ਗੁਰਦਾਸਪੁਰ (ਗੁਰਪ੍ਰੀਤ)- ਪੁਲਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਨਿੱਝਰਪੁਰ 'ਚ ਗੰਨੇ ਦੀ ਵਾਢੀ ਕਰਦੇ ਸਮੇਂ ਖ਼ੇਤਾਂ 'ਚੋ ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਭਗਵਾਨ ਗਨੇਸ਼ ਜੀ, ਭਗਵਾਨ ਨਟਰਾਜ ਜੀ ਅਤੇ ਪੂਜਾ ਕਰਦੇ ਸਮੇਂ ਵਰਤੀਆ ਜਾਦੀਆਂ ਘੰਟੀਆਂ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ ਪਰਿਵਾਰ ਦੇ ਪੰਜ ਮੈਂਬਰ
ਇਸ ਮਾਮਲਾ ਦੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਨਰਿੰਦਰ ਕੁਮਾਰ ਨਿੱਤੀ ਵਿੱਜ ਨੇ ਦੱਸਿਆ ਕਿ ਸੋਮਵਾਰ ਨੂੰ ਉਹਨਾਂ ਪਤਾ ਚੱਲਿਆ ਕਿ ਪਿੰਡ ਨਿੱਝਰਪੁਰ ਗੰਨੇ ਦੇ ਖ਼ੇਤਾਂ 'ਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਨੂੰ ਮੂਰਤੀਆਂ ਮਿਲੀਆਂ ਹਨ। ਉਹਨਾਂ ਵੱਲੋਂ ਆਪਣੇ ਨਾਲ ਹੋਰ ਧਾਰਮਿਕ ਆਗੂਆਂ ਨੂੰ ਨਾਲ ਲੈ ਕੇ ਪੁਲਸ ਨਾਲ ਰਾਬਤਾ ਕਰਕੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਭਗਵਾਨ ਗਨੇਸ਼ ਜੀ, ਭਗਵਾਨ ਨਟਰਾਜ ਜੀ ਅਤੇ ਪੂਜਾ ਕਰਦੇ ਸਮੇਂ ਵਰਤਿਆ ਜਾਂਦਾ ਸਾਮਾਨ ਤੇ ਘੰਟੀਆਂ ਬਰਾਮਦ ਹੋਈਆਂ ਹਨ। ਮੂਰਤੀਆਂ ਨੂੰ ਕਾਫੀ ਹੱਦ ਤੱਕ ਜੰਗ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ : ਸਰਪੰਚ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ: ਵਿਦੇਸ਼ ਬੈਠੇ ਅੰਮ੍ਰਿਤਪਾਲ ਨੇ ਦਿੱਤੀ ਸੀ ਜਾਨੋ ਮਾਰਨ ਦੀ ਧਮਕੀ
ਇਸ ਮੌਕੇ ਸਮੂਹ ਧਾਰਮਿਕ ਆਗੂਆਂ ਨੇ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਤੇ ਮੂਰਤੀਆਂ ਨੂੰ ਸਤਿਕਾਰ ਸਾਹਿਤ ਧਾਰਮਿਕ ਅਸਥਾਨ ਭਾਵ ਕਿਸੇ ਮੰਦਿਰ 'ਚ ਸ਼ੋਸਬਿਤ ਕਰਨ ਦੀ ਮੰਗ ਕੀਤੀ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਲਿਆਉਣ ਤੋਂ ਬਾਅਦ ਅਦਬ ਸਤਿਕਾਰ ਨਾਲ ਮੂਰਤੀਆਂ ਦੀ ਜਾਂਚ ਕਰਨ ਤੋਂ ਬਾਅਦ ਕਿਸੇ ਮੰਦਰ 'ਚ ਸੁਸ਼ੋਬਿਤ ਕਰਨ ਦਾ ਵਿਸ਼ਵਾਸ ਦਿਵਾਇਆ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ ’ਚ ਸਾਮਾਨ ਸੁੱਟਣ ਆਇਆ ਵਿਅਕਤੀ ਹਥਿਆਰ ਦਿਖਾ ਮੌਕੇ ਤੋਂ ਹੋਇਆ ਫ਼ਰਾਰ
NEXT STORY