ਤਰਨਤਾਰਨ (ਰਮਨ ਚਾਵਲਾ)- ਬੀਤੀ ਦੇਰ ਰਾਤ ਇਕ ਪਾਕਿਸਤਾਨੀ ਡਰੋਨ ਵਲੋਂ ਇਕ ਵਾਰ ਫਿਰ ਭਾਰਤੀ ਸੀਮਾ ਅੰਦਰ ਦਸਤਕ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੇ ਖੇਮਕਰਨ ਸੈਕਟਰ ਵਿਖੇ ਬੀ. ਓ. ਪੀ. ਕਲਸ ਰਾਹੀਂ ਬੀਤੀ ਦੇਰ ਰਾਤ ਪਾਕਿਸਤਾਨੀ ਡਰੋਨ ਵਲੋਂ ਪਿੱਲਰ ਨੰਬਰ 153/5 ਰਾਹੀਂ ਦਸਤਕ ਦਿੱਤੀ ਗਈ। ਇਸ ਤੋਂ ਬਾਅਦ ਸਰਹੱਦ ਉੱਪਰ ਤਾਇਨਾਤ ਬੀ. ਐੱਸ. ਐੱਫ. 103 ਬਟਾਲੀਅਨ ਦੇ ਜਵਾਨਾਂ ਵਲੋਂ ਹਰਕਤ ’ਚ ਆਉਂਦੇ ਹੋਏ ਤੁਰੰਤ ਡਰੋਨ ਨੂੰ ਹੇਠਾਂ ਸੁੱਟਣ ਲਈ ਕਰੀਬ ਤਿੰਨ ਦਰਜਨ ਰੌਂਦ ਫਾਇਰਿੰਗ ਕਰਨੀ ਪਈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ SI ਦੀ ਗੱਡੀ ’ਚ ਬੰਬ ਲਗਾਉਣ ਵਾਲੇ ਨਿਕਲੇ ਚਾਚਾ-ਭਤੀਜਾ, ਬਰਾਮਦ ਹੋਈ ਮਾਲਦੀਵ ਦੀ ਟਿਕਟ
ਇਸ ਦੌਰਾਨ ਬੀ.ਐੱਸ.ਐੱਫ. ਨੇ ਤਿੰਨ ਇਲੂਮੀਨੇਸ਼ਨ ਬੰਬ ਵੀ ਚਲਾਏ। ਕੁਝ ਸਮੇਂ ਬਾਅਦ ਪਾਕਿਸਤਾਨੀ ਡਰੋਨ ਵਾਪਸ ਪਾਕਿਸਤਾਨ ਨੂੰ ਪਰਤ ਗਿਆ। ਬੀ.ਐੱਸ.ਐੱਫ. ਅਤੇ ਥਾਣਾ ਖੇਮਕਰਨ ਦੀ ਪੁਲਸ ਵਲੋਂ ਸ਼ੁੱਕਰਵਾਰ ਸਵੇਰੇ ਇਲਾਕੇ ’ਚ ਸਰਚ ਅਭਿਆਨ ਚਲਾਇਆ ਗਿਆ, ਜਿੱਥੇ ਕੋਈ ਵੀ ਅਪਤੀਜਨਕ ਵਸਤੂ ਬਰਾਮਦ ਨਹੀਂ ਹੋ ਪਾਈ।
ਤਿਰੰਗੇ ਦਾ ਅਪਮਾਨ:ਆਜ਼ਾਦੀ ਦਿਵਸ ਦੇ 4 ਦਿਨ ਬਾਅਦ ਨਗਰ ਨਿਗਮ ਦੀਆਂ ਕੂੜੇ ਦੀਆਂ ਗੱਡੀਆਂ ’ਚੋਂ ਮਿਲੇ ਝੰਡੇ
NEXT STORY