Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 08, 2025

    2:31:31 PM

  • the last rites of the late sukhdev singh dhindsa

    ਮਰਹੂਮ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ, ਕਈ...

  • big encounter in patiala

    ਪਟਿਆਲਾ 'ਚ ਵੱਡਾ ਐਨਕਾਊਂਟਰ, ਬਦਮਾਸ਼ ਤੇ ਪੁਲਸ...

  • hina khan on 11 years of modi government

    ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਬੋਲੀ ਹਿਨਾ...

  • roshan health care

    ਪੁਰਸ਼ ਵਧੇਰੀ ਉਮਰ ਜਾਂ ਸ਼ੂਗਰ ਦੀ ਕਮਜ਼ੋਰੀ ਤੋਂ ਨਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Gurdaspur
  • NGT ਵੱਲੋਂ ਪੀਪੀਸੀਬੀ ਨੂੰ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ 'ਤੇ ਸਖ਼ਤ ਐਕਸ਼ਨ ਲੈਣ ਦੇ ਹੁਕਮ

MAJHA News Punjabi(ਮਾਝਾ)

NGT ਵੱਲੋਂ ਪੀਪੀਸੀਬੀ ਨੂੰ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ 'ਤੇ ਸਖ਼ਤ ਐਕਸ਼ਨ ਲੈਣ ਦੇ ਹੁਕਮ

  • Edited By Shivani Bassan,
  • Updated: 16 Jan, 2025 04:43 PM
Gurdaspur
ngt orders ppcb to take strict action against officials of mc batala
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ)- ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਵੱਲੋਂ ਨਿਗਮ ਦੇ ਅਧਿਕਾਰ ਖੇਤਰ ਵਿੱਚ ਵਾਤਾਵਰਨ ਕਾਨੂੰਨ 'ਤੇ ਠੋਸ ਰਹਿੰਦ-ਖੂੰਹਦ ਪ੍ਰਬੰਧਾਂ ਸਬੰਧੀ ਨਿਯਮਾਂ ਦੀ ਲਗਾਤਾਰ ਹੋ ਰਹੀ ਉਲੰਘਣਾ ਉੱਤੇ ਸਖਤ ਰੁਖ਼ ਲੈਂਦਿਆਂ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਉਲੰਘਣਾ ਲਈ ਜ਼ਿੰਮੇਵਾਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਉਹਨਾਂ ਨੂੰ ਜੁਰਮਾਨਾ ਲਾਉਣ ਦਾ ਹੁਕਮ ਦਿੱਤਾ ਹੈ । ਪਬਲਿਕ ਐਕਸ਼ਨ ਕਮੇਟੀ  (ਪੀਏਸੀ), ਮੱਤੇਵਾੜਾ ਅਤੇ ਬਟਾਲਾ ਦੇ ਵਸਨੀਕਾਂ ਵੱਲੋਂ, ਬਟਾਲਾ ਵਿੱਚ ਵੱਖ-ਵੱਖ ਥਾਂਵਾਂ, ਸੜਕਾਂ ਦੇ ਕਿਨਾਰਿਆਂ, ਅਤੇ ਕਸੂਰ ਨਾਲ਼ਾ (ਹੰਸਲੀ) ਦੇ ਅੰਦਰ ਗੈਰ-ਕਾਨੂੰਨੀ ਤੌਰ ਉੱਤੇ ਲਾਏ ਗਏ ਕੂੜੇ ਦੇ ਢੇਰਾਂ ਦੇ ਖਿਲਾਫ ਟ੍ਰਿਬਿਊਨਲ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦੇ ਨਿਪਟਾਰੇ ਵਿੱਚ ਟ੍ਰਿਬਿਊਨਲ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ।

