ਅੰਮ੍ਰਿਤਸਰ (ਜਸ਼ਨ)- ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਆਸਟ੍ਰੇਲੀਆ ਦੇ ਇਕ ਵਿਅਕਤੀ ਦੇ ਨਿਰਦੇਸ਼ਾਂ ’ਤੇ ਜੇਲ੍ਹ 'ਚ ਬੰਦ ਇਕ ਕੈਦੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਪੂਰਾ ਗਿਰੋਹ ਆਸਟ੍ਰੇਲੀਆ ਰਹਿੰਦੇ ਰਿਤਿਕ ਰੈਲੀ ਅਤੇ ਇੱਥੇ ਜੇਲ੍ਹ ਵਿਚ ਬੰਦ ਕੈਦੀ ਕੁਨਾਲ ਮਹਾਜਨ ਦੇ ਇਸ਼ਾਰੇ ’ਤੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਕਮਿਸ਼ਨਰੇਟ ਪੁਲਸ ਅਨੁਸਾਰ ਇਸ ਗਿਰੋਹ ਦੇ 7 ਮੁਲਜ਼ਮਾਂ ਨੂੰ ਦਬੋਚ ਲਿਆ ਗਿਆ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਜਸ਼ਨਦੀਪ ਸਿੰਘ ਉਰਫ਼ ਛਿੱਲਰ (19) ਅਤੇ ਕਰਨਦੀਪ ਸਿੰਘ ਉਰਫ਼ ਕਰਨਜੀਤ ਉਰਫ਼ ਢਾਣੀ (21) ਦੋਵੇਂ ਵਾਸੀ ਗੁਰੂ ਕੀ ਵਡਾਲੀ ਅੰਮ੍ਰਿਤਸਰ, ਸ਼ਰਨਜੀਤ ਸਿੰਘ ਉਰਫ਼ ਸੰਨੀ (24) ਵਾਸੀ ਪਿੰਡ ਬੀਹਲਾ, ਦੀਪਕ ਕੁਮਾਰ ਉਰਫ਼ ਤਰਨਤਾਰਨ, ਦੀਪੂ (24) ਤਰਨਤਾਰਨ ਦੇ ਚੋਹਲਾ ਸਾਹਿਬ, ਸੰਦੀਪ ਸਿੰਘ ਉਰਫ ਕਾਕਾ (26) ਅੰਮ੍ਰਿਤਸਰ ਅਤੇ ਨਰਿੰਦਰ ਸਿੰਘ ਉਰਫ ਸੋਨੂੰ ਉਰਫ ਸੋਨੀ (30) ਤਰਨਤਾਰਨ ਦੇ ਪਿੰਡ ਹੋਠੀਆਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਸਾਬਕਾ PM ਨਵਾਜ਼ ਸ਼ਰੀਫ਼ ਨੇ ਕੀਤਾ ਜਿੱਤ ਦਾ ਦਾਅਵਾ, ਕਿਹਾ- 'PML-N ਬਣੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ'
ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਪੁਲਸ ਨੇ 32 ਬੋਰ ਦੇ 10 ਪਿਸਤੌਲਾਂ ਸਮੇਤ 10 ਮੈਗਜ਼ੀਨ ਅਤੇ 15 ਜ਼ਿੰਦਾ ਕਾਰਤੂਸ ਅਤੇ ਇਕ 12 ਬੋਰ ਦੀ ਡੀ.ਬੀ.ਬੀ.ਐੱਲ. ਰਾਈਫਲ ਸਮੇਤ 11 ਹਥਿਆਰ ਬਰਾਮਦ ਕੀਤੇ ਹਨ, ਇਸ ਤੋਂ ਇਲਾਵਾ ਉਨ੍ਹਾਂ ਦੀ ਮਾਰੂਤੀ ਸਵਿਫਟ ਕਾਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਤੋਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਖੇਤਰ ਵਿਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਕੀਤੇ ਜਾਣ ਦੀ ਗੁਪਤ ਸੂਚਨਾ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਦੀਆਂ ਪੁਲਸ ਟੀਮਾਂ ਨੇ ਇਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਵੱਖ-ਵੱਖ ਥਾਵਾਂ ਤੋਂ 7 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਆਪਣੇ ਹੀ ਕੀਤੇ ਸਰਵੇ 'ਚ ਹਾਰ ਰਹੀ ਪਾਰਟੀ!
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਆਸਟ੍ਰੇਲੀਆ ਸਥਿਤ ਰਿਤਿਕ ਰੈਲੀ ਅਤੇ ਜੇਲ੍ਹ ਦੇ ਕੈਦੀ ਕੁਨਾਲ ਮਹਾਜਨ ਦੇ ਨਿਰਦੇਸ਼ਾਂ ’ਤੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਸਮੱਗਲਿੰਗ ਕਰ ਰਹੇ ਸਨ ਤਾਂ ਜੋ ਅਪਰਾਧਿਕ ਗਤੀਵਿਧੀਆਂ ਲਈ ਅੱਗੇ ਸਪਲਾਈ ਕੀਤੀ ਜਾ ਸਕੇ। ਇਸ ਮਾਮਲੇ 'ਚ ਇਕ ਸ਼ੱਕੀ ਯੂ.ਐੱਸ. ਬੇਸਡ ਹੈਂਡਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਅੱਤਵਾਦੀ ਹਮਲੇ 'ਚ ਮਾਰੇ ਗਏ ਰੋਹਿਤ ਮਸੀਹ ਦਾ ਹੋਇਆ ਅੰਤਿਮ ਸੰਸਕਾਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ
NEXT STORY