ਅੰਮ੍ਰਿਤਸਰ (ਦਲਜੀਤ)- ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਐੱਸ. ਸੀ. ਅਤੇ ਆਦਰਸ਼ ਯੋਜਨਾ ਤਹਿਤ ਆਉਣ ਵਾਲੇ ਕੁਝ ਵਿਦਿਆਰਥੀ ਮਾਲਾਮਾਲ ਹੋ ਗਏ ਹਨ। ਵਿਭਾਗ ਵੱਲੋਂ 23001 ਪਾਤਰ ਲਾਭਪਾਤਰੀਆਂ ਨੂੰ ਦੁੱਗਣਾ ਅਤੇ 694 ਪਾਤਰ ਲਾਭਪਾਤਰੀਆਂ ਨੂੰ ਟ੍ਰਿਪਲ ਭੁਗਤਾਨ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਮੰਨਿਆ ਹੈ ਕਿ ਸੈਸ਼ਨ 2022-23 ਦੌਰਾਨ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ. ਐਂਡ ਅਦਰਜ਼ ਯੋਜਨਾ ਤਹਿਤ ਪੀ. ਐੱਫ. ਐੱਮ. ਐੱਸ. ਪੋਰਟਲ ਵਿਚ ਤਕਨੀਕੀ ਗੜਬੜ ਕਾਰਨ ਕੁਝ ਵਿਦਿਆਰਥੀਆਂ ਨੂੰ ਦੁੱਗਣਾ-ਤਿਗਣਾ ਵਜ਼ੀਫਾ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤਾ ਹੈ। ਵਿਭਾਗ ਨੂੰ ਆਪਣੀ ਗਲਤੀ ਦਾ ਪਤਾ ਲੱਗਣ ’ਤੇ ਹੁਣ ਵਿਦਿਆਰਥੀਆਂ ਤੋਂ ਵੱਧ ਗਏ ਪੈਸੇ ਰਿਕਵਰੀ ਦੇ ਹੁਕਮ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਵਿਦਿਆਰਥੀਆਂ ਵੱਲੋਂ ਤਾਂ ਆਪਣੇ ਖਾਤਿਆਂ ਵਿੱਚੋਂ ਰਕਮ ਕੱਢਵਾ ਕੇ ਖਰਚ ਵੀ ਕਰ ਲਈ ਗਈ ਹੈ ਜੋ ਕਿ ਵਿਭਾਗ ਲਈ ਸਿਰ ਦਰਦੀ ਬਣ ਗਈ।
ਜਾਣਕਾਰੀ ਅਨੁਸਾਰ ਡਾਇਰੈਕਟੋਰੇਟ ਜਨਰਲ ਆਫ਼ ਸਕੂਲ ਐਜੂਕੇਸ਼ਨ ਆਫ਼ਿਸ ਵਿਚ ਤਾਇਨਾਤ ਸਹਾਇਕ ਡਾਇਰੈਕਟਰ ਗੁਰਜੋਤ ਸਿੰਘ ਵੱਲੋਂ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਸਾਲ 2022-23 ਦੌਰਾਨ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ. ਐਂਡ ਆਦਰਸ਼ ਸਕੀਮ ਤਹਿਤ ਭਾਰਤ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਵਜ਼ੀਫੇ ਦਾ ਭੁਗਤਾਨ ਪੀ. ਐੱਫ. ਐੱਮ. ਐੱਸ. ਜ਼ਰੀਏ ਮੁੱਖ ਦਫ਼ਤਰ ਵੱਲੋਂ ਕੀਤਾ ਜਾ ਰਿਹਾ ਹੈ। ਵਜ਼ੀਫੇ ਦੇ ਭੁਗਤਾਨ ਕਰਦੇ ਸਮੇਂ ਪੀ. ਐੱਫ. ਐੱਮ. ਐੱਸ. ਪੋਰਟਲ ਵਿਚ ਤਕਨੀਕੀ ਗੜਬੜ ਕਾਰਨ 23001 ਪਾਤਰ ਲਾਭਪਾਤਰੀਆਂ ਨੂੰ ਡਬਲ ਭੁਗਤਾਨ ਅਤੇ 694 ਪਾਤਰ ਲਾਭਪਾਤਰੀਆਂ ਨੂੰ ਟ੍ਰਿਪਲ ਭੁਗਤਾਨ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਵਾਇਰਲ ਵੀਡੀਓ ਦੀ ਸੱਚਾਈ ਆਈ ਸਾਹਮਣੇ, ਪਤੀ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ
ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸ) ਨੂੰ ਪੱਤਰ ਲਿਖਿਆ ਗਿਆ ਹੈ ਕਿ ਉਹ ਆਪਣੇ ਅਧੀਨ ਸਕੂਲ ਮੁਖੀਆਂ ਨੂੰ ਜਾਰੀ ਕੀਤੀ ਗਈ ਸੂਚੀ ਵਿਚ ਸ਼ਾਮਲ ਸਾਰੇ ਵਿਦਿਆਰਥੀਆਂ ਤੋਂ ਰਿਕਵਰੀ ਕੀਤੀ ਗਈ ਵਜ਼ੀਫਾ ਰਾਸ਼ੀ ਨੂੰ ਹੈੱਡ ਆਫ਼ਿਸ ਦੇ ਪ੍ਰਤੀ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ. ਐਂਡ ਅਦਰਸ਼ ਯੋਜਨਾ ਨਾਲ ਸਬੰਧਿਤ ਐੱਸ. ਐੱਨ. ਏ. ਐੱਸ. ਐੱਨ. ਏ. ਖ਼ਾਤੇ ’ਚ ਜਮ੍ਹਾ ਕਰਵਾ ਕੇ ਰਸੀਦ ਦੇ ਨਾਲ ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐੱਸ.) ਨੂੰ ਰਿਪੋਰਟ ਕਰਨਗੇ। ਸਕੂਲ ਮੁਖੀ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਸਕੂਲ ਦੀ ਕੁੱਲ ਰਿਕਵਰ ਕੀਤੀ ਗਈ ਰਾਸ਼ੀ ਇਕੱਠੀ ਜਮ੍ਹਾ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ਨਾਲ ਸਬੰਧਤ ਸਾਰੇ ਸਕੂਲਾਂ ਦੀ ਰਿਪੋਰਟ ਕੰਪਾਈਲ ਕਰਦੇ ਹੋਏ ਮੁੱਖ ਦਫ਼ਤਰ ਨੂੰ ਭੇਜੀ ਜਾਵੇ। ਦੁੱਗਣੇ-ਤਿੱਗਣੇ ਵਜ਼ੀਫੇ ਦੀ ਅਦਾਇਗੀ ਵਾਲੇ ਵਿਦਿਆਰਥੀਆਂ ਨੂੰ ਵਾਧੂ ਵਜ਼ੀਫਾ ਵਾਪਸ ਕਰਨ ਸਬੰਧੀ ਈ-ਪੰਜਾਬ ਪੋਰਟਲ ’ਤੇ ਹੈੱਡ ਆਫਿਸ ਤੋਂ ਵਜ਼ੀਫੇ ਲਈ ਅਪਲਾਈ ਕੀਤੇ ਗਏ ਮੋਬਾਇਲ ਨੰਬਰਾਂ ’ਤੇ ਵੀ ਸੁਨੇਹੇ ਭੇਜੇ ਜਾ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੂਚੀ ਵਿਚ ਦਰਜ ਵਿਦਿਆਰਥੀਆਂ ਦੇ ਬੈਂਕ ਖ਼ਾਤਿਆਂ ਵਿਚ ਦੋ ਵਾਰ/ਤਿੰਨ ਵਾਰ ਭੁਗਤਾਨ ਦੀ ਜਾਂਚ ਤੋਂ ਬਾਅਦ ਹੀ ਵਜ਼ੀਫੇ ਦੀ ਰਿਕਵਰੀ ਯਕੀਨੀ ਬਣਾਈ ਜਾਵੇ, ਕਿਉਂਕਿ ਪ੍ਰਤੀ ਵਿਦਿਆਰਥੀ 1400 ਰੁਪਏ ਸਟੇਟ ਸ਼ੇਅਰ ਅਤੇ 2100 ਰੁਪਏ ਕੇਂਦਰ ਸ਼ੇਅਰ ਦਾ ਭੁਗਤਾਨ ਕੀਤਾ ਜਾਣਾ ਸੀ। ਜੇਕਰ ਇਸ ਤੋਂ ਇਲਾਵਾ ਪੀ. ਐੱਫ. ਐੱਮ. ਐੱਸ. ਦੇ ਸਬੰਧਤ ਖ਼ਾਤੇ ਵਿਚ 1400 ਜਾਂ 2800 ਰੁਪਏ ਦੀ ਵਾਧੂ ਐਂਟਰੀ ਕੀਤੀ ਗਈ ਹੈ ਤਾਂ ਉਸ ਦੀ ਰਿਕਵਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ
