ਅੰਮ੍ਰਿਤਸਰ (ਇੰਦਰਜੀਤ)-ਬੀਤੇ ਦਿਨ ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਮਾਈਕ੍ਰੋਸੋਫਟ ਸਰਵਰ ਠੱਪ ਹੋਣ ’ਤੇ ਜਿੱਥੇ ਸਮੁੱਚਾ ਨੈੱਟਵਰਕਿੰਗ ਸਿਸਟਮ ਠੱਪ ਹੋ ਕੇ ਗਿਆ ਸੀ, ਉਥੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਆਉਣ ਵਾਲੀਆਂ 50 ਤੋਂ ਵੱਧ ਉਡਾਨਾਂ ਦੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੀਤੇ ਦਿਨ 5 ਘੰਟੇ ਤੋਂ ਵੱਧ ਸਮੇਂ ਤੱਕ ਸਫ਼ਰ ਕਰਨ ਵਾਲੇ ਹਵਾਈ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਦੱਸਣਾ ਜ਼ਰੂਰੀ ਹੈ ਕਿ ਹਵਾਈ ਅੱਡਾ ਅਥਾਰਟੀ ਕੋਲ ਯਾਤਰੀਆਂ ਦੀ ਜਾਂਚ ਲਈ ਵਿਆਪਕ ਉਪਕਰਣ ਹਨ ਜੋ ਕਿ ਕੰਮ ਨਹੀਂ ਕਰ ਰਹੇ ਸਨ। ਯਾਤਰੀਆਂ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਲਈ ਇਕ ਬੁਰਾ ਤਜ਼ਰਬਾ ਹੈ ਜੋ ਅੰਤਰਰਾਸ਼ਟਰੀ ਸਹੂਲਤਾਂ ਨਾਲ ਲੈਸ ਹਵਾਈ ਅੱਡੇ ’ਤੇ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ
ਮਾਈਕ੍ਰੋਸਾਫਟ ਦੇ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਅੰਤਰਰਾਸ਼ਟਰੀ ਮਾਮਲਿਆਂ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਈ ਸਾਫਟਵੇਅਰ ਮਾਈਕ੍ਰੋਸਾਫਟ ਨਾਲ ਜੁੜੇ ਹੋਏ ਹਨ, ਇਸ ਦਾ ਮਾੜਾ ਅਸਰ ਹਵਾਈ ਅੱਡਿਆਂ ’ਤੇ ਦੇਖਣ ਨੂੰ ਮਿਲਿਆ। ਉਨ੍ਹਾਂ ਲੋਕਾਂ ਨੂੰ ਸਭ ਤੋਂ ਵੱਡੀ ਦੁਬਿਧਾ ਦਾ ਸਾਹਮਣਾ ਕਰਨਾ ਪਿਆ, ਜੋ ਇੱਥੋਂ ਦੀ ਭਾਸ਼ਾ ਨੂੰ ਸਮਝਣ ਤੋਂ ਅਸਮਰੱਥ ਸਨ।
ਜਾਣਕਾਰੀ ਮੁਤਾਬਕ ਮਾਈਕ੍ਰੋਸਾਫਟ ਆਊਟੇਜ ਕਾਰਨ ਬੋਰਡਿੰਗ ਯਾਤਰੀਆਂ ਨੂੰ ਏਅਰਪੋਰਟ ’ਤੇ ਲੰਬੀਆਂ ਕਤਾਰਾਂ ਵਿਚ ਇੰਤਜ਼ਾਰ ਕਰਨਾ ਪੈਂਦਾ ਹੈ। ਮਾਈਕ੍ਰੋਸਾਫਟ ਦੀ ਮਦਦ ਨਾਲ ਜਿੱਥੇ ਕਿਸੇ ਯਾਤਰੀ ਦੀ ਚੈਕਿੰਗ ਵਿਚ ਸਿਰਫ 15 ਜਾਂ 20 ਸਕਿੰਟ ਦਾ ਸਮਾਂ ਲੱਗਦਾ ਸੀ, ਉੱਥੇ ਹੀ ਇਹ ਮੈਨੂਅਲ ਚੈਕਿੰਗ ਹੋਣ ਕਾਰਨ ਏਅਰਪੋਰਟ ਸਟਾਫ ਨੂੰ ਹਰੇਕ ਯਾਤਰੀ ਲਈ 3 ਤੋਂ 4 ਮਿੰਟ ਦਾ ਸਮਾਂ ਦੇਣਾ ਪੈਂਦਾ ਹੈ।
ਇਹ ਵੀ ਪੜ੍ਹੋ- ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ, ਆਹਾਤੇ 'ਚ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆਏ ਮੁਲਾਜ਼ਮ
ਏਅਰਪੋਰਟ ’ਤੇ ਕਤਾਰਾਂ ਵਿਚ ਖੜ੍ਹੇ ਯਾਤਰੀਆਂ ਨੂੰ ਦੇਖ ਕੇ 70 ਸਾਲ ਪਹਿਲਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਜਦੋਂ ਬੋਰਡਿੰਗ ਲਈ ਕੰਪਿਊਟਰਾਈਜ਼ਡ ਸਿਸਟਮ ਨਹੀਂ ਸਨ ਅਤੇ ਲੋਕਾਂ ਨੂੰ ਲੰਬੀਆਂ ਕਾਰਾਂ ਵਿਚ ਉਡੀਕ ਕਰਨੀ ਪੈਂਦੀ ਸੀ। ਸਿਰਫ ਇੱਕ ਹੀ ਕਮੀ ਹੈ ਕਿ ਪਹਿਲਾਂ ਸਨਿੱਫਰ ਡੌਗ ਦੀ ਚੈਕਿੰਗ ਲਈ ਸਮਾਂ ਹੁੰਦਾ ਸੀ ਜਦੋਂਕਿ ਅੱਜ ਏਅਰਪੋਰਟ ’ਤੇ ਸਨਿੱਫਰ ਡਾਗ ਦੀ ਸਹੂਲਤ ਮੁਹੱਈਆ ਨਹੀਂ ਹੈ।
ਇਹ ਇਕ ਵਿਸ਼ਵਵਿਆਪੀ ਸਮੱਸਿਆ ਹੈ, ਜਿਸ ’ਤੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਵੱਲੋਂ ਇਸ ਮੈਨੂਅਲ ਤਰੀਕੇ ਨਾਲ ਸੁਲਭ ਕੀਤਾ ਜਾ ਰਿਹਾ ਹੈ ਅਤੇ ਇਸ ’ਚ ਸਫਲਤਾ ਮਿਲ ਰਹੀ ਹੈ। ਇਸ ਵਿਚ ਇੰਡੀਗੋ ਏਅਰਲਾਈਨਜ਼ ਨੇ ਆਪਣੀਆਂ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ ਦੀ ਵੀ ਹੈ। ਆਉਣ ਵਾਲੇ ਸਮੇਂ ’ਚ ਕਿੰਨਾ ਸੁਧਾਰ ਹੋਵੇਗਾ ਹੈ ਇਹ ਅਜੇ ਕਿਹਾ ਨਹੀਂ ਜਾ ਸਕਦਾ, ਜਦਕਿ ਏਅਰਪੋਰਟ ਆਪਣੀ ਵਲੋਂ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ- ਅੱਤ ਦੀ ਗਰਮੀ ਕਾਰਨ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਘਟੀ, ਮਾਪਿਆਂ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ
NEXT STORY