ਅੰਮ੍ਰਿਤਸਰ- ਸ੍ਰੀ ਕਰਤਾਰਪੁਰ ਸਾਹਿਬ ਤੋਂ ਆਏ ਦਿਨ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਦੀ ਹੈ ਜਿਸ 'ਚ ਵਿਛੜੇ ਪਰਿਵਾਰ ਅਤੇ ਦੋਸਤਾਂ ਦਾ ਮੇਲ ਹੁੰਦਾ ਹੈ। ਇਹ ਲਾਂਘਾ ਸਿਰਫ਼ ਭਾਰਤ ਤੇ ਪਾਕਿਸਤਾਨ ਦੇ ਸ਼ਰਧਾਲੂਆਂ ਅਤੇ ਵਿਜ਼ਟਰ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਵਾਲਾ ਲੰਮਾ ਰਸਤਾ ਹੀ ਨਹੀਂ ਹੈ, ਸਗੋਂ ਇਹ ਲਾਂਘਾ ਦੇਸ਼ ਦੀ ਵੰਡ ਵੇਲੇ ਵਿਛੜੇ ਪਰਿਵਾਰਾਂ ਅਤੇ ਦੋਸਤਾਂ ਨੂੰ ਮਿਲਾਉਣ ਦਾ ਇਕ ਅਦਭੁਤ ਜ਼ਰੀਆ ਵੀ ਬਣ ਚੁੱਕਿਆ ਹੈ। ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ. ਐੱਮ. ਯੂ.) ਦੇ ਅਧਿਕਾਰੀਆਂ ਮੁਤਾਬਕ ਕਰਤਾਰਪੁਰ ਲਾਂਘੇ ਰਾਹੀਂ ਹੁਣ ਤੱਕ ਦੇਸ਼ ਦੀ ਵੰਡ ਵੇਲੇ 66 ਪਰਿਵਾਰ ਆਪਸ 'ਚ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਲਾਂਘੇ ਦੀ ਇਸ ਅਦਭੁਤ ਯਾਤਰਾ ਦੀ ਮਾਰਫ਼ਤ ਨਾ ਸਿਰਫ਼ ਦੇਸ਼ ਦੀ ਵੰਡ ਵੇਲੇ ਸਗੋਂ ਸੰਨ 1965, 1971 ਦੀਆਂ ਭਾਰਤ ਪਾਕਿ ਜੰਗਾਂ ਵੇਲੇ ਵਿੱਛੜੇ ਪਰਿਵਾਰ ਵੀ ਮਿਲ ਚੁੱਕੇ ਹਨ। ਇਹ ਲਾਂਘੇ ਕਾਰਨ ਕਈ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮੁਲਾਕਾਤ ਕਰਨ ਦਾ ਸੁਫ਼ਨਾ ਵੀ ਸਾਕਾਰ ਹੋਏ ਹਨ।
ਇਹ ਵੀ ਪੜ੍ਹੋ- ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਣੇ 1 ਵਿਅਕਤੀ ਗ੍ਰਿਫ਼ਤਾਰ
ਸੂਤਰਾਂ ਦੇ ਹਵਾਲੇ ਮੁਤਾਬਕ ਲਾਂਘੇ ਰਾਹੀਂ ਮਿਲਣ ਵਾਲੇ ਵਿੱਛੜੇ ਪਰਿਵਾਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੀ. ਐੱਮ. ਯੂ. ਤਰਫ਼ੋਂ ਯਾਦਗਾਰੀ ਚਿੰਨ੍ਹ ਭੇਟ ਕਰਨ ਦੇ ਨਾਲ-ਨਾਲ ਦੋਵੇਂ ਪਾਸੇ ਦੇ ਨਾਗਰਿਕਾਂ ਨੂੰ ਗੁਰੂਘਰ ਦੀ ਬਖ਼ਸ਼ਿਸ਼ ਸਿਰੋਪਾਓ ਵੀ ਭੇਟ ਕੀਤਾ ਜਾਂਦਾ ਹੈ। ਉਪਰੰਤ ਵਿੱਛੜੇ ਪਰਿਵਾਰ ਇਕੱਠੇ ਬਹਿ ਕੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਦੇ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਅਕਸਰ ਵੇਖੇ ਜਾਂਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਾਣਾ, ਇਕ ਵਿਅਕਤੀ ਦੀ ਮੌਤ, ਦੂਜੇ ਦੀ ਵੱਢੀ ਗਈ ਬਾਂਹ
ਦੋਵੇਂ ਪਾਸੇ ਦੀਆਂ ਸਰਕਾਰਾਂ ਵਲੋਂ ਸਰਹੱਦਾਂ ਦੀ ਇਹ ਦੂਰੀ ਖ਼ਤਮ ਕਰਦਿਆਂ ਅਮਨ, ਭਾਈਚਾਰੇ ਅਤੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਾਲੇ ਇਸ ਸਾਂਝੇ ਲਾਂਘੇ ਦੀ ਕੀਤੀ ਸ਼ੁਰੂਆਤ ਤੋਂ ਬਾਅਦ ਇਹ ਲਾਂਘਾ ਸਿਰਫ਼ ਭਾਰਤੀ ਯਾਤਰੂਆਂ ਨੂੰ ਸਰਹੱਦ ਪਾਰ ਸਥਿਤ ਸਿੱਖ ਧਰਮ ਦੀ ਅਕੀਦਤ ਦੇ ਕੇਂਦਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ-ਦੀਦਾਰ ਹੀ ਨਹੀਂ ਕਰਵਾ ਰਿਹਾ, ਬਲਕਿ ਇਹ ਲਾਂਘਾ ਦੋਵਾਂ ਮੁਲਕਾਂ ਵਿਚਾਲੇ ਲੰਬੇ ਸਮੇਂ ਤੋਂ ਬਣੀਆਂ ਆ ਰਹੀਆਂ ਸਰਹੱਦੀ ਤੇ ਸਿਆਸੀ ਤਲਖ਼ੀਆਂ ਨੂੰ ਵੀ ਖ਼ਤਮ ਕਰਨ 'ਚ ਸਹਾਇਕ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ ਮਗਰੋਂ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਰੋ-ਰੋ ਦੱਸੀਆਂ ਇਹ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਣੇ 1 ਵਿਅਕਤੀ ਗ੍ਰਿਫ਼ਤਾਰ
NEXT STORY