ਅੰਮ੍ਰਿਤਸਰ (ਇੰਦਰਜੀਤ) : ਕਿਸਾਨ ਅੰਦੋਲਨ ਕਾਰਨ ਜਿੱਥੇ ਸਾਰਾ ਸਿਸਟਮ ਹਿਲ ਗਿਆ ਹੈ, ਉਥੇ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ’ਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ। ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਦੀ ਤਾਂ ਇਨ੍ਹੀਂ ਦਿਨੀਂ ਇੰਡਸਟਰੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਢੁਕਵੇਂ ਕਦਮ ਚੁੱਕ ਕੇ ਕਿਸਾਨਾਂ ਦੀ ਇਸ ਲਹਿਰ ਨੂੰ ਕੰਟਰੋਲ ਕਰੇ ਤਾਂ ਜੋ ਬਾਹਰੋਂ ਆਉਣ ਵਾਲੇ ਸੈਲਾਨੀਆਂ ਜਾਂ ਸਬੰਧਤ ਹੋਟਲ ਸਨਅਤ ’ਤੇ ਇਸ ਦਾ ਸਿੱਧਾ ਅਸਰ ਨਾ ਪਵੇ।
ਇਹ ਵੀ ਪੜ੍ਹੋ- ਗਣਪਤੀ ਵਿਸਰਜਨ ਕਰ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਦੀ ਹਾਦਸੇ ’ਚ ਮੌਤ
ਹੋਟਲ ਮਾਲਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ ਦੇ ਗਾਹਕ ਉਨ੍ਹਾਂ ’ਤੇ ਲੰਬੇ ਸਮੇਂ ਤੋਂ ਹੋਟਲਾਂ ਦੀ ਬੁਕਿੰਗ ਰੱਦ ਕਰਨ ਲਈ ਦਬਾਅ ਪਾ ਰਹੇ ਹਨ। ਹੋਟਲ ਵਾਲਿਆਂ ਦੀ ਸਮੱਸਿਆ ਇਹ ਹੈ ਕਿ ਪੂਰੀ ਬੁਕਿੰਗ ਆਨਲਾਈਨ ਸਿਸਟਮ ਰਾਹੀਂ ਕੀਤੀ ਗਈ ਸੀ। ਉਨ੍ਹਾਂ ਲਈ ਇਸ ਨੂੰ ਰੱਦ ਕਰਨਾ ਜਾਂ ਵਧਾਉਣਾ ਮੁਸ਼ਕਲ ਹੈ, ਇਸ ਲਈ ਭੁਗਤਾਨ ਨਾ-ਵਾਪਸੀਯੋਗ ਹੈ। ਇਸ ਸਬੰਧੀ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਸਿਵਲ ਲਾਈਨ (ਅਹਿਰਾ) ਦੇ ਪ੍ਰਧਾਨ ਏ. ਪੀ. ਸਿੰਘ ਚੱਠਾ ਨੇ ਕਿਹਾ ਹੈ ਕਿ ਰੇਲ ਰੂਟ ਨਾ ਮਿਲਣ ਕਾਰਨ ਸੈਲਾਨੀਆਂ ਨੇ ਆਪਣੇ ਟੂਰਿਸਟ ਰੂਟ ਪਲਾਨ ਬਦਲ ਦਿੱਤੇ ਹਨ। ਇਸ ਲਈ ਜਿਹੜੇ ਹੋਟਲ ਜਾਂ ਅਦਾਰੇ ਤੋਂ ਉਨ੍ਹਾਂ ਨੇ ਬੁਕਿੰਗ ਕਰਵਾਈ ਹੈ, ਉਹ ਇਸ ਲਈ ਪੈਸਿਆਂ ਦੀ ਮੰਗ ਕਰ ਰਹੇ ਹਨ, ਜੋ ਉਨ੍ਹਾਂ ਲਈ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ- ਸਿਆਸਤ ਦੀ ਲੜਾਈ : ਪਾਰਟੀ ਵਿਸ਼ੇਸ਼ 'ਚ ਲੰਬੇ ਸਮੇਂ ਲਈ ਸ਼ਾਹ-ਸਵਾਰ ਬਣਨਾ ਟੇਢੀ ਖੀਰ
