ਬਮਿਆਲ/ ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਸੈਕਟਰ ਬਮਿਆਲ ਦੇ ਇਲਾਕੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਕ ਹੀ ਜਗ੍ਹਾ 'ਤੇ ਪਾਕਿਸਤਾਨ ਵੱਲੋਂ ਨਸ਼ੀਲੇ ਪਦਾਰਥ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਇੱਕ ਵਾਰ ਫਿਰ ਪੁਲਸ ਦੀ ਟੀਮ ਵਲੋਂ ਸੇਮ ਜਗ੍ਹਾ 'ਤੇ ਹੀ ਦੋ ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ ਜਿਸਦਾ ਵਜ਼ਨ ਲਗਭਗ ਇਕ ਕਿਲੋ ਦੇ ਕਰੀਬ ਦੱਸਿਆ ਜਾ ਰਿਹਾ।
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਮਿਆਲ ਸੈਕਟਰ ਦੇ ਅਧੀਨ ਆਉਂਦੇ ਪਿੰਡ ਅਖਵਾੜਾ ਦੀ ਉਹ ਜਗ੍ਹਾ ਜਿੱਥੇ ਕਿ ਪਿਛਲੇ ਸੱਤ ਦਿਨ ਤੋਂ ਲਗਾਤਾਰ ਇੱਕ ਹੀ ਜਗ੍ਹਾ ਤੇ ਇੱਕ ਹੀ ਸਮੇਂ ਤੇ ਪਾਕਿਸਤਾਨ ਵੱਲੋਂ ਡਰੋਨ ਭੇਜ ਕੇ ਹੈਰੋਇਨ ਦੀ ਖੇਪ ਨੂੰ ਸੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਕੁਦਰਤੀ ਤੌਰ 'ਤੇ ਪਿੰਡ ਦੇ ਨੌਜਵਾਨਾਂ ਨੂੰ ਇਹ ਖੇਪ ਮਿਲ ਜਾਂਦੀ ਸੀ ਅਤੇ ਤੁਰੰਤ ਸੀਮਾ ਸੁਰੱਖਿਆ ਬਲ ਨੂੰ ਉਹਨਾਂ ਵੱਲੋਂ ਸੂਚਿਤ ਕਰ ਦਿੱਤਾ ਜਾਂਦਾ ਰਿਹਾ।
ਸੋਮਵਾਰ ਨੂੰ ਇੱਕ ਵਾਰ ਫਿਰ ਪੰਜਾਬ ਪੁਲਸ ਨੂੰ ਸ਼ੰਕਾ ਸੀ ਕਿ ਸ਼ਾਇਦ ਇੱਕ ਵਾਰ ਫਿਰ ਉਸੇ ਜਗ੍ਹਾ ਤੇ ਅਤੇ ਉਸੇ ਟਾਈਮ ਤੇ ਹੈਰੋਇਨ ਦੀ ਖੇਪ ਭੇਜੀ ਜਾਵੇਗੀ। ਜਿਸਦੇ ਚਲਦੇ ਅੱਜ ਪੰਜਾਬ ਪੁਲਸ ਦੀ ਘਾਤਕ ਟੀਮ ਦੇ ਵੱਲੋਂ ਵਿਸ਼ੇਸ਼ ਤੌਰ ਤੇ ਨਾਕੇਬੰਦੀ ਕੀਤੀ ਗਈ ਸੀ ਅਤੇ ਨਾਲ ਹੀ ਸਚਰ ਆਪਰੇਸ਼ਨ ਵੀ ਚਲਾਇਆ ਗਿਆ ਸੀ। ਜਿਸਦੇ ਚਲਦੇ ਦੇਰ ਸ਼ਾਮ ਨੂੰ ਘਾਤਕ ਟੀਮ ਨੂੰ ਕਮਾਦ ਦੇ ਖੇਤਾ ਦੇ ਕੋਲ ਦੋ ਪੈਕਟ ਹੈਰੋਇਨ ਮਿਲੇ ਜਿਸ ਦੇ ਵਿੱਚੋਂ ਇੱਕ ਪੈਕਟ ਨੂੰ ਇੱਕ ਥੈਲੇ ਦੇ ਵਿੱਚ ਪੈਕ ਕੀਤਾ ਗਿਆ ਸੀ ਅਤੇ ਇੱਕ ਉਸਦੇ 15 ਫੁੱਟ ਦੂਰੀ ਤੇ ਪਿਆ ਹੋਇਆ ਸੀ।
ਪੰਜਾਬ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਉਹਨਾਂ ਦੋਵਾਂ ਪੈਕਟਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਧਰ ਇਸ ਮੌਕੇ ਤੇ ਇਲਾਕੇ ਦੇ ਸਰਪੰਚਾਂ ਕਾਬਲ ਸਿੰਘ ਅਤੇ ਮੰਗਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੇ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਇਸ ਖੇਤਰ ਵਿੱਚ ਹੋ ਰਹੇ ਇਸ ਕਾਰੋਬਾਰ ਨੂੰ ਤੁਰੰਤ ਪੰਜਾਬ ਸਰਕਾਰ ਰੋਕੇ ਅਤੇ ਇਲਾਕੇ ਦੇ ਵਿੱਚ ਪੁਲਸ ਦੀ ਗਤੀਵਿਧੀ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਕਿ ਇਲਾਕੇ ਅੰਦਰ ਜੋ ਨਿਤ ਦਿਨ ਇਹ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ ਉਹ ਉੱਤੇ ਨੱਥ ਪਾਈ ਜਾ ਸਕੇ ਅਤੇ ਜੋ ਪਾਕਿਸਤਾਨ ਵੱਲੋਂ ਨਿੱਤ ਦਿਨ ਨਾਪਾਕ ਹਰਕਤਾ ਪੂਰੀ ਤਰ੍ਹਾਂ ਨਾਲ ਨੱਥ ਪਾਈ ਜਾ ਸਕੇ। ਨਿੱਤ ਦਿਨ ਵਾਰ ਵਾਰ ਹੈਰੋਇਨ ਦੇ ਪੈਕਟ ਬਰਾਮਦ ਹੋਣਾ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ।
ਰਾਹੁਲ ਗਾਂਧੀ ਦੀ ਸਕਿਓਰਿਟੀ ਦੇਖ ਤੱਤੀ ਹੋ ਗਈ ਕੁੜੀ, ਸ਼ਰੇਆਮ ਕਹਿ'ਤੀਆਂ ਇਹ ਗੱਲਾਂ
NEXT STORY