ਅੰਮ੍ਰਿਤਸਰ (ਸਰਬਜੀਤ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵੇਰਕਾ ਵਿਖੇ ਸਜਾਇਆ ਗਿਆ। ਨਗਰ ਕੀਰਤਨ ਵਿਚ ਵੱਡੀ ਗਿਣਤੀ ’ਚ ਬੱਚੇ ਬੱਚੀਆਂ ਨੇ ਦੁਮਾਲੇ ਸਜਾਏ ਹੋਏ ਸਨ ਅਤੇ ਖ਼ਾਲਸਾਈ ਬਾਣੇ ਪਾਏ ਸਨ। ਇਸ ਦੌਰਾਨ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਪੂਰੀ ਗੁਰੂ ਨਗਰੀ ਗੂੰਜ ਉੱਠੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਫਤਿਆਬਾਦ ਦੀ ਸਬਜ਼ੀ ਮੰਡੀ 'ਚ ਕਿਸਾਨ 'ਤੇ ਚਲੀਆਂ ਅਨ੍ਹੇਵਾਹ ਗੋਲੀਆਂ
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸੇਵਕ ਜਥਾ ਵੇਰਕਾ ਦੇ ਆਗੂ ਭਾਈ ਮਨਜੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਵੱਡੀ ਧਰਮਸ਼ਾਲਾ ਤੋਂ ਅਰਦਾਸ ਕਰਨ ਉਪਰੰਤ ਆਰੰਭ ਹੋਇਆ, ਜਿਸ ਵਿਚ ਸੰਗਤਾਂ ਤੇ ਇਲਾਕਾ ਨਿਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਗੁਰਬਾਣੀ ਦੇ ਸ਼ਬਦ ਗਾਇਨ ਕਿੱਤੇ। ਸੁਖਦੇਵ ਸਿੰਘ ਵੇਰਕਾ ਨੇ ਦੱਸਿਆ ਕਿ ਸੰਗਤਾਂ ਵਿੱਚ ਪਿਛਲੇ ਸਾਲ ਨਾਲੋ ਇਸ ਸਾਲ ਉਤਸ਼ਾਹ ਜਿਆਦਾ ਸੀ। ਵੇਰਕਾ ਦੇ ਬਜ਼ਾਰਾਂ ਅਤੇ ਰਿਹਾਇਸ਼ਾਂ ਇਲਾਕਿਆਂ ਵਿੱਚੋਂ ਨਿਕਲਕੇ ਨਗਰ ਕੀਰਤਨ ਵਾਪਿਸ ਗੁਰਦੁਆਰਾ ਸਾਹਿਬ ਵਿੱਖੇ ਸਮਾਪਤ ਹੋਇਆ।
ਇਹ ਵੀ ਪੜ੍ਹੋ- ਹਰੀਕੇ ਵੈਟਲੈਂਡ ਪੁੱਜੇ ਮਹਿਮਾਨ ਪੰਛੀ, ਦੇਖਣ ਵਾਲਿਆਂ ਦੀਆਂ ਲੱਗੀਆਂ ਰੌਣਕਾਂ, ਹੋਰ ਵੱਧਣ ਦੇ ਹਨ ਆਸਾਰ (ਤਸਵੀਰਾਂ)
ਦੋਨਾਂ ਜਥੇਬੰਦੀਆਂ ਦੇ ਆਗੂਆਂ ਨੇ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ 28 ਦਸੰਬਰ ਦੇ ਗੁਰਮਤਿ ਸਮਾਗਮ ਵਿਚ ਹਾਜ਼ਰੀਆਂ ਭਰਨ ਜੋ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਇਸ ਦਿਨ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਆਈ ਵੀ ਵਾਈ ਹਸਪਤਾਲ ਅਜਨਾਲਾ ਰੋਡ ਦੇ ਸਹਿਯੋਗ ਨਾਲ ਹੱਡੀਆਂ, ਦਿਮਾਗ਼ ਅਤੇ ਦਿੱਲ ਦੇ ਮਰੀਜ਼ਾਂ ਦਾ ਮੁਫ਼ਤ ਕੈਂਪ 4 ਤੋਂ 7 ਵਜੇ ਤੱਕ ਲੱਗੇਗਾ। ਗੁਰਮਤਿ ਸਮਾਗਮ ਵਿਚ ਰਾਗੀ ਭਾਈ ਹਰਿੰਦਰ ਸਿੰਘ ਰੋਮੀ, ਕਥਾ ਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਅਨੰਦਪੁਰ ਸਾਹਿਬ ਵਾਲੇ ਅਤੇ ਢਾਡੀ ਨਿਰਮਲ ਸਿੰਘ ਜੇਠੂਵਾਲ ਸੰਗਤਾਂ ਦੇ ਦਰਸ਼ਨ ਕਰਨਗੇ। ਨਗਰ ਕੀਰਤਨ ਵਿੱਚ ਸਤਿਜੋਤ ਸਿੰਘ ਮੁਧਲ, ਮਹਾਂਬੀਰ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਨਵਾਂਪਿੰਡ, ਨਿਸ਼ਾਨ ਸਿੰਘ, ਮਨਪ੍ਰੀਤ ਸਿੰਘ ਵੇਰਕਾ, ਦਲਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਬੌਬੀ, ਜਗਦੀਪ ਸਿੰਘ ਸੋਹੀਆਂ, ਰਾਜ ਸਿੰਘ, ਗਗਨਦੀਪ ਸਿੰਘ, ਉਪਕਾਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਧੁੰਦ ਤੇ ਸਮੋਗ ਦੀ ਚਾਦਰ ’ਚ ਲਿਪਟੀ ਗੁਰੂ ਨਗਰੀ, ਵਿਜ਼ੀਬਿਲਟੀ ਜ਼ੀਰੋ, ਹਾਦਸੇ ਵਧੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੀਤ ਲਹਿਰ ਨੇ ਛੇੜੀ ਕੰਬਨੀ, ਆਉਣ ਵਾਲੇ ਦਿਨਾਂ ’ਚ 3 ਡਿਗਰੀ ਤੱਕ ਹੋਰ ਡਿੱਗ ਸਕਦਾ ਤਾਪਮਾਨ
NEXT STORY