ਤਰਨਤਾਰਨ (ਵਾਲੀਆ)- ਪਿਛਲੇ ਕੁਝ ਦਿਨਾਂ ਤੋਂ ਪੰਜਾਬ ’ਚ ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕ ਬੇਹਾਲ ਹੋਏ ਪਏ ਹਨ ਅਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਕਿਉਂਕਿ ਦੁਪਹਿਰ ਸਮੇਂ ਤਾਂ ਲੂੰ ਵਗਣ ਨਾਲ ਸਥਿਤੀ ਹੋਰ ਵੀ ਖਤਰਨਾਕ ਬਣ ਗਈ ਹੈ। ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਤਾਪਮਾਨ ਵੀ ਲਗਾਤਾਰ ਵੱਧ ਰਿਹਾ ਹੈ ਅਤੇ ਲੱਗਭਗ 45 ਡਿਗਰੀ ਸੈਲਸੀਅਸ ਤੱਕ ਤੱਕ ਤਾਪਮਾਨ ਪਹੁੰਚ ਰਿਹਾ ਹੈ, ਜਿਸ ਕਾਰਨ ਭਿਆਨਕ ਗਰਮੀ ਪੈ ਰਹੀ ਹੈ ਅਤੇ ਲੋਕ ਗਰਮੀ ਤੋਂ ਬੇਹਾਲ ਹੋਏ ਪਏ ਹਨ। ਗਰਮੀ ਤੋਂ ਬਚਣ ਲਈ ਲੋਕ ਮੂੰਹ ਸਿਰ ਨੂੰ ਕੱਪੜੇ ਨਾਲ ਢੱਕ ਕੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਤਾਂ ਜੋ ਤੇਜ਼ ਧੁੱਪ ਅਤੇ ਗਰਮੀ ਤੋਂ ਬਚਿਆ ਜਾ ਸਕੇ, ਉਥੇ ਹੀ ਠੰਢੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹਨ ਅਤੇ ਜ਼ਿਆਦਾਤਰ ਜ਼ਿਆਦਾ ਪਾਣੀ ਪੀ ਰਹੇ ਹਨ ਤਾਂ ਜੋ ਪਾਣੀ ਦੀ ਸਰੀਰ ਵਿਚ ਕਮੀ ਨਾ ਹੋ ਸਕੇ।
ਇਹ ਵੀ ਪੜ੍ਹੋ-ਪੰਜਾਬ ’ਚ ਇਸ ਬਿਮਾਰੀ ਨੇ ਧਾਰਿਆ ਭਿਆਨਕ ਰੂਪ, 60 ਹਜ਼ਾਰ ਤੋਂ ਵੱਧ ਨਵੇਂ ਮਰੀਜ਼
ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਬਾਜ਼ਾਰਾਂ ’ਚ ਵੀ ਰੌਣਕਾਂ ਗਾਇਬ ਹਨ ਅਤੇ ਗ੍ਰਾਹਕ ਬਾਜ਼ਾਰਾਂ ਵਿਚ ਨਾ ਆਉਣ ਕਾਰਨ ਦੁਕਾਨਦਾਰਾਂ ਦੇ ਕੰਮ ਕਾਜ ਉਪਰ ਵੀ ਇਸਦਾ ਬੁਰਾ ਅਸਰ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਖਾਂ ਦੇ ਮਾਹਿਰ ਡਾ. ਰਣਬੀਰ ਸਿੰਘ ਪੰਨੂ ਨੇ ਕਿਹਾ ਕਿ ਗਰਮੀ ਵਿਚ ਜਦੋਂ ਵੀ ਬਾਹਰ ਜਾਓ, ਆਪਣੀਆਂ ਅੱਖਾਂ ਨੂੰ ਸਿੱਧੀ ਧੁੱਪ ਅਤੇ ਧੂੜ-ਮਿੱਟੀ ਤੋਂ ਬਚਾਉਣ ਲਈ 100 ਫੀਸਦੀ ਯੂ.ਵੀ ਪ੍ਰੋਟੈਕਸ਼ਨ ਵਾਲੇ ਸਨਗਲਾਸ ਜ਼ਰੂਰ ਲਗਾਓ। ਅੱਖਾਂ ਨੂੰ ਠੰਢਕ ਦੇਣ ਲਈ ਬੰਦ ਅੱਖਾਂ ’ਤੇ ਖੀਰੇ ਦੇ ਟੁਕੜੇ ਜਾਂ ਠੰਢੇ ਕੀਤੇ ਹੋਏ ਗੁਲਾਬ ਜਲ ’ਚ ਭਿੱਜੇ ਹੋਏ ਕਾਟਨ ਪੈਡ 10-15 ਮਿੰਟ ਲਈ ਰੱਖੋ। ਦਿਨ ਭਰ ’ਚ ਭਰਪੂਰ ਮਾਤਰਾ ਵਿਚ ਪਾਣੀ ਪੀਓ ਤਾਂ ਜੋ ਸਰੀਰ ਅਤੇ ਅੱਖਾਂ ’ਚ ਨਮੀ ਬਣੀ ਰਹੇ ਅਤੇ ਡੀਹਾਈਡਰੇਸ਼ਨ ਨਾ ਹੋਵੇ। ਵਿਟਾਮਿਨ ਏ, ਸੀ ਅਤੇ ਈ ਨਾਲ ਭਰਪੂਰ ਭੋਜਨ ਜਿਵੇਂ ਕਿ ਤਰਬੂਜ, ਖਰਬੂਜਾ, ਅੰਬ ਅਤੇ ਹਰੀਆਂ ਸਬਜ਼ੀਆਂ ਖਾਓ। ਵਾਰ-ਵਾਰ ਅੱਖਾਂ ਨੂੰ ਛੂਹਣਾ ਬੰਦ ਕਰੋ, ਗੰਦੇ ਹੱਥਾਂ ਨਾਲ ਅੱਖਾਂ ਨੂੰ ਨਾ ਰਗੜੋ ਕਿਉਂਕਿ ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਦਿਨ ’ਚ 3-4 ਵਾਰ ਸਾਫ਼ ਅਤੇ ਠੰਢੇ ਪਾਣੀ ਨਾਲ ਅੱਖਾਂ ਨੂੰ ਧੋਵੋ। ਅੱਖਾਂ ਦੀ ਕੋਈ ਵੀ ਮੁਸ਼ਕਿਲ ਆਉਣ ’ਤੇ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਓ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਦੁਬਈ ਜਾ ਰਹੀ ਮਹਿਲਾ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ ਬਦਲਿਆ
NEXT STORY