ਅੰਮ੍ਰਿਤਸਰ (ਨੀਰਜ)-ਪੰਜਾਬ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਅਮਲ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕੰਪਨੀ ਬਾਗ ਅੰਮ੍ਰਿਤਸਰ ਵਿਚ ਜੈਵਿਕ ਪਦਾਰਥਾਂ ਦੀ ਹਫਤਾਵਾਰੀ ਮੰਡੀ ਸ਼ੁਰੂ ਕਰਵਾ ਦਿੱਤੀ ਹੈ। ਕੰਪਨੀ ਬਾਗ ਅੰਮ੍ਰਿਤਸਰ ਵਿਖੇ ਹਫਤਾਵਾਰੀ ਜੈਵਿਕ ਮੰਡੀ ਦਾ ਉਦਘਾਟਨ ਸ਼੍ਰੀਮਤੀ ਸੋਨਮ (ਆਈ. ਏ. ਐੱਸ.) ਐੱਸ. ਡੀ. ਐੱਮ. ਮਜੀਠਾ ਅਤੇ ਮੰਗਲ ਸਿੰਘ ਚੇਅਰਮੈਨ, ਪੰਜਾਬ ਐਗਰੋ ਨੇ ਕੀਤਾ । ਇਸ ਮੌਕੇ ਸ਼੍ਰੀਮਤੀ ਸੋਨਮ ਨੇ ਦੱਸਿਆ ਕਿ ਜੈਵਿਕ ਮੰਡੀ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਉਪਰਾਲਾ ਹੈ, ਜਿਸ ਵਿਚ ਆਮ ਜਨਤਾ ਨੂੰ ਬਿਨ੍ਹਾਂ ਖਾਦ ਦਵਾਈਆਂ ਤੋਂ ਤਿਆਰ ਕੀਤੇ ਉਤਪਾਦ ਉਪਲਬੱਧ ਹੋਣਗੇ ਅਤੇ ਕਿਸਾਨਾਂ ਨੂੰ ਸਿੱਧੇ ਰੂਪ ਵਿਚ ਗਾਹਕਾਂ ਨਾਲ ਜੁੜਨ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਬਹਾਲ ਹੋਈਆਂ ਇਹ ਰੇਲ ਗੱਡੀਆਂ
ਮੰਗਲ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੋ ਜੈਵਿਕ ਖੇਤੀ ਕਰਨ ਦੇ ਇਛੁੱਕ ਕਿਸਾਨਾਂ ਨੂੰ ਰਜਿਸਟਰ ਕਰਦਾ ਹੈ ਅਤੇ ਉਨ੍ਹਾਂ ਨੂੰ ਸਮੇਂ ਸਮੇਂ ’ਤੇ ਟ੍ਰੇਨਿੰਗ ਦੇਣ ਦਾ ਕੰਮ ਕਰਦੇ ਹਨ। ਤਰੁਨ ਸੇਨ, ਮੈਨੇਜਰ, ਜੈਵਿਕ ਖੇਤੀ ਵਿੰਗ (ਹੈਡਕੁਆਟਰ) ਨੇ ਦੱਸਿਆ ਕਿ ਪੰਜਾਬ ਦੇ ਹੋਰਨਾ ਸ਼ਹਿਰਾਂ ਜਿਵੇਂ ਕਿ ਹੁਸ਼ਿਆਰਪੁਰ, ਲੁਧਿਆਣਾ ਆਦਿ ਵਿਚ ਪਹਿਲਾਂ ਤੋਂ ਹੀ ਜੈਵਿਕ ਮੰਡੀਆਂ ਜਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਅਤੇ ਸਹਾਇਰ ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫ਼ਾ
ਅੰਤ ਵਿਚ ਪਵਨਪ੍ਰੀਤ ਸਿੰਘ ਖੇਤਰੀ ਪ੍ਰਬੰਧਕ, ਪੰਜਾਬ ਐਗਰੋ ਨੇ ਜ਼ਿਲਾ ਪ੍ਰਸ਼ਾਸਨ ਦਾ ਇਸ ਹਫਤਾਵਾਈ ਮੰਡੀ ਦੀ ਸ਼ੁਰੂਆਤ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੰਡੀ ਹਰ ਐਤਵਾਰ ਸਵੇਰੇ ਅੱਠ ਤੋਂ 11 ਵਜੇ ਤੱਕ ਕੰਪਨੀ ਬਾਗ ਵਿਚ ਲੱਗੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਜੈਵਿਕ ਮੰਡੀ ਦਾ ਵੱਧ ਤੋ ਵੱਧ ਫਾਇਦਾ ਲਿਆ ਜਾਵੇ ਤਾਂ ਜੋ ਬਿਨਾਂ ਖਾਦ ਦਵਾਦੀਆਂ ਤੋਂ ਖੇਤੀ ਕਰ ਰਹੇ ਕਿਸਾਨਾ ਦਾ ਹੋਂਸਲਾ ਵੱਧ ਸਕੇ। ਉਨ੍ਹਾਂ ਜੈਵਿਕ ਮੰਡੀ ਵਿੱਚ ਸ਼ਮੂਲੀਅਤ ਕਰ ਰਹੇ ਕਿਸਾਨਾ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਵਾਰਾ ਕੁੱਤਿਆਂ ਦੀ ਦਹਿਸ਼ਤ, ਸਰਕਾਰੀ ਹਸਪਤਾਲ ਅੰਦਰ ਕੁੱਤਿਆਂ ਵੱਲੋਂ ਕੱਟਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ
NEXT STORY