ਅੰਮ੍ਰਿਤਸਰ- ਅੰਮ੍ਰਿਤਸਰ 'ਚ ਚੱਲ ਰਹੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) 'ਚ ਕਸ਼ਮੀਰ ਦੀਆਂ ਔਰਤਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇੱਥੇ ਔਰਤਾਂ ਆਤਮ-ਨਿਰਭਰ ਹੋ ਕੇ ਰੁਜ਼ਗਾਰ ਦੇ ਰਹੀਆਂ ਹਨ। ਇਹ ਸਾਰੀਆਂ ਔਰਤਾਂ ਆਪਣੇ ਹੁਨਰ ਅਤੇ ਹਿੰਮਤ ਨਾਲ ਕੰਮ ਕਰ ਰਹੀਆਂ ਹਨ। ਜੰਮੂ, ਕਸ਼ਮੀਰ ਅਤੇ ਸ੍ਰੀਨਗਰ ਤੋਂ ਅਜਿਹੀਆਂ ਮਹਿਲਾ ਉੱਦਮੀਆਂ ਪਾਈਟੈਕਸ ਮੇਲੇ 'ਚ ਆਪਣੇ ਸਟਾਲ ਲੈ ਕੇ ਪਹੁੰਚੀਆਂ ਹਨ।
ਇਹ ਵੀ ਪੜ੍ਹੋ- ਕੁੜੀ ਦੇ ਸਹੁਰੇ ਘਰੋਂ ਆਏ ਫੋਨ ਨੇ ਕੀਤਾ ਹੈਰਾਨ, ਅੱਖਾਂ ਸਾਹਮਣੇ ਧੀ ਦੀ ਲਾਸ਼ ਵੇਖ ਧਾਹਾਂ ਮਾਰ ਰੋਏ ਮਾਪੇ
ਇਨ੍ਹਾਂ ਔਰਤਾਂ ਨੇ ਜਿੱਥੇ ਆਪਣੇ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ ਸੁਣਾਈ, ਉੱਥੇ ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਵਰਗੇ ਲੋਕਾਂ ਦੀ ਮਿਹਨਤ ਇਕ ਦਿਨ ਰੰਗ ਲਿਆਵੇਗੀ। ਸ਼ਾਹਨਾ ਅਖ਼ਤਰ, ਇਰਫ਼ਾਨਾ ਵਹੀਦ, ਮਹਿਰੁਖ ਬਾਲੀ, ਸੰਚਾਇਤਾ ਪ੍ਰਧਾਨ, ਪ੍ਰਿਆ ਜੈਨ, ਸੰਯੋਗਿਤਾ ਡੋਗਰਾ ਨੇ ਦੱਸਿਆ ਕਿ ਕਸ਼ਮੀਰ ਦੇ ਹਾਲਾਤ ਬਦਲ ਰਹੇ ਹਨ। ਇਹ ਬਦਲਾਅ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਰੁਜ਼ਗਾਰ ਦੇ ਮੌਕਿਆਂ ਕਾਰਨ ਹੋ ਰਿਹਾ ਹੈ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਭੁੱਲ ਕੇ ਵੀ ਨਾ ਕਰਨਾ ਇਹ ਗ਼ਲਤੀ, ਜਾਵੋਗੇ ਸਲਾਖਾਂ ਪਿੱਛੇ
ਹੈਂਡੀਕਰਾਫ਼ਟ ਵਾਲੇ ਕੱਪੜੇ ਲੈ ਕੇ ਕਸ਼ਮੀਰ ਤੋਂ ਆਈ ਇਕ ਔਰਤ ਨੇ ਦੱਸਿਆ ਕਿ ਉਹ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੀ ਸੀ। ਸਰਕਾਰੀ ਮਦਦ ਨਾਲ ਉਸ ਨੇ 1 ਲੱਖ ਦਾ ਕਾਰੋਬਾਰ ਸ਼ੁਰੂ ਕੀਤਾ ਸੀ, ਜੋ ਅੱਜ ਉਸਦਾ ਸਾਲਾਨਾ ਟਰਨਓਵਰ 1 ਕਰੋੜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਆਪਣੇ ਘਰ ਤੱਕ ਹੀ ਸੀਮਤ ਸੀ, ਜਦਕਿ ਹੁਣ ਇਹ ਆਪਣੇ ਉਤਪਾਦਾਂ ਨਾਲ ਦੂਰ-ਦੂਰ ਤੱਕ ਜਾਣ ਲੱਗ ਪਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਮਾਮਲਾ ਛੇਵਾਂ ਪੇ-ਕਮਿਸ਼ਨ ਜਲਦੀ ਲਾਗੂ ਕਰਨ ਦਾ, ਖੰਡ ਮਿੱਲਾਂ ਬੰਦ ਕਰ ਕੇ ਭੁੱਖ ਹੜਤਾਲ ’ਤੇ ਬੈਠਣਗੇ ਸਮੂਹ ਮੁਲਾਜ਼ਮ
NEXT STORY