ਕਸਬਾ ਹਰਚੋਵਾਲ ਦੇ ਚੌਕ ’ਚ ਪਿਛਲੇ ਦਿਨਾਂ ਤੋਂ ਇਕ ਹਲਕਾਇਆ ਕੁੱਤਾ ਘੁੰਮ ਰਿਹਾ ਹੈ, ਜਿਸ ਨੇ ਇਕ ਹਫਤੇ ’ਚ ਅੱਧੀ ਦਰਜਨ ਲੋਕਾਂ ਨੂੰ ਵੱਢਿਆ ਹੈ। ਜਦਕਿ ਕਈ ਲੋਕ ਤਾਂ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਲੈ ਰਹੇ। ਬਹੁਤੇ ਲੋਕਾਂ ਵੱਲੋਂ ਆਮ ਕੁੱਤੇ ਸਮਝ ਕੇ ਆਮ ਮੱਲਮ ਪੱਟੀ ਕਰਵਾ ਕੇ ਘਰ ਨੂੰ ਜਾ ਰਹੇ ਹਨ ਹਨ ਕਿਉਂਕਿ ਹਲਕਾਏ ਕੁੱਤੇ ਦੇ ਕੱਟਣ ਨਾਲ ਇਨਸਾਨਾਂ ਨੂੰ ਹਲਕਾਅ ਵੀ ਹੋ ਸਕਦਾ ਹੈ। ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਜ਼ਿਲਾ ਡਿਪਟੀ ਕਮਿਸ਼ਨਰ,ਸਿਵਲ ਸਰਜਨ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੁੱਤੇ ਨੇ ਵੱਢਿਆ ਹੈ ਉਨ੍ਹਾਂ ਦੀ ਲਿਸਟ ਬਣਾ ਕੇ ਹਲਕਾਏ ਹੋਣ ਦੇ ਲੱਛਣਾਂ ਪਤਾ ਲਗਾਇਆ ਜਾਵੇ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ‘ਚ ਚੱਲੀਆਂ ਗੋਲੀਆਂ, ਕਾਊਂਟਰ ‘ਤੇ ਬੈਠੇ ਨੌਜਵਾਨ ‘ਤੇ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ 'ਚ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਦਾ ਨਵਾਂ ਉਪਰਾਲਾ, ਵੰਡੀਆਂ ਟੀ-ਸ਼ਰਟਾਂ
NEXT STORY