ਦੂਜੇ ਪਾਸੇ ਪਤਾ ਲੱਗਾ ਹੈ ਕੀ ਜਿੰਨਾ ਵਿਦਿਆਰਥੀਆਂ ਦੇ ਖਾਤਿਆਂ ਵਿਚ ਡਬਲ ਜਾਂ ਉਸ ਤੋਂ ਜ਼ਿਆਦਾ ਦੀ ਰਕਮ ਆਈ ਹੈ, ਉਨ੍ਹਾਂ ਵਿੱਚੋਂ ਕਈ ਵਿਦਿਆਰਥੀਆਂ ਵੱਲੋਂ ਹੋਣ ਦੁਬਾਰਾ ਪੈਸੇ ਵਿਭਾਗ ਨੂੰ ਵਾਪਸ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਵਿਦਿਆਰਥੀ ਅਧਿਆਪਕਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਵੱਲੋਂ ਪੈਸੇ ਖਰਚ ਕਰ ਲਏ ਗਏ ਹਨ ਪਰ ਹੁਣ ਰਿਕਵਰੀ ਦੇ ਹੁਕਮ ਹੋਏ ਹਨ ਅਧਿਆਪਕਾਂ ਅਤੇ ਵਿਭਾਗ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ ਕਿ ਵਿਦਿਆਰਥੀਆਂ ਵੱਲੋਂ ਖਰਚ ਕੀਤੇ ਗਏ ਪੈਸਿਆਂ ਨੂੰ ਕਿਵੇਂ ਵਸੂਲਿਆ ਜਾਵੇ।
ਅੰਮ੍ਰਿਤਸਰ ਵਿਚ ਨਹੀਂ ਆਈ ਹੈ ਕਿਸੇ ਦੇ ਖਾਤੇ ’ਚ ਡਬਲ ਜਾਂ ਟ੍ਰਿਪਲ ਰਕਮ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਵਜ਼ੀਫੇ ਦੀ ਡਬਲ ਜਾਂ ਟ੍ਰਿਪਲ ਰਕਮ ਅੰਮ੍ਰਿਤਸਰ ਦੇ ਕਿਸੇ ਵੀ ਵਿਦਿਆਰਥੀ ਦੇ ਖ਼ਾਤੇ ਵਿਚ ਨਹੀਂ ਆਈ ਹੈ। ਉਨ੍ਹਾਂ ਸਾਰੇ ਸਕੂਲਾਂ ਨੂੰ ਪੱਤਰ ਲਿਖ ਕੇ ਇਸ ਸਬੰਧੀ ਰਿਕਾਰਡ ਦੀ ਜਾਂਚ ਕਰਵਾਈ ਸੀ ਪਰ ਇੱਥੇ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ।
ਇਹ ਵੀ ਪੜ੍ਹੋ- 12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ 'ਤਾ ਵੱਡਾ ਕਾਂਡ
ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇ ਕਾਰਵਾਈ
ਆਲ ਇੰਡੀਆ ਐਂਟੀ ਕੁਰਪੱਸ਼ਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ ਆਨੰਦ ਸਰਸਵਤੀ ਅਤੇ ਉੱਘੇ ਸਮਾਜ ਸੇਵਕ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਇੰਨੀ ਵੱਡੀ ਗਲਤੀ ਪੋਰਟਲ ’ਤੇ ਨਹੀਂ ਹੋ ਸਕਦੀ। ਇਹ ਕਿਸੇ ਦੀ ਸ਼ਰਾਰਤ ਹੈ। ਕਿਸੇ ਮੁਲਾਜ਼ਮ ਜਾਂ ਅਧਿਕਾਰੀ ਦੀ ਮਿਲੀਭੁਗਤ ਹੋ ਸਕਦੀ ਹੈ। ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੋ ਵੀ ਮਾਮਲੇ ਵਿਚ ਮੁਲਜ਼ਮ ਪਾਇਆ ਜਾਂਦਾ ਹੈ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰੀ ਪੈਸੇ ਦੀ ਇੰਨੀ ਵੱਡੀ ਗਲਤੀ ਠੀਕ ਨਹੀਂ ਹੈ। ਕਰੋੜਾਂ ਰੁਪਏ ਮਿਡ-ਡੇ-ਮੀਲ ਅਤੇ ਹੋਰਨਾ ਪ੍ਰਾਜੈਕਟਾਂ ਦੇ ਆਉਂਦੇ ਹਨ, ਜੇਕਰ ਅਜਿਹੀ ਗਲਤੀ ਬਾਰ-ਬਾਰ ਹੁੰਦੀ ਰਹੀ ਤਾਂ ਵਿਭਾਗ ਨੂੰ ਕਰੋੜਾਂ ਰੁਪੈ ਦਾ ਚੂਨਾ ਲੱਗ ਸਕਦਾ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਟਰੈਕ ’ਤੇ ਬੈਠੇ ਕਿਸਾਨ, ਕਰੀਬ 51 ਟਰੇਨਾਂ ਕੀਤੀਆਂ ਗਈਆਂ ਰੱਦ, ਯਾਤਰੀਆਂ ਲਈ ਬਣੀ ਪ੍ਰੇਸ਼ਾਨੀ
NEXT STORY