ਅੰਮ੍ਰਿਤਸਰ (ਸੰਜੀਵ)- ਯਾਤਰੀਆਂ ਦੀ ਸੁਰੱਖਿਆ ਲਈ ਜਿੱਥੇ ਰੇਲਵੇ ਵਿਭਾਗ ਵੱਲੋਂ ਰੇਲ ਗੱਡੀਆਂ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ, ਉੱਥੇ ਹੀ ਰੇਲ ਗੱਡੀ ਦੇ ਹਰ ਡੱਬੇ ਵਿਚ ਅਲਾਰਮ ਚੇਨ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ। ਇਹ ਸਹੂਲਤ ਮੁਸਾਫ਼ਰਾਂ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਦਿੱਤੀ ਗਈ ਹੈ ਪਰ ਕੁਝ ਸ਼ਰਾਰਤੀ ਅਨਸਰ ਇਸ ਦੀ ਵਰਤੋਂ ਬਿਨਾਂ ਕਿਸੇ ਕਾਰਨ ਕਰ ਲੈਂਦੇ ਹਨ। ਇਸ ਕਾਰਨ ਰੇਲਗੱਡੀਆਂ ਦੇ ਸਮੇਂ ਸਿਰ ਪਹੁੰਚਣ ਵਿਚ ਦੇਰੀ ਹੋ ਜਾਂਦੀ ਹੈ, ਇਹੀ ਕਾਰਨ ਹੈ ਕਿ ਰੇਲਵੇ ਵਿਭਾਗ ਨੇ ਇਸ ਚੇਨ ਪੁਲਿੰਗ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਲਈ ਜੁਰਮਾਨੇ ਅਤੇ ਕੈਦ ਦੀ ਵਿਵਸਥਾ ਰੱਖੀ ਗਈ ਹੈ।
ਫਿਰੋਜ਼ਪੁਰ ਮੰਡਲ ਦਫ਼ਤਰ ਵੱਲੋਂ ਰੇਲ ਗੱਡੀਆਂ ਵਿਚ ਇਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਯਾਤਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਕਾਰਨ ਚੇਨ ਪੁਲਿੰਗ ਨਾ ਕਰੇ। ਇਸ ਦੇ ਨਾਲ ਹੀ ਹਰ ਯਾਤਰੀ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਵੀ ਅਣਪਛਾਤੇ ਵਿਅਕਤੀ ਤੋਂ ਰੇਲਗੱਡੀ ਵਿਚ ਖਾਣ-ਪੀਣ ਦਾ ਸਾਮਾਨ ਨਾ ਲੈਣ। ਜ਼ਹਿਰੀਲਾ ਸਾਮਾਨ ਦੇਣ ਵਾਲਾ ਕੋਈ ਅਪਰਾਧੀ ਵੀ ਹੋ ਸਕਦਾ ਹੈ, ਜੋ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਤੁਹਾਡਾ ਸਾਮਾਨ ਲੁੱਟਣ ਦਾ ਇਰਾਦਾ ਰੱਖਦਾ ਹੋਵੇ। ਇਸ ਮਾਮਲੇ ਵਿਚ ਵਿਭਾਗ ਨੇ 2021-22 ਦੇ ਅੰਕੜੇ ਵੀ ਜਾਰੀ ਕੀਤੇ ਹਨ। ਇਸ 'ਚ ਧਾਰਾ-141 ਤਹਿਤ 865 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 4.31 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਰੇਲਵੇ ਦੀ ਜਾਇਦਾਦ ਦੀ ਭੰਨਤੋੜ ਕਰਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ
ਨਵੰਬਰ 2022 ਤੱਕ ਵਿਭਾਗ ਨੇ 1014 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 3.73 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਰੇਲਵੇ ਫ਼ਾਟਕ ਬੰਦ ਹੋਣ ਦੌਰਾਨ ਰੇਲ ਪਟੜੀਆਂ ਨੂੰ ਪਾਰ ਕਰਨਾ ਵੀ ਅਪਰਾਧ ਮੰਨਿਆ ਗਿਆ ਹੈ, ਜਿਸ ਵਿਚ ਕਈ ਵਾਰ ਮਨੁੱਖਤਾ ਦਾ ਨੁਕਸਾਨ ਹੁੰਦਾ ਵੀ ਦੇਖਿਆ ਗਿਆ ਹੈ। ਇੰਨਾ ਹੀ ਨਹੀਂ ਕਈ ਵਾਰ ਰੇਲਵੇ ਪ੍ਰਾਪਰਟੀ ਵਾਂਗ ਦੀਵਾਰ ਨੂੰ ਤੋੜਨ ਦਾ ਰਾਹ ਵੀ ਬਣਾਇਆ ਜਾਂਦਾ ਹੈ। ਇਸ ਮਾਮਲੇ 'ਚ ਵੀ ਵਿਭਾਗ ਵੱਲੋਂ ਹੁਣ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਲੁਧਿਆਣਾ 'ਚ ਦਮ ਤੋੜਨ ਲੱਗਾ ਡੇਂਗੂ ਦਾ ਕਹਿਰ, 4 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY