ਬਮਿਆਲ/ਪਠਾਨਕੋਟ(ਹਰਜਿੰਦਰ ਸਿੰਘ ਗੋਰਾਇਆ)- ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿੱਚ ਅੱਜ ਕਾਫ਼ੀ ਰੋਣਕ ਦੇਖਣ ਨੂੰ ਮਿਲੀ, ਜਦੋਂ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੀ ਅਗਵਾਈ ਹੇਠ ਹਲਕਾ ਭੋਆ ਦੇ ਪੰਜ ਜ਼ਿਲ੍ਹਾ ਪਰਿਸ਼ਦ ਉਮੀਦਵਾਰਾਂ ਤਲੂਰ ਤੋਂ ਕਿਰਨ ਕੁਮਾਰੀ, ਘਰੌਟਾ ਤੋਂ ਭੁਪਿੰਦਰ ਠਾਕੁਰ, ਤਾਰਾਗੜ੍ਹ ਤੋਂ ਗੁਰਪ੍ਰੀਤ ਕੌਰ, ਨਰੋਟ ਮਹਿਰਾ ਤੋਂ ਨਿਤਿਨ ਠਾਕੁਰ ਅਤੇ ਭੋਆ ਤੋਂ ਅਸ਼ਵਨੀ ਕੁਮਾਰ ਵੱਲੋਂ ਨਾਮਜ਼ਦਗੀ ਪੱਤਰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਸੰਜੀਵ ਸ਼ਰਮਾ ਦੇ ਦਫ਼ਤਰ ਵਿੱਚ ਜਮਾ ਕਰਵਾਏ ਗਏ। ਉਮੀਦਵਾਰਾਂ ਦੇ ਨਾਲ ਹਜ਼ਾਰਾਂ ਦੀ ਤਦਾਦ ਵਿੱਚ ਪਾਰਟੀ ਸਮਰਥਕ, ਪਾਰਟੀ ਅਧਿਕਾਰੀ ਅਤੇ ਵੱਖ–ਵੱਖ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧੀ ਮੌਜੂਦ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 8 ਦਸੰਬਰ ਤੱਕ ਦੀ ਜਾਣੋ Weather Update
ਨਾਮਜ਼ਦਗੀ ਦਾਖ਼ਲ ਕਰਵਾਉਣ ਦੀ ਕਾਰਵਾਈ ਦੁਪਹਿਰ ਤੱਕ ਚੱਲਦੀ ਰਹੀ। ਇਸ ਦੌਰਾਨ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਉਮੀਦਵਾਰ ਲੋਕਾਂ ਦੇ ਮੁੱਦਿਆਂ ਨੂੰ ਤਰਜੀਹ ਦੇਣ ਅਤੇ ਖੇਤਰ ਵਿੱਚ ਵਿਕਾਸਕਾਰੀ ਕਾਰਜ ਤੀਵਰ ਕਰਨ ਦੀ ਨਿਸ਼ਚਾ ਨਾਲ ਚੋਣ ਮੈਦਾਨ ਵਿੱਚ ਉਤਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਪੱਧਰ 'ਤੇ ਹੋਣ ਵਾਲੀਆਂ ਇਹ ਚੋਣਾਂ ਪਿੰਡ ਪੱਧਰ ਦੇ ਵਿਕਾਸ ਅਤੇ ਯੋਜਨਾਵਾਂ ਦੀ ਕਾਰਗੁਜ਼ਾਰੀ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਹਨ।
ਇਹ ਵੀ ਪੜ੍ਹੋ- ਤਰਨਤਾਰਨ: ਦੁਕਾਨਦਾਰ ਦੇ ਕਤਲ ਮਗਰੋਂ ਇਕ ਹੋਰ ਕਰਿਆਨਾ ਸਟੋਰ 'ਤੇ ਵਾਰਦਾਤ, ਦਹਿਸ਼ਤ 'ਚ ਇਲਾਕਾ ਵਾਸੀ
ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਨੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪ੍ਰਾਥਮਿਕ ਜਾਂਚ ਕੀਤੀ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਈ ਸਾਰੇ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਪੂਰਾ ਮਾਹੌਲ ਸ਼ਾਂਤਮਈ ਤੇ ਸੁਚੱਜਾ ਰਿਹਾ। ਨਾਮਜ਼ਦਗੀ ਦਾਖ਼ਲ ਹੋਣ ਤੋਂ ਬਾਅਦ ਹਮਾਇਤੀਆਂ ਨੇ ਉਮੀਦਵਾਰਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਜਿੱਤ ਦੇ ਪ੍ਰਤੀ ਪੂਰਾ ਵਿਸ਼ਵਾਸ ਜ਼ਾਹਰ ਕੀਤਾ। ਉਮੀਦਵਾਰਾਂ ਨੇ ਵੀ ਲੋਕਾਂ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ ਅਤੇ ਘਰ–ਘਰ ਜਾ ਕੇ ਸੰਪਰਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਚੋਣ ਅਧਿਕਾਰੀ ਮੁਤਾਬਕ, ਨਾਮਜ਼ਦਗੀ ਪੱਤਰਾਂ ਦੀ ਸਕ੍ਰੂਟਨੀ ਨਿਰਧਾਰਤ ਸਮੇਂ ਅਨੁਸਾਰ ਕੀਤੀ ਜਾਵੇਗੀ। ਉਸ ਤੋਂ ਬਾਅਦ ਅੰਤਿਮ ਉਮੀਦਵਾਰ ਸੂਚੀ ਜਾਰੀ ਹੋਵੇਗੀ ਅਤੇ ਚੋਣ ਪ੍ਰਚਾਰ ਰਫ਼ਤਾਰ ਫੜੇਗਾ।