ਜਸਟਿਸ ਸੁਧੀਰ ਅਗਰਵਾਲ ਡਾ. ਏ ਸੇਂਥਿਲ ਵੇਲ ਅਤੇ ਡਾ. ਅਫਰੋਜ਼ ਅਹਿਮਦ ਦੀ ਬੈਂਚ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਤੱਥਾਂ ਅਤੇ ਹਾਲਾਤਾਂ ਦੇ ਅਧਾਰ 'ਤੇ ਅਸੀਂ ਪਾਇਆ ਹੈ ਕਿ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਨਿਪਟਾਰੇ ਦੇ ਸਬੰਧੀ ਕਾਨੂੰਨਾਂ ਦੀ ਲਗਾਤਾਰ ਉਲੰਘਣਾ ਹੋ ਰਹੀ ਹੈ ਅਤੇ ਨਗਰ ਨਿਗਮ ਬਟਾਲਾ ਦਾ ਰਵੱਈਆ ਬਹੁਤ ਹੀ ਅੜੀਅਲ ਅਤੇ ਨਿੰਦਣਯੋਗ ਹੈ । ਨਿਗਮ ਵਾਤਾਵਰਨ ਐਕਟ 1986 ਅਤੇ ਠੋਸ ਰਹਿੰਦ-ਖੂੰਹਦ ਨਿਯਮਾਂ 2016 ਦੀ ਪਾਲਣਾ ਲਗਾਤਾਰ ਹੀ ਨਹੀਂ ਕਰ ਰਿਹਾ ਹੈ । ਇਸ ਤਰ੍ਹਾਂ ਦੀ ਨਿਰੰਤਰ ਉਲੰਘਣਾ,  ਵਾਤਾਵਰਨ ਐਕਟ, 1986 ਦੀ ਧਾਰਾ 15 ਦੇ ਅਧੀਨ ਦਿੱਤੀਆਂ ਗਈਆਂ ਕਾਰਵਾਈਆਂ ਨੂੰ ਆਕਰਸ਼ਿਤ ਕਰਦੀ ਹੈ।

ਹੁਕਮ ਵਿੱਚ ਅੱਗੇ ਲਿਖਿਆ ਹੈ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੁਰੰਤ ਨਗਰ ਨਿਗਮ ਬਟਾਲਾ ਨੂੰ ਹੋਏ ਜੁਰਮਾਨੇ ਲਈ ਜ਼ਿੰਮੇਵਾਰ ਨਿਗਮ ਦੇ ਅਧਿਕਾਰੀਆਂ ਵਿਰੁੱਧ ਵਾਤਾਵਰਨ ਐਕਟ 1986 ਦੀ ਧਾਰਾ 15 ਦੇ ਤਹਿਤ ਐਡਜੂਡੀਕੇਟਰੀ ਅਥਾਰਟੀ ਦੇ ਅੱਗੇ ਕਾਰਵਾਈ ਕਰੇ ਅਤੇ ਇਸ ਕਾਰਵਾਈ ਸਬੰਧੀ ਟ੍ਰਿਬਿਊਨਲ ਦੇ ਸਾਹਮਣੇ 15  ਮਾਰਚ 2025 ਤੱਕ ਇੱਕ ਪਾਲਣਾ  ਰਿਪੋਰਟ ਪੇਸ਼ ਕਰੇ। ਐੱਨ. ਜੀ. ਟੀ.  ਨੇ ਡੀ. ਸੀ.  ਗੁਰਦਾਸਪੁਰ ਨੂੰ ਨਗਰ ਨਿਗਮ ਬਟਾਲਾ 'ਤੇ ਲਗਾਏ ਗਏ 60 ਲੱਖ ਰੁਪਏ ਦੇ ਵਾਤਾਵਰਣ ਮੁਆਵਜ਼ੇ ਦੀ ਵਸੂਲੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਜੋ ਸਟੇਟਸ ਰਿਪੋਰਟ ਮਈ 2024 ਵਿੱਚ ਦਾਇਰ ਕੀਤੀ ਸੀ, ਉਸ ਵਿੱਚ ਇਹ ਸਪਸ਼ਟ ਰੂਪ ਵਿੱਚ ਪੁਸ਼ਟੀ ਕੀਤੀ ਸੀ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਠੋਸ ਰਹਿੰਦ-ਖੂੰਹਦ ਨਿਯਮ, 2016 ਦੀ ਲਗਾਤਾਰ  ਉਲੰਘਣਾ ਕੀਤੀ ਜਾ ਰਹੀ ਆ । ਪੀਪੀਸੀਬੀ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਨਗਰ ਨਿਗਮ ਬਟਾਲਾ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣ ਤੋਂ ਬਾਅਦ, ਬੋਰਡ ਵੱਲੋਂ ਨਗਰ ਨਿਗਮ ਬਟਾਲਾ ਉੱਤੇ ਭਾਰੀ ਵਾਤਾਵਰਨ ਮੁਆਵਜ਼ਾ ਲਾਇਆ ਗਿਆ ਹੈ।