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਹੋਟਲਾਂ ਦੀ ਬੁਕਿੰਗ ਆਨਲਾਈਨ ਸਿਸਟਮ ਰਾਹੀਂ ਕੀਤੀ ਗਈ ਹੈ, ਉਨ੍ਹਾਂ ਤੋਂ ਸਿਰਫ਼ ਹੋਟਲ ਦਾ ਕਿਰਾਇਆ ਹੀ ਲਿਆ ਗਿਆ ਹੈ, ਜਦਕਿ ਸੈਲਾਨੀ ਆਉਣ ਤੋਂ ਬਾਅਦ ਹੋਰ ਖਰਚੇ ਅਤੇ ਉਪਯੋਗੀ ਵਸਤਾਂ ਜਾਂ ਖਾਣ-ਪੀਣ ਦੀਆਂ ਵਸਤੂਆਂ ਦਾ ਲਾਭ ਹੋਟਲ ਨੂੰ ਮਿਲਦਾ ਹੈ, ਜਿਸ ਦਾ ਅਜੇ ਹਿਸਾਬ ਹੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਕੁਝ ਗਰਮੀ ਹੋਣ ਕਾਰਨ ਇਸ ਸਮੇਂ ਸੈਰ-ਸਪਾਟੇ ਦਾ ‘ਪੀਕ-ਲੋਡ’ ਹੈ। ਇਨ੍ਹਾਂ ਦਿਨਾਂ ਵਿਚ ਜੇਕਰ ਹੋਟਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਕਰਨੀ ਮੁਸ਼ਕਿਲ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਛੋਟੇ ਹੋਟਲ ਬੁਕਿੰਗ ਲਈ ਭੁਗਤਾਨ ਸਬੰਧੀ ਗਾਹਕਾਂ ਨਾਲ ਗੱਲਬਾਤ ਕਰ ਸਕਦੇ ਹਨ। ਪਰ ਵੱਡੀ ਗਿਣਤੀ ਵਿਚ ਅਜਿਹੇ ਲੋਕ ਹਨ ਜੋ ਸੈਲਾਨੀਆਂ ਨੂੰ ਕੁਝ ਮਹੀਨੇ ਪਹਿਲਾਂ ਦਾ ਪਲਾਨ ਦਿੰਦੇ ਹਨ ਅਤੇ ਉਸ ਵਿੱਚ ਪੇਮੈਂਟ ਐਡਜਸਟ ਕਰਵਾ ਲੈਂਦੇ ਹਨ ਪਰ ਵੱਡੀਆਂ ਸੰਸਥਾਵਾਂ ਅਜਿਹੀ ਕੋਈ ਸਹੂਲਤ ਜਾਂ ਗੱਲਬਾਤ ਕਰਨ ਦੇ ਸਮਰੱਥ ਨਹੀਂ ਹਨ। ਜਥੇਬੰਦੀ ਨੇ ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਤਲਵਾੜ ਨੂੰ ਪੱਤਰ ਵੀ ਲਿਖਿਆ ਹੈ।
ਇਹ ਵੀ ਪੜ੍ਹੋ- GWA ਤੇ PDA ਨੇ ਜਾਰੀ ਕੀਤੀ ਪਾਣੀ ਦੇ ਬਿੱਲ ਜਮ੍ਹਾ ਕਰਵਾਉਣ ਦੀ ਨਵੀਂ ਤਾਰੀਖ਼
ਸੈਰ-ਸਪਾਟੇ ਦੇ ਨਾਲ-ਨਾਲ ਹੋਰ ਲੋਕ ਵੀ ਪ੍ਰਭਾਵਿਤ
ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਿਊਸ਼ ਕਪੂਰ ਨੇ ਕਿਹਾ ਕਿ ਹੋਟਲ ਬੁਕਿੰਗ ਰੱਦ ਹੋਣ ਦੇ ਨਾਲ-ਨਾਲ ਕਈ ਹੋਰ ਕਾਰੋਬਾਰ ਵੀ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚ ਟੂਰਿਸਟ ਟੈਕਸੀਆਂ, ਆਟੋ, ਛੋਟੇ-ਵੱਡੇ ਰੈਸਟੋਰੈਂਟ, ਢਾਬੇ, ਮਠਿਆਈਆਂ ਦੀਆਂ ਦੁਕਾਨਾਂ, ਪੰਜਾਬੀ ਸੱਭਿਆਚਾਰ ਦੇ ਪਹਿਰਾਵੇ, ਪੰਜਾਬੀ ਜੁੱਤੀਆਂ, ਪਾਪੜ-ਵੜੀਆਂ ਸਨਅਤ ਆਦਿ ਸ਼ਾਮਲ ਹਨ, ਜਿਸ ਦਾ ਮਤਲਬ ਸਮੁੱਚੇ ਤੌਰ ’ਤੇ ਸਾਰਾ ਸ਼ਹਿਰ ਘਾਟੇ ਵਿਚ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਭਰਤੀ ਦਾ ਨਿਯੁਕਤੀ ਪੱਤਰ ਵੇਖ ਨੌਜਵਾਨ ਨੂੰ ਚੜ੍ਹਿਆ ਚਾਅ, ਸੱਚਾਈ ਸਾਹਮਣੇ ਆਉਣ 'ਤੇ ਉੱਡੇ ਹੋਸ਼
NEXT STORY