ਇਹ ਵੀ ਪੜ੍ਹੋ- ਪੰਜਾਬ: ਇੰਨਾ ਭਿਆਨਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ
ਨਸ਼ਾ ਮੁਕਤ ਤੇ ਸਾਫ਼ ਸੁਥਰੀ ਚੋਣ ਬਣਾਵਾਂਗੇ: ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਇਸ ਵਾਰ ਚੋਣ ਪ੍ਰਕਿਰਿਆ ਨੂੰ ਪੰਚਾਇਤੀ ਚੋਣਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਨਸ਼ਾ ਮੁਕਤ,ਪਾਰਦਰਸ਼ੀ ਅਤੇ ਸਾਫ਼ ਸੁਥਰਾ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣਾਂ ਵਿਚ ਬਦਅਮਨੀ, ਪੈਸੇ ਦਾ ਪ੍ਰਭਾਵ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ, ਪੁਲਸ ਅਤੇ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਲੋਕਤੰਤਰਿਕ ਪ੍ਰਕਿਰਿਆ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਪੂਰੀ ਹੋਵੇ। ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਵੋਟ ਪਾਏ ਅਤੇ ਨਸ਼ਾ–ਮੁਕਤ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ।
ਇਹ ਵੀ ਪੜ੍ਹੋ-ਪੰਜਾਬ 'ਚ ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਐਨਕਾਊਂਟਰ ਦੌਰਾਨ ਦਹਿਲਿਆ ਪੂਰਾ ਇਲਾਕਾ
ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਵੱਡੇ ਕਾਫ਼ਿਲੇ ਨਾਲ ਰੋਡ ਸ਼ੋਅ ਕੀਤਾ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸਮਰਥਕਾਂ ਦੇ ਭਾਰੀ-ਭਰਕਮ ਕਾਫ਼ਲੇ ਨਾਲ ਸ਼ਾਨਦਾਰ ਰੋਡ ਸ਼ੋਅ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਸਵੇਰੇ ਤੋਂ ਹੀ ਇਲਾਕੇ ਵਿੱਚ ਰਾਜਨੀਤਿਕ ਗਤੀਵਿਧੀਆਂ ਚਰਮ ‘ਤੇ ਸਨ। ਕਟਾਰੂਚੱਕ ਤੋਂ ਨਿਕਲਿਆ ਰੋਡ ਸ਼ੋਅ ਕਈ ਪਿੰਡਾਂ ਤੋਂ ਹੁੰਦਾ ਹੋਇਆ ਨਾਮਜ਼ਦਗੀ ਦਫ਼ਤਰ ਤੱਕ ਪਹੁੰਚਿਆ। ਰਾਹ ਵਿੱਚ ਲੋਕਾਂ ਨੇ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਪੂਰਾ ਜੋਸ਼ ਦਿਖਾਇਆ।
ਮੰਤਰੀ ਕਟਾਰੂਚੱਕ ਨੇ ਕਿਹਾ ਕਿ ਇਹ ਰੋਡ ਸ਼ੋਅ ਲੋਕਾਂ ਦੇ ਭਰੋਸੇ ਅਤੇ ਪਾਰਟੀ ਦੀ ਮਜ਼ਬੂਤੀ ਦੀ ਨਿਸ਼ਾਨੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਵਿੱਚ ਉਨ੍ਹਾਂ ਦੇ ਸਮਰਥਿਤ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ। ਟ੍ਰੈਫਿਕ ਪੁਲਸ ਨੂੰ ਵੀ ਭਾਰੀ ਭੀੜ ਕਾਰਨ ਕਾਫ਼ੀ ਮਿਹਨਤ ਕਰਨੀ ਪਈ। ਕਈ ਸਥਾਨਾਂ ‘ਤੇ ਵਾਹਨ ਹੌਲੀ ਗਤੀ ਨਾਲ ਚੱਲੇ, ਪਰ ਪੂਰਾ ਸਮਾਰੋਹ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਹੋਇਆ। ਰਾਜਨੀਤਿਕ ਵਿਸ਼ਲੇਸ਼ਕਾਂ ਦੇ ਮਤਾਬਿਕ, ਇਹ ਸ਼ਕਤੀ ਪ੍ਰਦਰਸ਼ਨ ਚੋਣ ਮੁਹਿੰਮ ਵਿੱਚ ਕਾਫ਼ੀ ਅਹਿਮ ਭੂਮਿਕਾ ਨਿਭਾ ਸਕਦਾ ਹੈ, ਕਿਉਂਕਿ ਇਸ ਨਾਲ ਤਾਕਤ ਅਤੇ ਲੋਕ-ਸਮਰਥਨ ਦਾ ਸਿੱਧਾ ਸੰਦੇਸ਼ ਵਿਰੋਧੀਆਂ ਤੱਕ ਜਾਂਦਾ ਹੈ।
ਹੜ੍ਹ ਦੇ ਚਾਰ ਮਹੀਨੇ ਬਾਅਦ ਵੀ ਰਾਵੀ ਦਰਿਆ ਦੇ ਪਾਰ ਪਿੰਡਾਂ ਦੇ ਲੋਕ ਹੜ੍ਹ ਦਾ ਸੰਤਾਪ ਝੱਲਣ ਲਈ ਮਜ਼ਬੂਰ !
NEXT STORY