ਬੋਰਡ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਨਗਰ ਨਿਗਮ ਬਟਾਲਾ 'ਤੇ 1 ਜੁਲਾਈ, 2020 ਤੋਂ ਜੂਨ 2024 ਤੱਕ 60 ਲੱਖ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਹੈ। ਪੀਪੀਸੀਬੀ ਦੇ ਵਕੀਲ ਨੇ ਟ੍ਰਿਬਿਊਨਲ ਨੂੰ ਇਹ ਵੀ ਦੱਸਿਆ ਕਿ ਉਲੰਘਣਾਵਾਂ ਅਜੇ ਵੀ ਜਾਰੀ ਹਨ ਅਤੇ ਨਗਰ ਨਿਗਮ ਬਟਾਲਾ ਵੱਲੋਂ ਕਾਨੂੰਨਾਂ ਦੀ ਕੋਈ ਤਸੱਲੀਬਖਸ਼ ਪਾਲਣਾ ਨਹੀਂ ਕੀਤੀ ਜਾ ਰਹੀ।

ਟ੍ਰਿਬਿਊਨਲ ਨੇ ਡੀਸੀ ਗੁਰਦਾਸਪੁਰ ਨੂੰ ਨਗਰ ਨਿਗਮ ਬਟਾਲਾ ਤੋਂ ਵਾਤਾਵਰਣ ਮੁਆਵਜ਼ੇ ਦੀ ਰਕਮ ਵਸੂਲਣ ਲਈ ਤੁਰੰਤ ਕਦਮ ਚੁੱਕਣ ਅਤੇ ਇਹ ਰਕਮ ਅਗਲੇਰੀ  ਕਾਰਵਾਈ ਲਈ ਪੀਪੀਸੀਬੀ ਕੋਲ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਨੇ ਪੀਪੀਸੀਬੀ ਨੂੰ ਨਗਰ ਨਿਗਮ ਬਟਾਲਾ ਨੂੰ ਇਹ ਜੁਰਮਾਨਾ ਲੱਗਣ ਲਈ ਜ਼ਿੰਮੇਵਾਰ ਨਿਗਮ ਦੇ ਅਧਿਕਾਰੀਆਂ ਵਿਰੁੱਧ ਕਾਨੂੰਨ ਅਨੁਸਾਰ ਐਡਜੂਡੀਕੇਟਰੀ ਅਥਾਰਟੀ ਦੇ ਸਾਹਮਣੇ ਤੁਰੰਤ ਦੰਡਕਾਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਡੀਸੀ ਬਟਾਲਾ ਅਤੇ ਪੀਪੀਸੀਬੀ ਨੂੰ ਉਪਰੋਕਤ ਦੋਵਾਂ ਹੁਕਮਾਂ ਦੇ ਸੰਬੰਧ ਵਿੱਚ 15 ਮਾਰਚ, 2024 ਤੱਕ ਪਾਲਣਾ ਰਿਪੋਰਟਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਆਦੇਸ਼ ਦੇ ਅਨੁਸਾਰ, ਪੀਪੀਸੀਬੀ ਦੁਆਰਾ ਪ੍ਰਾਪਤ ਕੀਤੇ ਗਏ ਵਾਤਾਵਰਣ ਮੁਆਵਜ਼ੇ ਦੀ ਵਰਤੋਂ ਵਾਤਾਵਰਣ ਨੂੰ ਹੋਏ ਨੁਕਸਾਨ ਦੇ ਸੁਧਾਰ ਲਈ ਕੀਤੀ ਜਾਣੀ ਹੈ। ਪੀਪੀਸੀਬੀ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ), ਅਤੇ ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੀ ਇੱਕ ਸਾਂਝੀ ਕਮੇਟੀ ਵਾਤਾਵਰਨ ਦੇ ਨੁਕਸਾਨ ਦੀ ਭਰਪਾਈ ਲਈ ਯੋਜਨਾ ਤਿਆਰ ਕਰੇਗੀ, ਜਿਸ ਵਿੱਚ ਪੀਪੀਸੀਬੀ ਨੋਡਲ ਅਥਾਰਟੀ ਹੋਵੇਗੀ। ਇਹ ਯੋਜਨਾ ਅਗਲੇ ਦੋ ਮਹੀਨਿਆਂ ਦੇ ਅੰਦਰ ਤਿਆਰ ਕੀਤੀ ਜਾਣੀ ਹੈ ਅਤੇ ਵਾਤਾਵਰਣ ਮੁਆਵਜ਼ੇ ਲਈ ਵਸੂਲੀ ਗਈ ਰਕਮ ਨੂੰ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਉਪਰੋਕਤ ਯੋਜਨਾ ਦੇ ਅਨੁਸਾਰ ਵਾਤਾਵਰਨ ਦੇ ਨੁਕਸਾਨ ਦੀ ਭਰਪਾਈ ਦੇ ਉਦੇਸ਼ਾਂ ਲਈ ਵਰਤਿਆ ਜਾਵੇਗਾ। ਇਸ ਆਦੇਸ਼ ਦੇ ਸੰਬੰਧ 'ਚ, ਪੀਪੀਸੀਬੀ ਨੂੰ 30 ਜੂਨ 2025 ਤੱਕ ਟ੍ਰਿਬਿਊਨਲ ਦੇ ਸਾਹਮਣੇ ਇੱਕ ਪਾਲਣਾ ਰਿਪੋਰਟ ਜਮ੍ਹਾਂ ਕਰਾਉਣੀ ਹੈ।

ਆਦੇਸ਼ ਬਾਰੇ ਗੱਲ ਕਰਦੇ ਹੋਏ ਬਟਾਲਾ ਤੋਂ ਪਰਮ ਸੁਨੀਲ ਕੌਰ ਜੋ ਕਿ ਇਸ ਕੇਸ ਦੇ ਪਟੀਸ਼ਨਰਾਂ ਵਿੱਚੋਂ ਇੱਕ ਨੇ ਕਿਹਾ ਕਿ ਬਟਾਲਾ ਕੂੜੇ ਦੇ ਸਮੁੰਦਰ ਵਿੱਚ ਡੁੱਬ ਰਿਹਾ ਹੈ। ਐਨਜੀਟੀ ਨੇ ਬਟਾਲਾ ਦੇ ਨਗਰ ਨਿਗਮ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਅਣਹੋਂਦ ਕਰ ਕੇ ਉਨ੍ਹਾਂ ਵਿਰੁੱਧ ਬਹੁਤ ਸਖ਼ਤੀ ਨਾਲ ਕਾਰਵਾਈ ਕੀਤੀ ਹੈ ਅਤੇ ਇਸ ਨਾਲ ਬਟਾਲਾ ਦੇ ਕੂੜੇ ਨੂੰ ਸਿਰਫ਼ ਸਾੜਨ ਜਾਂ ਹਰ ਜਗ੍ਹਾ ਸੁੱਟਣ ਜਾਂ ਜ਼ਮੀਨ ਵਿੱਚ ਦੱਬਣ ਦੀ ਬਜਾਏ ਵਿਗਿਆਨਕ ਢੰਗ ਨਾਲ ਨਜਿੱਠਣਾ  ਸ਼ੁਰੂ ਕਰਨ ਲਈ ਜ਼ਮੀਨੀ ਪੱਧਰ 'ਤੇ ਕੁਝ ਅਸਲ ਕਾਰਵਾਈ ਹੋਣ ਦੀ ਉਮੀਦ ਹੈ।

