ਤਰਨਤਾਰਨ (ਰਮਨ)-ਸਥਾਨਕ ਰੇਲਵੇ ਸਟੇਸ਼ਨ ਦੇ ਟਰੈਕ 'ਤੇ ਮੁਰੰਮਤ ਦੇ ਚੱਲ ਰਹੇ ਕੰਮ ਦੌਰਾਨ ਮਸ਼ੀਨ ਦੀ ਅਚਾਨਕ ਪਾਈਪ ਫਟਣ ਕਰਕੇ ਇਕ ਵਿਅਕਤੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਜੀ.ਆਰ.ਪੀ ਪੁਲਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਬਦਲਦਾ ਮੌਸਮ ਬੱਚਿਆਂ ਲਈ ਖਤਰਾ: ਡਾਕਟਰਾਂ ਦੀ ਵੱਡੀ ਚਿਤਾਵਨੀ, ਹਰ ਬੁਖਾਰ ਨੂੰ ਵਾਇਰਲ ਨਾ ਸਮਝੋ
ਮਿਲੀ ਜਾਣਕਾਰੀ ਦੇ ਅਨੁਸਾਰ ਤਰਨਤਾਰਨ ਰੇਲਵੇ ਸਟੇਸ਼ਨ ਦੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਤਰਨਤਾਰਨ ਵਾਲੇ ਰੇਲਵੇ ਟਰੈਕ ਉਪਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦੇਰ ਸ਼ਾਮ ਕਰੀਬ 7 ਵਜੇ ਜਦੋਂ ਕੁਝ ਕਰਮਚਾਰੀ ਮੁਰੰਮਤ ਲਈ ਮੌਜੂਦ ਰੇਲਵੇ ਵਿਭਾਗ ਦੀ ਇਕ ਵਿਸ਼ੇਸ਼ ਮਸ਼ੀਨ ਦੀ ਸਾਫ -ਫਾਈ ਕਰ ਰਿਹਾ ਸੀ ਤਾਂ ਅਚਾਨਕ ਖੜ੍ਹੀ ਮਸ਼ੀਨ ਦੌਰਾਨ ਉਸ ਦਾ ਪ੍ਰੈਸ਼ਰ ਵਾਲਾ 'ਚ ਪਾਈਪ ਜ਼ੋਰਦਾਰ ਧਮਾਕਾ ਕਰ ਗਿਆ। ਇਸ ਜ਼ੋਰਦਾਰ ਬਲਾਸਟ ਦੌਰਾਨ ਕੰਮ ਕਰ ਰਿਹਾ ਇਕ ਅਨੂਪ ਨਾਮ ਦਾ ਕਰਮਚਾਰੀ, ਜੋ ਬਿਹਾਰ ਦਾ ਰਹਿਣ ਵਾਲਾ ਹੈ, ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਆਸ-ਪਾਸ ਦੇ ਰੇਲਵੇ ਕਰਮੀਆਂ ਵੱਲੋਂ ਤੁਰੰਤ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਜ਼ਖਮਾਂ ਨੂੰ ਨਾ ਸਹਾਰਦੇ ਹੋਏ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਵਿਭਾਗ ਦੇ ਪੀ.ਡਬਲਯੂ.ਆਈ ਜੂਨੀਅਰ ਇੰਜੀਨੀਅਰ ਸੁਰੇਸ਼ ਮੀਨਾ ਨੇ ਦੱਸਿਆ ਕਿ ਕਰਮਚਾਰੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ-ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਪਿੰਡ ਦਾ ਬੁਰਾ ਹਾਲ, ਕਈ ਦਿਨਾਂ ਤੋਂ ਬੱਚੇ ਨਹੀਂ ਗਏ ਸਕੂਲ-ਕਾਲਜ, ਮੀਂਹ ਮਗਰੋਂ ਹੋਰ ਵਿਗੜੇ ਹਾਲਾਤ
NEXT STORY