ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ): ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੇਖਾ ਦੇ ਰਹਿਣ ਵਾਲੇ ਇਕ ਸਾਬਕਾ ਫ਼ੌਜੀ ਦੇ 20 ਹਜ਼ਾਰ ਰੁਪਏ ਉਸ ਵੇਲੇ ਚੋਰੀ ਹੋ ਗਏ ਜਦੋਂ ਉਹ ਗੁਰਦਾਸਪੁਰ ਬਾਜ਼ਾਰ ਤੋਂ ਸਾਮਾਨ ਲੈਣ ਆਇਆ ਸੀ। ਇਸ ਸਬੰਧੀ ਜਾਣਕਾਰੀ ਹੋਏ ਸਾਬਕਾ ਫ਼ੌਜੀ ਪਿਆਰਾ ਸਿੰਘ ਵਾਸੀ ਸੇਖਾ ਨੇ ਦੱਸਿਆ ਕਿ ਉਹ ਬਾਜ਼ਾਰ ਵਿਚ ਘਰ ਦਾ ਸਾਮਾਨ ਲੈਣ ਲਈ ਆਇਆ ਹੋਇਆ ਸੀ। ਇਸ ਤੋਂ ਪਹਿਲਾਂ ਉਸ ਨੇ ਬੈਂਕ ਵਿਚੋਂ ਆਪਣੀ ਪੈਨਸ਼ਨ ਕਢਵਾਈ ਸੀ।
ਇਹ ਖ਼ਬਰ ਵੀ ਪੜ੍ਹੋ - 'ਇਸ ਦੁਨੀਆ ਵਿਚ ਮੇਰਾ ਸਮਾਂ ਖ਼ਤਮ ਹੋ ਗਿਆ ਹੈ...'; ਰਿਸ਼ਭ ਪੰਤ ਨੇ ਸਾਂਝੀ ਕੀਤੀ ਭਾਵੁਕ ਸਟੋਰੀ
ਸਾਬਕਾ ਫ਼ੌਜੀ ਨੇ ਅੱਗੇ ਦੱਸਿਆ ਕਿ ਉਹ ਪੈਨਸ਼ਨ ਦੇ 20,000 ਰੁਪਏ ਲੈ ਕੇ ਬਜ਼ਾਰ ਆਇਆ ਅਤੇ ਆਪਣੇ ਸਕੂਟਰੀ ਦੇ ਅੱਗੇ ਝੋਲੇ ਵਿੱਚ ਪੈਸੇ ਰੱਖ ਹੋਏ ਸਨ। ਮੈਂ ਕਿਸੇ ਦੁਕਾਨ ਵਿਚ ਸਾਮਾਨ ਲੈਣ ਲਈ ਗਿਆ। ਜਦ ਦੁਕਾਨ ਤੋਂ ਬਾਹਰ ਆਇਆ ਤਾਂ ਮੈਂ ਆਪਣੀ ਸਕੂਟਰੀ ਨਾਲ ਬੰਨੇ ਝੋਲੇ ਨੂੰ ਵੇਖਿਆ ਤਾਂ ਉਸ ਵਿਚ ਰੱਖੇ 20,000 ਰੁਪਏ ਦੀ ਨਗਦੀ ਕੋਈ ਚੋਰ ਲੈ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਨੇੜੇ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ ਵਿਚ ਚੋਰਾਂ ਦੀ ਤਸਵੀਰ ਦੇਖੀ ਗਈ ਹੈ। ਪਰ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਕੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਵੇਂਦਰ ਯਾਦਵ ਮੁਹਰੇ ਖੁੱਲ੍ਹ ਕੇ ਸਾਹਮਣੇ ਆਈ ਪੰਜਾਬ ਕਾਂਗਰਸ ਦੀ ਧੜੇਬੰਦੀ, ਆਹਮੋ-ਸਾਹਮਣੇ ਹੋ ਗਏ ਦੋ ਧੜੇ
NEXT STORY