ਪੀਏਸੀ ਦੇ ਇੰਜੀਨੀਅਰ ਕਪਿਲ ਅਰੋੜਾ ਅਤੇ ਇੰਜੀਨੀਅਰ ਜਸਕੀਰਤ ਸਿੰਘ ਨੇ ਕਿਹਾ ਕਿ ਅਸੀਂ ਵਾਚਾਂਗੇ ਕਿ ਪੀਪੀਸੀਬੀ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਂਦੇ ਹਨ ਕਿ ਨਹੀਂ ਅਤੇ ਜੇਕਰ ਉਹ ਆਪਣੀ ਕਾਰਗੁਜ਼ਾਰੀ ਵਿੱਚ ਅਸਫਲ ਰਹਿੰਦੇ ਹਨ ਤਾਂ ਅਸੀਂ ਐਨਜੀਟੀ ਐਕਟ ਦੀ ਧਾਰਾ 26 ਅਤੇ 28 ਦੇ ਤਹਿਤ ਸਬੰਧਤ ਅਧਿਕਾਰੀਆਂ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਉਣ ਦੀ ਅਪੀਲ ਨਾਲ ਦੁਬਾਰਾ ਐਨਜੀਟੀ ਦਾ ਕੁੰਡਾ ਖੜਕਾਵਾਂਗੇ।  ਕੇਸ ਵਿੱਚ ਬਟਾਲਾ ਤੋਂ ਸੁਲੱਖਣ ਮਸੀਹ, ਇਕਬਾਲ ਸਿੰਘ ਅਤੇ ਗੁਰਇਕਬਾਲ ਸਿੰਘ ਵੀ ਬਤੌਰ ਪਟੀਸ਼ਨਰ ਸ਼ਾਮਲ ਹਨ।

