ਅੰਮ੍ਰਿਤਸਰ, (ਅਰੁਣ)- ਕੰਟੋਨਮੈਂਟ ਥਾਣੇ ਅਧੀਨ ਪੈਂਦੇ ਏਅਰਪੋਰਟ ਰੋਡ ’ਤੇ ਸਥਿਤ ਇਕ ਸਕੂਲ ’ਚ ਬਣੀ ਰਿਹਾਇਸ਼ ਵਿਚ ਦਾਖਲ ਹੋਏ 4 ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਕੀਮਤੀ ਗਹਿਣੇ ਲੁੱਟ ਲਏ। ਲੁਟੇਰੇ ਪਿਸਤੌਲ ਦੀ ਨੋਕ ’ਤੇ ਉਸ ਕੋਲੋਂ ਹੀਰੇ ਦੀ ਮੁੰਦਰੀ, ਹੀਰੇ ਦੇ ਕਾਂਟੇ, ਸੋਨੇ ਦੀ ਮੁੰਦਰੀ ਤੇ 2 ਮੋਬਾਇਲ ਲੈ ਗਏ। ਇਸ ਤੋਂ ਪਹਿਲਾਂ ਲੁਟੇਰਿਆਂ ਨੇ ਉਸ ਦੇ ਨੌਕਰ ਇਕਬਾਲ ਸਿੰਘ ਤੇ ਉਸ ਦੀ ਪਤਨੀ ਅਮਨ ਦੇ ਵੀ ਹੱਥ-ਪੈਰ ਬੰਨ੍ਹਣ ਮਗਰੋਂ ਉਨ੍ਹਾਂ ਦਾ ਮੋਬਾਇਲ ਖੋਹ ਲਿਆ। ਮਾਮਲਾ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁੱਟ ਦੀ ਇਸ ਵਾਰਦਾਤ ਸਬੰਧੀ ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ। ਪੁਲਸ ਦੀਅਾਂ ਵੱਖ-ਵੱਖ ਟੀਮਾਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਅਾਂ ਹਨ। ਲੁਟੇਰਿਆਂ ਦੀ ਗ੍ਰਿਫਤਾਰੀ ਨੂੰ ਜਲਦ ਹੀ ਯਕੀਨੀ ਬਣਾਇਆ ਜਾਵੇਗਾ।
–ਲਖਬੀਰ ਸਿੰਘ, ਏ. ਡੀ. ਸੀ. ਪੀ.-2
ਜ਼ਮੀਨੀ ਤਕਰਾਰ ’ਚ ਅੌਰਤ ਨਾਲ ਕੁੱਟ-ਮਾਰ
NEXT STORY