ਅੰਮ੍ਰਿਤਸਰ- ਅਗਸਤ ਦਾ ਮਹੀਨਾ ਭਾਰਤ ਅਤੇ ਪਾਕਿਸਤਾਨ ਦਾ ਬਹੁਤ ਖ਼ਾਸ ਮਹੀਨਾ ਮਨਿਆ ਜਾਂਦਾ ਹੈ। ਇਸ ਮਹੀਨੇ ਦੋਵਾਂ ਦੇਸ਼ਾਂ ਨੂੰ ਆਜ਼ਾਦੀ ਮਿਲੀ ਸੀ। 14-15 ਅਗਸਤ 1947 ਨੂੰ ਭਾਵੇਂ ਹੀ ਭਾਰਤ ਅਤੇ ਪਾਕਿਸਤਾਨ ਨੂੰ ਆਜ਼ਾਦੀ ਮਿਲ ਗਈ ਹੋਵੇ ਪਰ ਉਸ ਨੇ ਇਕ ਹੀ ਦੇਸ਼ ਨੂੰ 2 ਟੁਕੜਿਆਂ 'ਚ ਵੰਡ ਦਿੱਤਾ ਹੈ। ਇਸ ਘਟਨਾ ਨੇ 10 ਲੱਖ ਪੰਜਾਬੀਆਂ ਨੂੰ ਨਿਗਲ ਲਿਆ, ਜਦ ਕਿ 80 ਲੱਖ ਲੋਕ ਤਬਾਹ ਹੋ ਗਏ। ਉਨ੍ਹਾਂ ਦੀ ਯਾਦ 'ਚ ਅਟਾਰੀ-ਵਾਹਗਾ ਸਰਹੱਦ 'ਤੇ ਹਰ ਸਾਲ ਮਨਾਏ ਜਾਣ ਵਾਲੇ ‘ਹਿੰਦ-ਪਾਕਿ ਦੋਸਤੀ ਮੇਲੇ’ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਮਾਗਮ ਵਿੱਚ ਦੋਵਾਂ ਦੇਸ਼ਾਂ ਦੇ ਸ਼ਾਂਤੀ ਦੂਤ ਹਿੱਸਾ ਲੈਣਗੇ। ਦੂਜੇ ਪਾਸੇ ਨਾਟਕ ‘ਸਾਕਾ ਜਲ੍ਹਿਆਂਵਾਲਾ ਬਾਗ’ ਰਾਹੀਂ ਸ਼ਹੀਦਾਂ ਦੀ ਕਹਾਣੀ ਬਿਆਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ
ਨਾਟਕ ‘ਸਾਕਾ ਜਲ੍ਹਿਆਂਵਾਲਾ ਬਾਗ’ ਦਾ ਮਕਸਦ ਦੇਸ਼ ਵੰਡ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ। ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਹੋਵੇਗਾ। ਇਸ ਦੇ ਨਾਲ ਹੀ ਸਰਹੱਦ 'ਤੇ ਦੋਸਤੀ ਸਮਾਰਕ ਨੂੰ ਨਵੇਂ ਰੂਪ 'ਚ ਤਿਆਰ ਕੀਤਾ ਗਿਆ ਹੈ। ਇਸ ਵਾਰ 28 ਵਾਂ ਸਮਾਗਮ ਦੋਵਾਂ ਦੇਸ਼ਾਂ ਦੇ ਮੌਜੂਦਾ ਹਾਲਾਤ ਅਤੇ ਮੁੱਦਿਆਂ 'ਤੇ ਆਧਾਰਿਤ ਹੋਵੇਗਾ। ਅਕਾਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ 14 ਅਗਸਤ ਨੂੰ ਖ਼ਾਲਸਾ ਕਾਲਜ ਵਿਖੇ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਦੇਸ਼ ਦੇ ਕਈ ਹਿੱਸਿਆਂ ਤੋਂ ਨੁਮਾਇੰਦਿਆਂ ਤੋਂ ਇਲਾਵਾ ਕਿਸਾਨ, ਵਪਾਰੀ, ਬੁੱਧੀਜੀਵੀ ਅਤੇ ਰਿਸਰਚਰ ਹਿੱਸਾ ਲੈਣਗੇ।
ਇਹ ਵੀ ਪੜ੍ਹੋ- 8 ਸਾਲ UK ਰਹਿਣ ਮਗਰੋਂ ਨੌਜਵਾਨ ਨੇ ਜਨਮ ਭੂਮੀ ਨੂੰ ਦਿੱਤੀ ਤਰਜੀਹ, ਖੇਤੀ ਤੇ ਸੂਰ ਪਾਲਣ ਦੇ ਧੰਦੇ ਨੂੰ ਬਣਾਇਆ ਸਫ਼ਲ
ਇਸ ਸਮਾਗਮ 'ਚ ਸਰਹੱਦ ਪਾਰੋਂ ਸੈਫਮਾ ਦੇ ਜਨਰਲ ਸਕੱਤਰ ਇਮਤਿਆਜ਼ ਆਲਮ, ਸਾਬਕਾ ਸੰਸਦ ਮੈਂਬਰ ਚੌਧਰੀ ਮਨਜ਼ੂਰ ਅਹਿਮਦ, ਐੱਸਏਪੀ ਦੇ ਮੁਹੰਮਦ ਤਹਿਸੀਨ, ਈਰਦੀ ਫਾਊਂਡੇਸ਼ਨ ਦੇ ਕਰਾਮਤ ਅਲੀ ਵੀ ਆਉਣਗੇ। ਦਿਨ ਵੇਲੇ ਨਾਟਕ ‘ਸਾਕਾ ਜਲ੍ਹਿਆਂਵਾਲਾ ਬਾਗ’ ਦਾ ਮੰਚਨ ਕੀਤਾ ਜਾਵੇਗਾ ਅਤੇ ਅੱਧੀ ਰਾਤ ਨੂੰ ਕੈਂਡਲ ਮਾਰਚ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10 ਕਰੋੜ ਦੀ ਹੈਰੋਇਨ, 2 ਪਿਸਟਲ, 45 ਜ਼ਿੰਦਾ ਕਾਰਤੂਸਾਂ ਸਮੇਤ 3 ਗ੍ਰਿਫ਼ਤਾਰ
NEXT STORY