  • NGT orders
  • PPCB
  • strict action
  • Municipal Corporation Batala

ਪੰਜਾਬ ਅੰਦਰ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਈ ਵੱਡੀ ਚਿਤਾਵਨੀ

NEXT STORY

Stories You May Like

  • ngt on tree protection
    NGT ਨੇ ਪੰਜਾਬ ਸਰਕਾਰ ਨੂੰ ਦਰੱਖ਼ਤਾਂ ਦੀ ਸੁਰੱਖਿਆ ਨੀਤੀ ਨੂੰ ਹੋਰ ਮਜ਼ਬੂਤ ਕਰਨ ਦੇ ਦਿੱਤੇ ਆਦੇਸ਼
  • ngt pigeon delhi government notice
    ਕਬੂਤਰਾਂ ਪਿੱਛੇ NGT ਨੇ ਦਿੱਲੀ ਸਰਕਾਰ ਨੂੰ ਭੇਜਿਆ ਨੋਟਿਸ ! ਹੈਰਾਨ ਕਰੇਗਾ ਮਾਮਲਾ
  • punjab dgp announces high tech war against narco terrorism
    ਪੰਜਾਬ DGP ਵੱਲੋਂ ਨਾਰਕੋ ਅੱਤਵਾਦ ਖ਼ਿਲਾਫ਼ ਹਾਈਟੈੱਕ ਜੰਗ ਦਾ ਐਲਾਨ, ਅਧਿਕਾਰੀਆਂ ਨੂੰ ਦਿੱਤੇ ਹੁਕਮ
  • atmosphere at ludhiana municipal corporation office tense
    ਲੁਧਿਆਣਾ ਦੇ ਨਗਰ ਨਿਗਮ ਦਫ਼ਤਰ 'ਚ ਭਖਿਆ ਮਾਹੌਲ, ਵੱਡੀ ਗਿਣਤੀ ਪੁਲਸ ਫੋਰਸ ਤਾਇਨਾਤ
  • arrested municipal corporation inspector harpreet kaur on 2 day remand
    ਗ੍ਰਿਫ਼ਤਾਰ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ 2 ਦਿਨਾਂ ਦੇ ਰਿਮਾਂਡ 'ਤੇ,  MLA ਰਮਨ ਅਰੋੜਾ ਨਾਲ ਜੁੜੇ ਤਾਰ
  • new orders in barnala
    ਲਘੂ ਉਦਯੋਗਾਂ ਦੇ ਮਾਲਕਾਂ ਲਈ ਸਖ਼ਤ ਹੁਕਮ ਜਾਰੀ! ਛੇਤੀ ਕਰੋ ਇਹ ਕੰਮ
  • there was a commotion among jalandhar corporation officials
    ਜਲੰਧਰ ਨਿਗਮ ਅਧਿਕਾਰੀਆਂ 'ਚ ਮਚੀ ਖਲਬਲੀ, ਜਾਣੋ ਕੀ ਰਹੀ ਵਜ੍ਹਾ
  • powercom issues strict orders during summer season
    ਗਰਮੀਆਂ ਦੇ ਸੀਜ਼ਨ ਦੌਰਾਨ ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
  • vigilance investigates corruption in municipal corporation jalandhar
    ਨਗਰ ਨਿਗਮ ਜਲੰਧਰ ’ਚ ਭ੍ਰਿਸ਼ਟਾਚਾਰ ਦਾ ਕਾਰਨ ਬਣ ਰਹੇ ਨੇ ਕਈ JE ਤੇ SDO,ਚੱਲ ਰਹੀ...
  • punjab dgp announces high tech war against narco terrorism
    ਪੰਜਾਬ DGP ਵੱਲੋਂ ਅੱਤਵਾਦ ਖ਼ਿਲਾਫ਼ ਹਾਈਟੈੱਕ ਜੰਗ ਦਾ ਐਲਾਨ, ਅਧਿਕਾਰੀਆਂ ਨੂੰ...
  • there will be long power cut in punjab today
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
  • 132 drug smugglers arrested under   war against drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 1.3 ਕਿੱਲੋ ਹੈਰੋਇਨ, ਡਰੱਗ ਮਨੀ ਸਣੇ 132 ਨਸ਼ਾ...
  • accident took place in punjab
    ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, 6 ਭੈਣਾਂ ਦੇ ਇਕਲੌਤੇ ਭਰਾ ਸਣੇ 2 ਦੀ ਮੌਤ
  • liquor and meat shops to remain closed in jalandhar on 10th and 11th june
    ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...
  • the priest set himself on fire in jalandhar
    ਜਲੰਧਰ 'ਚ ਪੁਜਾਰੀ ਦਾ ਰੂਹ ਕੰਬਾਊ ਕਾਂਡ, ਖ਼ੁਦ ਨੂੰ ਲਗਾ ਲਈ ਅੱਗ, ਪਈਆਂ ਭਾਜੜਾਂ
  • jaitewali plant found closed during raid by mayor and senior deputy mayor
    ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ
Trending
Ek Nazar
major incident in punjab bullets fired in flour mill

