ਝਬਾਲ (ਨਰਿੰਦਰ)— ਇਕ ਸ਼ਾਦੀ-ਸ਼ੁਦਾ ਵਿਅਕਤੀ ਜੋ ਕਿ ਤਿੰਨ ਬੱਚਿਆਂ ਦਾ ਬਾਪ ਹੈ, ਵੱਲੋਂ ਇਕ ਨਾਬਾਲਗ ਮੰਦਬੁੱਧੀ ਲੜਕੀ ਨਾਲ ਜਬਰ ਜ਼ਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਝਬਾਲ ਵਿਖੇ ਜਾਣਕਾਰੀ ਦਿੰਦਿਆਂ ਇਕ ਔਰਤ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਮ ਕਰਦੀ ਹੈ ਅਤੇ ਉਸਦਾ ਪਤੀ ਵੀ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਹੈ। ਰੋਜ਼ਾਨਾ ਉਹ ਦੋਵੇਂ ਜੀਅ ਕੰਮ 'ਤੇ ਗਏ ਸਨ ਕਿ ਉਨ੍ਹਾਂ ਦੇ ਘਰ ਨੇੜੇ ਰਹਿੰਦਾ ਲਖਵਿੰਦਰ ਸਿੰਘ ਜੋ ਵਿਆਹਿਆ ਹੋਇਆ ਹੈ ਤੇ ਤਿੰਨ ਬੱਚਿਆਂ ਦਾ ਪਿਤਾ ਹੈ ਅਕਸਰ ਹੀ ਉਨ੍ਹਾਂ ਦੇ ਘਰ ਨੇੜੇ ਚੱਕਰ ਮਾਰਦਾ ਰਹਿੰਦਾ ਸੀ। ਇਕ ਦਿਨ ਅਚਾਨਕ ਉਹ ਜਦੋਂ ਘਰ ਆਈ, ਤਾਂ ਅੰਦਰੋਂ ਕਮਰੇ 'ਚੋਂ ਚੀਕਾਂ ਦੀ ਆਵਾਜ਼ ਸੁਣ ਕੇ ਅੰਦਰ ਕਮਰੇ 'ਚ ਗਈ ਤਾਂ ਅੱਗੇ ਲਖਵਿੰਦਰ ਸਿੰਘ ਉਸ ਦੀ ਲੜਕੀ ਨਾਲ ਜਬਰ ਜ਼ਨਾਹ ਕਰ ਰਿਹਾ ਸੀ। ਉਸ ਨੂੰ ਵੇਖ ਕੇ ਉਹ ਲੜਕੀ ਨੂੰ ਛੱਡ ਕੇ ਫਰਾਰ ਹੋ ਗਿਆ। ਉਸੇ ਵਕਤ ਪਿੰਡ ਦੇ ਮੋਹਤਬਰ ਵਿਅਕਤੀਆਂ ਤੇ ਲੜਕੀ ਨੂੰ ਲੈ ਕੇ ਥਾਣੇ ਪਹੁੰਚੀ। ਜਿੱਥੇ ਐੱਸ. ਆਈ. ਬਲਜੀਤ ਕੌਰ ਨੇ ਲੜਕੀ ਦੀ ਮਾਤਾ ਦੇ ਬਿਆਨਾਂ 'ਤੇ ਲਖਵਿੰਦਰ ਸਿੰਘ ਵਾਸੀ ਜਗਤਪੁਰਾ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਰੰਟ ਲੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ
NEXT STORY