ਬਾਬਾ ਬਕਾਲਾ ਸਾਹਿਬ (ਰਾਕੇਸ਼): ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਚੱਲ ਰਹੇ ਲਾਕਡਾਊਨ ਅਤੇ ਕਰਫਿਊ ਕਾਰਨ ਜਿੱਥੇ ਪੰਜਾਬ 'ਚ ਸਮੁੱਚਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ, ਉਥੇ ਨਾਲ ਹੀ ਗੁਆਂਢੀ ਰਾਜਾਂ ਤੋਂ ਪੰਜਾਬ ਆ ਕੇ ਮਿਹਨਤ ਮਜ਼ਦੂਰੀ ਕਰਨ ਵਾਲੇ ਕਰੀਬ 10 ਲੱਖ ਪ੍ਰਵਾਸੀ ਮਜ਼ਦੂਰਾਂ ਦੇ ਕੰਮਕਾਜ ਵਿਚ ਵੀ ਵਧੇਰੇ ਖੜੋਤ ਆ ਜਾਣ ਕਾਰਨ ਹੁਣ ਉਨ੍ਹਾਂ ਦਾ ਰੁੱਖ ਮੁੜ ਆਪਣੇ ਗ੍ਰਹਿ ਰਾਜਾਂ ਵੱਲ ਹੋ ਗਿਆ ਹੈ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ 'ਚ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਨਾਲ ਕੇਂਦਰ ਵੱਲੋਂ ਸਪੈਸ਼ਲ ਟਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ, ਜੋ ਅੱਜ ਤੋਂ ਪਹਿਲੀ ਟਰੇਨ ਜਲੰਧਰ ਤੋਂ ਚੱਲ ਰਹੀ ਹੈ, ਜਿਸ ਵਿਚ ਕਰੀਬ 1200 ਪ੍ਰਵਾਸੀ ਮਜ਼ਦੂਰ ਸਵਾਰ ਹੋ ਕੇ ਆਪਣੇ ਗ੍ਰਹਿ ਰਾਜਾਂ ਵੱਲ ਜਾਣਗੇ ਅਤੇ ਹੋਰ ਵੀ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਜਾਣੋ ਕਿਉਂ ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਤੋਂ ਮੰਗਿਆ ਅਸਤੀਫਾ
ਸਰਕਾਰੀ ਸੂਤਰਾਂ ਅਨੁਸਾਰ ਹੁਣ ਤੱਕ ਪ੍ਰਵਾਸੀ ਮਜ਼ਦੂਰਾਂ ਵਲੋਂ ਆਪਣੀ ਸਵੈ ਇੱਛਾ ਅਨੁਸਾਰ ਆਪਣੇ ਗ੍ਰਹਿ ਰਾਜ ਜਾਣ ਲਈ ਕਰਵਾਈ ਜਾ ਰਹੀ ਰਜਿਸਟ੍ਰੇਸ਼ਨ ਵਿਚ ਕਰੀਬ 8 ਲੱਖ ਪ੍ਰਵਾਸੀ ਦੇ ਨਾਂਅ ਸ਼ਾਮਲ ਹੋ ਚੁੱਕੇ ਹਨ, ਇਨ੍ਹਾਂ 'ਚੋ ਇਕੱਲੇ ਲੁਧਿਆਣੇ ਤੋਂ ਹੀ 4.50 ਲੱਖ ਪ੍ਰਵਾਸੀ ਮਜ਼ਦੂਰ ਆਪਣੇ ਗ੍ਰਹਿ ਰਾਜ ਜਾ ਰਹੇ ਹਨ। ਪਰ ਦੇਖਣ ਵਾਲੀ ਗੱਲ ਹੈ ਕਿ ਕੀ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਜੋ ਕਿ ਪੰਜਾਬ ਵਿਚ ਜਿੱਥੇ ਵੱਖ-ਵੱਖ ਇੰਡਸਟਰੀਆਂ 'ਚ ਹੋਜ਼ਰੀ ਦੇ ਖੇਤਰ ਦੇ ਨਾਲ ਨਾਲ ਸਬਜ਼ੀ ਫਰੂਟ ਵਿਕਰੇਤਾ ਅਤੇ ਰਿਕਸ਼ਾ ਚਾਲਕਾਂ ਵੱਲੋਂ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਸਨ, ਕਿ ਇੰਨ੍ਹਾਂ ਦੇ ਜਾਣ ਦੇ ਨਾਲ ਪੰਜਾਬ ਦੀ ਇੰਡਸਟਰੀ ਜਾਂ ਕਾਰੋਬਾਰ 'ਤੇ ਕੋਈ ਮਾੜਾ ਅਸਰ ਪਵੇਗਾ, ਜਾਂ ਦੇਸ਼ ਦੇ ਹਾਲਾਤ ਆਮ ਵਾਂਗ ਹੋਣ 'ਤੇ ਕੀ ਇਹ ਮਜ਼ਦੂਰ ਮੁੜ ਪੰਜਾਬ ਵੱਲ ਮੂੰਹ ਕਰ ਸਕਦੇ ਹਨ। ਪੰਜਾਬ ਵਿਚ ਝੋਨੇ ਦੀ ਲਵਾਈ 'ਚ ਵੀ ਇਨ੍ਹਾਂ ਮਜ਼ਦੂਰਾਂ ਦਾ ਅਹਿਮ ਰੋਲ ਸਮਝਿਆ ਜਾਂਦਾ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਇਨ੍ਹਾਂ 10 ਲੱਖ ਦੇ ਕਰੀਬ ਪੰਜਾਬ 'ਚ ਵਸੇ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਤੇ ਵੋਟਾਂ ਪੰਜਾਬ ਵਿਚ ਬਣੀਆ ਹੋਈਆਂ ਹਨ, ਜੋ ਸੂਬਾ ਤੇ ਕੇਂਦਰ ਦੀਆਂ ਸਰਕਾਰਾਂ ਚੁਣਨ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਦੇ ਹੱਕ ਜਿਨ੍ਹਾਂ 'ਚ ਨੀਲੇ ਕਾਰਡ, ਸਸਤੀ ਕਣਕ, ਗੈਸ ਸਿਲੰਡਰ ਤੇ ਹੋਰ ਸਹੂਲਤਾਂ ਵੀ ਇਹ ਪ੍ਰਵਾਸੀ ਮਜ਼ਦੂਰ ਲੈ ਰਹੇ ਹਨ ਅਤੇ ਪੰਜਾਬੀਆਂ ਦੇ ਹੱਕ ਖੋਹ ਰਹੇ ਹਨ। ਇਨ੍ਹਾਂ ਮਜ਼ਦੂਰਾਂ ਦੇ ਪੰਜਾਬ ਵਿਚ ਰਹਿੰਦਿਆਂ ਪੰਜਾਬ ਦੇ ਨੌਜਵਾਨ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਆ ਰਹੇ ਹਨ ਅਤੇ ਇਸੇ ਅਣਗਹਿਲੀ ਨੇ ਹੀ ਉਨ੍ਹਾਂ ਨੂੰ ਮਿਹਨਤੀ ਤੇ ਅਗਾਹਵਧੂ ਬਣਾਉਣ ਦੀ ਬਜਾਏ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਵਿਚ ਧਕੇਲਣ ਲਈ ਮਜ਼ਬੂਰ ਕਰ ਦਿਤਾ। ਹੁਣ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਸੂਬਾ ਵਾਸੀਆਂ ਨੌਜਵਾਨ ਪੀੜੀ ਨੂੰ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਖਾਲੀ ਹੋਈ ਜਗ੍ਹਾ 'ਤੇ ਕੰਮ ਕਰਨ ਲਈ ਪ੍ਰੇਰਿਆ ਜਾਵੇ।
ਇਹ ਵੀ ਪੜ੍ਹੋ ਟਿਕਟਾਕ ਸਟਾਰ ਨੰਨ੍ਹੀ ਬੱਚੀ ਨੂਰ ਲਈ ਵੱਡੀ ਖੁਸ਼ਖਬਰੀ
ਵੱਡੀ ਖਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਦੀ ਲਪੇਟ 'ਚ, ਰਿਪੋਰਟ ਆਈ ਪਾਜ਼ੇਟਿਵ
NEXT STORY