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

india agricultural evolution under pm modi

PM ਮੋਦੀ ਦੀ ਅਗਵਾਈ 'ਚ ਖੇਤੀਬਾੜੀ 'ਚ ਸਵੈ-ਨਿਰਭਰਤਾ ਦੀ ਮਿਸਾਲ ਬਣਿਆ ਭਾਰਤ

us warns uk  chinese embassy

ਯੂ.ਕੇ 'ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿੱਤੀ ਚਿਤਾਵਨੀ

there will be long power cut in punjab today

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...

two indian american candidates lead in texas city council elections

ਅਮਰੀਕਾ : ਸਿਟੀ ਕੌਂਸਲ ਚੋਣਾਂ 'ਚ ਭਾਰਤੀ ਮੂਲ ਦੇ ਦੋ ਉਮੀਦਵਾਰ ਅੱਗੇ

deepak tijori claimed wife was married divorce first husband

20 ਸਾਲਾਂ ਤੱਕ ਕਿਸੇ ਹੋਰ ਦੀ ਪਤਨੀ ਨਾਲ ਰਿਹਾ ਮਸ਼ਹੂਰ ਅਦਾਕਾਰ, ਸੱਚਾਈ ਪਤਾ ਚੱਲੀ...

punjab government preparing for major action against travel agents

ਟਰੈਵਲ ਏਜੰਟਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ

liquor and meat shops to remain closed in jalandhar on 10th and 11th june

ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...

trump  emergency powers   second term

Trump ਨੇ ਆਪਣੇ ਦੂਜੇ ਕਾਰਜਕਾਲ 'ਚ ਐਮਰਜੈਂਸੀ ਸ਼ਕਤੀਆਂ ਦੀ ਵੱਡੇ ਪੱਧਰ 'ਤੇ...

afghans urged to return on eid

ਈਦ ਮੌਕੇ ਦੇਸ਼ ਛੱਡ ਕੇ ਭੱਜਣ ਵਾਲੇ ਅਫਗਾਨਾਂ ਨੂੰ ਵਾਪਸ ਪਰਤਣ ਦੀ ਅਪੀਲ

love affair in punjab

ਪੰਜਾਬ: ਪ੍ਰੇਮ ਸੰਬੰਧਾਂ ਨੇ ਲਿਆ ਖੂਨੀ ਮੋੜ, ਮੰਗੇਤਰ ਦੇ ਘਰੋਂ ਮਿਲੀ ਨੌਜਵਾਨ ਦੀ...

mother s illness forced young son to do this work

ਮਾਂ ਦੀ ਬੀਮਾਰੀ ਨੇ ਜਵਾਨ ਪੁੱਤ ਤੋਂ ਮਜ਼ਬੂਰੀ 'ਚ ਕਰਾਇਆ ਇਹ ਕੰਮ, ਮਾਮਲਾ ਕਰੇਗਾ...

trump  new sanctions against russia

ਰੂਸ ਵਿਰੁੱਧ ਨਵੀਆਂ ਪਾਬੰਦੀਆਂ ਬਾਰੇ ਫੈਸਲਾ ਲੈਣਗੇ ਟਰੰਪ

a girl was getting married in amritsar

ਅੰਮ੍ਰਿਤਸਰ : ਢੋਲ ਢਮੱਕੇ ਨਾਲ ਚੱਲ ਰਹੇ ਵਿਆਹ ਚ ਪੈ ਗਿਆ ਰੌਲਾ, ਮਿੰਟਾਂ 'ਚ...

