ਤਰਨ ਤਾਰਨ(ਰਮਨ,ਰਾਜੂ)— ਬਲਾਕ ਸੰਮਤੀ ਚੋਣਾਂ ਦੌਰਾਨ ਜ਼ਿਲ੍ਹਾ ਚੋਣ ਅਫਸਰ ਵਲੋਂ ਚੋਣ ਜਾਬਤਾ ਪੂਰੀ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇਸੇ ਲੜੀ ਦੇ ਤਹਿਤ ਪੁਲਸ ਪ੍ਰਸ਼ਾਸਨ ਵੱਲੋ ਥਾਂ ਥਾਂ ਤੇ ਨਾਕੇਬੰਦੀ ਕਰਦੇ ਹੋਏ ਪੂਰੀ ਸਖਤੀ ਨਾਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐਤਵਾਰ ਨੂੰ ਥਾਣਾ ਸਿਟੀ ਦੀ ਪੁਲਸ ਪਾਰਟੀ ਵੱਲੋ ਇਕ ਗੁਪਤ ਸੂਚਨਾਂ ਦੇ ਅਧਾਰ ਤੇ ਕਰੀਬ 9 ਪੇਟੀਆਂ ਅਰੁਣਾਚਲ ਪ੍ਰਦੇਸ਼ ਦੀ ਬਣੀ ਹੋਈ ਅੰਗ੍ਰੇਜੀ ਸ਼ਰਾਬ, ਇਕ ਮਾਰੂਤੀ ਕਾਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਦ ਕਿ ਮੌਕੇ ਦਾ ਲਾਭ ਲੈਂਦੇ ਹੋਏ ਇਕ ਦੋਸ਼ੀ ਮੌਕੇ ਤੋ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾਂ ਨੇ ਦੱਸਿਆ ਕਿ ਜੰਡਿਆਲਾ ਰੋਡ ਨਜਦੀਕ ਪਿੰਡ ਮਲ੍ਹੀਹਾ ਵਿਖੇ ਪੁਲਸ ਵੱਲੋ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਇਕ ਗੁਪਤ ਸੂਚਨਾਂ ਦੇ ਅਧਾਰ ਤੇ ਜੰਡਿਆਲਾ ਗੁਰੂ ਤੋ ਆ ਰਹੀ ਇਕ ਮਾਰੂਤੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਕਾਰ ਵਿਚੋ ਮੌਕੇ ਤੋਂ 9 ਪੇਟੀਆਂ ਰੌਕ ਸਟਾਰ ਵਿਸਕੀ ਜੋ ਅਰੁਣਾਚਲ ਪ੍ਰਦੇਸ਼ ਦੀ ਬਣੀ ਹੋਈ ਸੀ ਨੂੰ ਬਰਾਮਦ ਕੀਤਾ ਗਿਆ। ਜਿਸ ਸਬੰਧੀ ਕਾਰ ਸਾਵਰ ਸੁਖਵਿੰਦਰ ਸਿੰਘ ਸੇਠੀ ਪੁੱਤਰ ਸੁਰਿੰਦਰ ਸਿੰਘ (ਅੰਮ੍ਰਿਤਸਰ) ਅਤੇ ਬਲਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੁਹੱਲਾ ਸ਼ੇਖਪੁਰਾ, ਜੰਡਿਆਲਾ ਗੁਰੂ ਕੋਈ ਵੀ ਖ੍ਰੀਦ ਬਿੱਲ ਮੌਕੇ ਤੇ ਪੇਸ਼ ਨਹੀ ਕਰ ਪਾਏ।
ਇਸਪੈਕਟਰ ਚੰਦਰ ਭੂਸ਼ਣ ਨੇ ਦੱਸਿਆ ਕਿ ਮੌਕੇ ਦਾ ਲਾਭ ਲੈਂਦੇ ਹੋਏ ਕਾਰ ਸਵਾਰ ਬਲਜੀਤ ਸਿੰਘ ਮੌਕੇ ਤੋ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਜਦ ਕਿ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਸ਼ਰਾਬ ਤਰਨਤਾਰਨ ਦੇ ਇਲਾਕਿਆਂ ਵਿਚ ਬਲਾਕ ਸੰੰਮਤੀ ਚੌਣਾ ਦੌਰਾਨ ਵੰਡਣ ਲਈ ਲਿਆਦੀ ਗਈ ਹੋਵੇ ਜਿਸ ਸਬੰਧੀ ਬਾਰੀਕੀ ਨਾਲ ਜੰਚ ਜਾਰੀ ਹੈ। ਉਹਨਾਂ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਬੋਤਲਾਂ ਉਪਰ ਉਕਤ ਦੋਸ਼ੀਆਂ ਵੱਲੋ ਪੰਜਾਬ ਵਿਚ ਸੇਲ ਕਰਨ ਸਬੰਧੀ ਸਟੀਕਰ ਆਪਣੇ ਕੋਲੋ ਛਪਵਾ ਕੇ ਲਗਾਏ ਗਏ ਸਨ ਜਦ ਕਿ ਸ਼ਰਾਬ ਦੀ ਬੋਤਲ ਉਪਰ ਇਸ ਦੀ ਵਿਕਰੀ ਸਿਰਫ ਅਰੁਣਾਚਲ ਪ੍ਰਦੇਸ਼ ਵਿਚ ਹੀ ਕੀਤੀ ਜਾਵੇਗੀ ਦੀ ਮੋਹਰ ਲੱਗੀ ਸੀ। ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਵਿਖੇ ਏ.ਐਸ.ਆਈ ਮੇਜਰ ਸਿੰਘ ਵੱਲੋ ਧੋਖਾ ਧੜੀ ਅਤੇ ਅਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੂਸ ਦੀ ਪੈਕਿੰਗ 'ਚ 500 ਪੇਟੀਆਂ ਸ਼ਰਾਬ ਬਰਾਮਦ, ਤਿੰਨ ਗ੍ਰਿਫਤਾਰ
NEXT STORY