japan princess kako honered in brazil

ਜਾਪਾਨ ਦੀ ਰਾਜਕੁਮਾਰੀ ਕਾਕੋ ਬ੍ਰਾਜ਼ੀਲ 'ਚ ਸਨਮਾਨਿਤ

192 migrants deported from america returned

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ 192 ਪ੍ਰਵਾਸੀ ਪਰਤੇ

connection between terrorism and pakistan  sandhu statement

ਅੱਤਵਾਦ ਅਤੇ ਪਾਕਿਸਤਾਨ ਦੇ ਕੁਨੈਕਸ਼ਨ ਬਾਰੇ ਸਾਰੇ ਦੇਸ਼ਾਂ ਦੇ ਵਿਚਾਰ ਸਪੱਸ਼ਟ : ਸੰਧੂ

government access to us citizens  personal data

ਅਮਰੀਕੀ ਨਾਗਰਿਕਾਂ ਦੇ ਨਿੱਜੀ ਡੇਟਾ ਤੱਕ ਸਰਕਾਰ ਦੀ ਸਿੱਧੀ ਪਹੁੰਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਮਾਝਾ ਦੀਆਂ ਖਬਰਾਂ
    • a girl was getting married in amritsar
      ਅੰਮ੍ਰਿਤਸਰ : ਢੋਲ ਢਮੱਕੇ ਨਾਲ ਚੱਲ ਰਹੇ ਵਿਆਹ ਚ ਪੈ ਗਿਆ ਰੌਲਾ, ਮਿੰਟਾਂ 'ਚ...
    • drug pills recovered from prisoner in jail
      ਜੇਲ੍ਹ ’ਚ ਕੈਦੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ
    • a person who came for surgery in a hospital in amritsar died
      ਅੰਮ੍ਰਿਤਸਰ ਦੇ ਹਸਪਤਾਲ 'ਚ ਆਪ੍ਰੇਸ਼ਨ ਕਰਵਾਉਣ ਆਏ ਵਿਅਕਤੀ ਨੂੰ ਮਿਲੀ ਮੌਤ, ਮਾਮਲਾ...
    • rumors of banning rs 500 notes put small shopkeepers in trouble
      500 ਰੁਪਏ ਦੇ ਨੋਟ ’ਤੇ ਪਾਬੰਦੀ ਲਗਾਉਣ ਦੀ ਅਫਵਾਹ ਨੇ ਛੋਟੇ ਦੁਕਾਨਦਾਰਾਂ ਨੂੰ...
    • 6 accused including a woman arrested
      ਇਕ ਔਰਤ ਸਮੇਤ 6 ਮੁਲਜ਼ਮ ਕਾਬੂ, ਖ਼ਤਰਨਾਕ ਹਥਿਆਰਾਂ, ਹੈਰੋਇਨ ਤੇ ਡਰੱਗ ਮਨੀ ਬਰਾਮਦ
    • hawala racket
      ਅੰਤਰਰਾਜੀ ਹਵਾਲਾ ਰੈਕੇਟ ਦਾ ਪਰਦਾਫਾਸ਼, 12.99 ਲੱਖ ਰੁਪਏ ਦੀ ਕਰੰਸੀ ਬਰਾਮਦ
    • hooter  jeep  traffic police
      ਹੂਟਰ ਮਾਰਦੀ ਆ ਹੀ ਫੌਜੀ ਰੰਗ ਦੀ ਜੀਪ ਨੂੰ ਪੁਲਸ ਨੇ ਪਾਇਆ ਘੇਰਾ, ਤੇ ਫਿਰ...
    • get tourist visa for favorite country
      GTB ਵੱਲੋਂ ਸਿਰਫ਼ 9999 ਰੁਪਏ 'ਚ ਪਾਓ ਆਪਣੇ ਪਸੰਦੀਦਾ ਦੇਸ਼ ਦਾ Tourist visa
    • 3 smugglers arrested along with 6 foreign weapons
      ਪੰਜਾਬ ਪੁਲਸ ਦੀ ਵੱਡੀ ਕਾਰਵਾਈ: 6 ਵਿਦੇਸ਼ੀ ਹਥਿਆਰਾਂ ਸਮੇਤ 3 ਤਸਕਰ ਗ੍ਰਿਫ਼ਤਾਰ,...
    • president dhami played an important role in sri akal takht sahib
      ਪ੍ਰਧਾਨ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਕਾਇਮ ਰੱਖਣ ’ਚ ਨਿਭਾਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +